ਆਬਕਾਰੀ ਮਹਿਕਮੇ ਵੱਲੋਂ ਹਦਾਇਤਾਂ

ਪੱਤਰ ਪ੍ਰੇਰਕ ਨਵੀਂ ਦਿੱਲੀ, 24 ਮਈ ਦਿੱਲੀ ਸਰਕਾਰ ਵੱਲੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਪ੍ਰਬੰਧਕਾਂ ਨੂੰ ਸਹੀ ਸਕੈਨਿੰਗ ਕਰਕੇ ਸ਼ਰਾਬ ਦੀ 100 ਫ਼ੀਸਦੀ ਵਿਕਰੀ ਯਕੀਨੀ ਬਣਾਉਣ ਜਾਂ ਖ਼ਾਤਿਆਂ ਵਿੱਚ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਦਿੱਲੀ ਦੇ ਠੇਕਿਆਂ ਉਪਰ ਸ਼ਰਾਬ ਦੀ ਵਿਕਰੀ ਵਿੱਚ ਗੜਬੜੀ ਦੇ ਖਦਸ਼ਿਆਂ ਦੇ ਚੱਲਦੇ ਆਬਕਾਰੀ ਮਹਿਕਮੇ ਵੱਲੋਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਨਿਰੀਖਣ ਕਰਨ ਦੌਰਾਨ ਇਹ ਪਤਾ ਲੱਗਾ ਕਿ ਸਾਰੀ ਵੇਚੀ ਜਾ ਰਹੀ ਸ਼ਰਾਬ ਦੀ ਸਹੀ ਸਕੈਨਿੰਗ ਨਹੀਂ ਹੋ ਰਹੀ। ਠੇਕਿਆਂ ਉਪਰ ਵੇਚੀ ਜਾ ਰਹੀ ਸ਼ਰਾਬ ਵਿੱਚੋਂ 10 ਤੋਂ 15 ਫ਼ੀਸਦੀ ਹੀ ਸਕੈਨ ਕੀਤੀ ਜਾ ਰਹੀ ਹੈ ਤੇ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ। ਦਿੱਲੀ ਸਰਕਾਰ ਵੱਲੋਂ 4 ਮਈ ਨੂੰ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇਣ ਮਗਰੋਂ ਸ਼ਰਾਬ ਉਪਰ 70% ਵਿਸ਼ੇਸ਼ ਕਰੋਨਾ ਫ਼ੀਸ ਖੁਦਰਾ ਕੀਮਤ ਉਪਰ ਲਾਗੂ ਕੀਤੀ ਗਈ ਸੀ। ਇਸ ਪੈਸੇ ਨੂੰ ਕਰੋਨਾ ਖ਼ਿਲਾਫ਼ ਦਿੱਲੀ ਸਰਕਾਰ ਦੀਆਂ ਤਿਆਰੀਆਂ ਲਈ ਇਸਤੇਮਾਲ ਕੀਤਾ ਜਾਣਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All