ਆਪਣੀ ਹੋਣੀ ਬਦਲਣ ਦੀ ਪ੍ਰੇਰਨਾ

ਆਪਣੀ ਹੋਣੀ ਬਦਲਣ ਦੀ ਪ੍ਰੇਰਨਾ

12807504CD _NATAKKAR AJMER AULAKH IK BAHUPARTI SAMVADਜਗਜੀਤ ਸਿੰਘ ਵਿਰਕ

ਅਜਮੇਰ ਔਲਖ ਦੀ ਨਾਟ-ਕਲਾ ਵਿੱਚ ਹੋਰ ਵਿਲੱਖਣ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਸ ਨੇ ਆਪਣੇ ਪ੍ਰਗਤੀਵਾਦੀ ਨਾਟਕਾਂ ਨੂੰ ਖਰਚੀਲੀ ਮੰਚ-ਸੱਜਾ ਦੇ ਬੰਧਨਾਂ ਵਿੱਚ ਨਹੀਂ ਬੰਨ੍ਹਿਆ। ਉਸ ਨੇ ਇਸ ਦਾ ਘੇਰਾ ਵਿਸ਼ਾਲ ਕੀਤਾ ਅਤੇ ਇਸ ਨੂੰ ਸਾਦ-ਮੁਰਾਦੇ ਅੰਦਾਜ਼ ਵਿੱਚ ਪਿੰਡਾਂ ਦੇ ਗਲੀ-ਮੁਹੱਲਿਆਂ ਵਿੱਚ ਲਿਆ ਖੜ੍ਹਾ ਕੀਤਾ। ਅਜਿਹਾ ਕਰਕੇ ਉਸ ਨੇ ਆਪਣੇ ਨਾਟਕਾਂ ਵਿਚਲੇ ਕਰਮਯੋਗੀ ਅਭਿਨੈ ਨੂੰ ਸਾਖਸ਼ਾਤ ਉਨ੍ਹਾਂ ਲੋਕਾਂ ਸਾਹਵੇਂ ਪੇਸ਼ ਕੀਤਾ ਜਿਨ੍ਹਾਂ ਵਿੱਚੋਂ ਉਸ ਨੇ ਨਾਟਕਾਂ ਦੇ ਵਿਸ਼ੇ ਲਏ ਅਤੇ ਪਾਤਰਾਂ ਦੇ ਕਾਫ਼ਲੇ ਤੋਰੇ। ਡਾ. ਹਰਜੋਧ ਸਿੰਘ ਨੇ ਆਪਣੀ ਕਿਤਾਬ ‘ਨਾਟਕਕਾਰ ਅਜਮੇਰ ਔਲਖ: ਇਕ ਬਹੁਪਰਤੀ ਸੰਵਾਦ’ ਵਿੱਚ ਅਧਿਐਨ ਖੇਤਰ ਵਿੱਚ ਇੱਕ ਨਿਵੇਕਲਾ ਕਾਰਜ ਕੀਤਾ ਹੈ। ਉਸ ਨੇ ਅਜਮੇਰ ਔਲਖ ਦੇ ਨਾਟਕਾਂ ਦਾ ਬਹੁਪੱਖੀ ਅਧਿਐਨ ਕਿਸੇ ਵਾਦ ਨਾਲ ਬੱਝ ਕੇ ਆਲੋਚਨਾ-ਸਿਧਾਂਤਾਂ ਦੇ ਬਣੇ ਚੌਖਟਿਆਂ ਅਨੁਸਾਰ ਪੇਸ਼ ਨਹੀਂ ਕੀਤਾ; ਸਗੋਂ ਤੱਥਮੂਲਕ ਵਿਧੀ ਰਾਹੀਂ ਇਹ ਕੰਮ ਬਹੁਤ ਹੱਦ ਤਕ ਖ਼ੁਦ ਅਜਮੇਰ ਔਲਖ, ਉਸ ਦੇ ਪਰਿਵਾਰ ਅਤੇ ਸਾਹਿਤਕਾਰ ਦੋਸਤਾਂ, ਉਸ ਦੇ ਸੰਗ ਵਿਚਰਦੇ ਰੰਗਕਰਮੀਆਂ, ਹੋਰ ਨਾਟਕਕਾਰਾਂ ਤੇ ਨਿਰਦੇਸ਼ਕਾਂ ਦੀ ਦਹਿਲੀਜ਼ ’ਤੇ ਖੋਜੀ ਪੈੜਾਂ ਪਾ ਕੇ ਇਸ ਨੂੰ ਨੇਪਰੇ ਚਾੜ੍ਹਿਆ ਹੈ। ਉਸ ਨੇ ਉਨ੍ਹਾਂ ਦੇ ਮੌਲਿਕ ਵਿਚਾਰ ਪੇਸ਼ ਕਰਕੇ ਉਨ੍ਹਾਂ ਸਾਰਿਆਂ ਦੇ ਮਨ ਵਿੱਚ ਬਣੇ ਅਜਮੇਰ ਔਲਖ ਦੇ ਅਕਸ ਨੂੰ ਚਿਤਰਣ ਦਾ ਯਤਨ ਵੀ ਕੀਤਾ ਹੈ ਅਤੇ ਔਲਖ ਦੀ ਸਾਹਿਤ ਸਿਰਜਣਾ ਨੂੰ ਪਰਤ ਦਰ ਪਰਤ ਫਰੋਲਿਆ ਹੈ। ਇਹ ਸਿੱਧ ਕੀਤਾ ਹੈ ਕਿ ਕਿਸ ਤਰ੍ਹਾਂ ਔਲਖ ਆਲੋਚਨਾਤਮਕ ਯਥਾਰਥਵਾਦ ਦੀ ਵਿਧੀ ਦੁਆਰਾ ਆਪਣੀ ਰਚਨਾ ਨੂੰ ਸਵੈ-ਵਾਸਤਵਿਕਤਾ ਪ੍ਰਦਾਨ ਕਰਦਾ ਹੈ। ਉਹ ਹਾਕਮ ਜਮਾਤ ਵੱਲੋਂ ਨਪੀੜੀ ਜਾ ਰਹੀ ਗਰੀਬ ਕਿਸਾਨੀ ਦੀ ਹੋਣੀ ਬਦਲਣ ਦੀ ਡਾਢੀ ਤਾਂਘ ਰੱਖਦਾ ਸੀ। ਡਾ. ਹਰਜੋਧ ਸਿੰਘ ਦਾ ਇਹ ਸਿਰੜੀ ਕਾਰਜ ਡਾ. ਔਲਖ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਉਜਾਗਰ ਕਰਦਾ ਹੈ। ਹਰਜੋਧ ਸਭ ਤੋਂ ਪਹਿਲਾਂ ਸਮੱਸਿਆ ਦੀ ਜੜ੍ਹ ਫੜਦਾ ਹੈ; ਅਜਮੇਰ ਔਲਖ ਦੇ ਬਚਪਨ ਵਿੱਚ ਜਾਂਦਾ ਹੈ ਤੇ ਜਗੀਰੂ ਪ੍ਰਬੰਧ ਦਾ ਖੁਲਾਸਾ ਕਰਦਾ ਹੈ। ਔਲਖ ਦੀ ਕਿਰਤੀ ਮਾਂ ਮੁਜ਼ਾਰਿਆਂ ਵਜੋਂ ਜਿਸ ਜਗੀਰਦਾਰ ਦੇ ਖੇਤਾਂ ਵਿੱਚ ਕੰਮ ਕਰਦੀ ਹੈ, ਉੁਸ ਦੇ ਖੇਤ ’ਚੋਂ ਆਪਣੇ ਮਾਸੂਮ ਪੁੱਤ ਲਈ ਇੱਕ ਛੱਲੀ ਤੋੜ ਕੇ ਬਖੇੜਾ ਖੜ੍ਹਾ ਕਰ ਲੈਂਦੀ ਹੈ। ਇਹ ਬਖੇੜਾ ਜਿੱਥੇ ਜਗੀਰੂ ਪ੍ਰਬੰਧ ਵਿੱਚ ਜਕੜੇ ਸਮਾਜ ਦੀ ਵਰਗ-ਵੰਡ ਵਿੱਚ ਭਾਰੂ ਜਮਾਤ ਦੇ ਅਮਾਨਵੀ ਚਿਹਰੇ ਨੂੰ ਉਘਾੜਦਾ ਹੈ, ਉੱਥੇ ਮੁਜ਼ਾਰਿਆਂ ਦੇ ਮਨ ਵਿੱਚ ਬਲ ਰਹੀ ਬਗ਼ਾਵਤ ਦੀ ਜਵਾਲਾ ਦਾ ਵੀ ਝਲਕਾਰਾ ਦਿੰਦਾ ਹੈ। ਇਹ ਛੱਲੀ ਹੀ ਅਜਮੇਰ ਔਲਖ ਦੇ ਨਾਟ-ਜਗਤ ਵਿੱਚ ਇੱਕ ਮਘਦਾ ਪ੍ਰਤੀਕ ਬਣ ਗਈ ਹੈ। ਇਸ ਨੂੰ ਤੋੜ ਕੇ ਲੱਗਦਾ ਹੈ ਔਲਖ ਦੀ ਮਾਂ ਅਣਜਾਣੇ ਹੀ ਜਗੀਰਦਾਰ ਦੇ ਖੇਤ ’ਤੇ ਆਪਣਾ ਹੱਕ ਜਤਾਉਂਦੀ ਹੈ ਅਤੇ ਅੰਦਰ ਉੱਠ ਰਹੀ ਚੇਤਨਾ-ਲਹਿਰ ਦਾ ਪ੍ਰਵਾਹ ਕਰ ਕੇ ਇਹ ਹੱਕ ਖੋਹਣ ਦੀ ਮਹਾਨ ਸਮਾਜੀ ਜ਼ਿੰਮੇਵਾਰੀ ਔਲਖ ਨੂੰ ਸੌਂਪ ਦਿੰਦੀ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਰੌਚਕ ਪ੍ਰਸੰਗ ਤਦ ਬਣਦਾ ਹੈ ਜਦ ਸਕੂਲ ਅਧਿਆਪਕ ਔਲਖ ਦੇ ਕਮਜ਼ੋਰ ਵਿਦਿਆਰਥੀ ਹੋਣ ਦਾ ਫਤਵਾ ਦੇ ਕੇ ਉਸ ਨੂੰ ਦਸਵੀਂ ਜਮਾਤ ਦਾ ਇਮਤਿਹਾਨ ਦੇਣ ਤੋਂ ਰੋਕਦਾ ਹੈ। ਪਰ ਜਦ ਉਸ ਦਾ ਪਿਤਾ ਖ਼ੁਦ ਅੱਗੇ ਆ ਕੇ ਉਸ ਨੂੰ ਇਮਤਿਹਾਨ ਵਿੱਚ ਬਿਠਾ ਦਿੰਦਾ ਹੈ ਤਾਂ ਉਹ ਪਹਿਲੇ ਦਰਜੇ ’ਚ ਪਾਸ ਹੋ ਕੇ ਆਪਣੀ ਜਿੱਤ ਦਾ ਬਿਗਲ ਵਜਾ ਦਿੰਦਾ ਹੈ। ਆਪਣੀ ਮਾਂ ਦੀ ਵੇਦਨਾ ਵੇਖ ਕੇ ਔਲਖ ਆਪਣੇ ਅੰਦਰ ਪੈਦਾ ਹੋਈ ਜਮਾਤੀ ਚੇਤਨਾ (ਸਿਧਾਂਤਕ ਤੇ ਵਿਹਾਰਕ ਦੋਵੇਂ ਰੂਪਾਂ ਵਿੱਚ) ਆਪਣੇ ਸਾਰੇ ਨਾਟਕਾਂ ਵਿੱਚ ਪਸਾਰ ਦਿੰਦਾ ਹੈ। ਨਾਟਕ ਖੇਡਦਿਆਂ ਜਿਸ ਸੰਵੇਦਨਾ ਨਾਲ ਉਹ ਰੰਗਕਰਮੀਆਂ ਵਿੱਚ ਵਿਚਰਦਾ ਹੈ ਤੇ ਉਨ੍ਹਾਂ ਸੰਗ ਮੋਹ ਪਾਲਦਾ ਹੈ, ਉਸ ਤੋਂ ਲੱਗਦਾ ਹੈ ਕਿ ਉਹ ਆਪ ਇੱਕ ਜ਼ਿੰਦਾਦਿਲ ਮਾਂ ਦਾ ਰੂਪ ਧਾਰ ਲੈਂਦਾ ਹੈ। ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਸ ਦੇ ਨਾਟਕਾਂ ਦੀ ਨਿਰਦੇਸ਼ਨਾ ਵਿੱਚ ਇੱਕ ‘ਮਾਂ’ ਨਾਲ-ਨਾਲ ਤੁਰਦੀ ਹੈ ਜੋ ਰੰਗਕਰਮੀਆਂ ਨੂੰ ਉਂਗਲ ਫੜ ਕੇ, ਹੱਸਦੀ-ਖੇਡਦੀ, ਝਾੜਦੀ-ਝੰਬਦੀ, ਸਿਖਾਉਂਦੀ-ਸਿੱਖਦੀ ਸਾਬਤਕਦਮ ਰੱਖਦੀ ਹੈ। ਇਹ ਵੀ ਜਗੀਰੂ ਨਿਜ਼ਾਮ ਲਈ ਇੱਕ ਵੰਗਾਰ ਹੀ ਸਮਝੋ ਕਿ ਨਾਲ ਤੁਰੀ ਨਾਟ-ਮੰਡਲੀ ਉਸ ਨੂੰ ‘ਪਿਓ’ ਕਹਿਣ ਵਿੱਚ ਮਾਣ ਮਹਿਸੂਸ ਕਰਦੀ ਹੈ। ਡਾ. ਹਰਜੋਧ ਸਿੰਘ ਨੇ ਇਸ ਪੁਸਤਕ ਦੀ ਤਿੰਨ ਭਾਗਾਂ ਵਿੱਚ ਵੰਡ ਕੀਤੀ ਹੈ। ਪਹਿਲੇ ਭਾਗ ਵਿੱਚ ਔਲਖ ਦੇ ਦੁਸ਼ਵਾਰੀਆਂ ਭਰੇ ਬਚਪਨ ਦੀਆਂ ਸਦੀਵੀ ਪੈੜਾਂ ਦੀ ਤਲਾਸ਼ ਕੀਤੀ ਹੈ। ਦੂਜੇ ਭਾਗ ਵਿੱਚ ਔਲਖ ਦੀ ਸਮੁੱਚੀ ਸ਼ਖ਼ਸੀਅਤ ਦੀਆਂ ਪਰਤਾਂ ਫੋਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਵੱਡੇ ਕਾਰਜ ਲਈ ਔਲਖ ਦੇ ਪਰਿਵਾਰ, ਯਾਰਾਂ-ਦੋਸਤਾਂ, ਕਲਾਕਾਰਾਂ, ਨਾਟਕਕਾਰਾਂ, ਨਿਰਦੇਸ਼ਕਾਂ, ਸਾਹਿਤਕਾਰਾਂ ਅਤੇ ਆਲੋਚਕਾਂ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੀ ਨਜ਼ਰ ਵਿੱਚ ਅਜਮੇਰ ਔਲਖ ਦੀ ਤਸਵੀਰ ਉਲੀਕੀ ਹੈ। ਅੰਤ ਵਿੱਚ ਲੇਖਕ ਨੇ ਔਲਖ ਬਾਰੇ ਆਪਣੇ ਖਿਆਲਾਂ ਦੀ ਉਸਾਰੂ ਲੜੀ ਪੇਸ਼ ਕੀਤੀ ਹੈ। ਤੀਜੇ ਭਾਗ ਦੇ ਸ਼ੁਰੂ ਵਿੱਚ ਇੱਕ ਵਾਰ ਡਾ. ਹਰਜੋਧ ਨੇ ਵਿਚਾਰਾਂ ਤੋਂ ਖ਼ੁਦ ਨੂੰ ਬਿਲਕੁਲ ਪਾਸੇ ਕਰ ਲਿਆ ਹੈ ਅਤੇ ਵੱਖ ਵੱਖ ਵਿਅਕਤੀਆਂ ਤੋਂ ਪ੍ਰਾਪਤ ਹੋਈਆਂ ਕੁੱਲ 72 ਚਿੱਠੀਆਂ 74 ਸਫ਼ਿਆਂ ’ਤੇ ਪ੍ਰਕਾਸ਼ਿਤ ਕਰ ਕੇ ਔਲਖ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਇਨ੍ਹਾਂ ਚਿੱਠੀਆਂ ਵਿੱਚ ਵੀ ਸਾਹਿਤਕਾਰਾਂ, ਆਲੋਚਕਾਂ, ਨਾਟਕਕਾਰਾਂ, ਨਿਰਦੇਸ਼ਕਾਂ, ਔਲਖ ਦੇ ਪਰਿਵਾਰ, ਦੋਸਤਾਂ ਤੇ ਨਾਟ-ਕਲਾਕਾਰਾਂ ਦੀਆਂ ਔਲਖ ਦੀ ਨਾਟ-ਕਲਾ ਤੇ ਉਸ ਦੇ ਸਮੁੱਚੇ ਜੀਵਨ ਬਾਰੇ ਅਨਮੋਲ ਟਿੱਪਣੀਆਂ ਹਨ। ਇਸ ਤੀਜੇ ਭਾਗ ਵਿੱਚ ਇਨ੍ਹਾਂ ਚਿੱਠੀਆਂ ਤੋਂ ਬਾਅਦ ਪੰਜ ਅੰਤਿਕਾਵਾਂ ਪੇਸ਼ ਕੀਤੀਆਂ ਹਨ ਜਿਨ੍ਹਾਂ ਵਿੱਚੋਂ ਪੰਜਵੀਂ ਅੰਤਿਕਾ ਵਿੱਚ ਔਲਖ ਵੱਲੋਂ ਖੇਡੇ ਗਏ ਨਾਟਕਾਂ ਦੀ ਲੰਮੀ ਲੜੀ ਦਰਜ ਕੀਤੀ ਹੈ। ਇਸ ਲੜੀ ਵਿੱਚ ਖੇਡੇ ਗਏ ਨਾਟਕਾਂ ਦੇ ਦਿਨ, ਤਰੀਕ, ਸਮੇਂ ਤੇ ਸਥਾਨ ਆਦਿ ਦੀ ਪੂਰੀ ਜਾਣਕਾਰੀ ਦਿੱਤੀ ਹੈ। ਇਹ ਲੜੀ ਆਪਣੇ ਆਪ ਵਿੱਚ ਹੀ ਇਸ ਦੀ ਗਵਾਹ ਹੈ ਕਿ ਔਲਖ ਨਾਟਕ ਲਿਖਦਾ ਹੀ ਨਹੀਂ ਸੀ ਸਗੋਂ ਦੂਹਰੀ ਪ੍ਰੇਰਨਾ ਬਣ ਕੇ ਨਾਟਕਾਂ ਨੂੰ ਲੋਕਾਂ ਸਾਹਵੇਂ ਜਿਊਂਦਾ, ਖੇਡਦਾ ਵੀ ਸੀ। ਬਿਨਾਂ ਸ਼ੱਕ ਉਸ ਦੇ ਨਾਟ-ਜਗਤ ਦੇ ਇਸ ਵਿਹਾਰਕ ਪੱਖ ਨੇ ਉਸ ਦਾ ਲੋਕਾਂ ਖ਼ਾਸਕਰ ਮਜ਼ਦੂਰਾਂ, ਕਿਸਾਨਾਂ ਨਾਲ ਹੋਰ ਵੀ ਗਹਿਰਾ ਰਿਸ਼ਤਾ ਕਾਇਮ ਕਰ ਦਿੱਤਾ ਹੈ। ਅਜੋਕੇ ਸਮੇਂ ਸਮਾਜ ਬਹੁਪੱਖੀ ਨਿਘਾਰ ਦਾ ਸ਼ਿਕਾਰ ਹੈ ਅਤੇ ਕਲਾ ਜਗਤ ਵੀ ਇਸ ਦੀ ਮਾਰ ਹੇਠ ਹੈ। ਕਲਾ ਦਾ ਇੱਕ ਹਿੱਸਾ ਹੀ ਇਸ ਨਿਘਾਰ ਤੋਂ ਬਚਿਆ ਹੈ, ਬਾਕੀ ਮੰਡੀ ਦੀ ਵਸਤ ਬਣ ਗਈ ਹੈ। ਅਨੇਕਾਂ ਕਲਾਕਾਰ ਕਈ ਤਮਾਸ਼ਬੀਨਾਂ ਦੀਆਂ ਕਠਪੁਤਲੀਆਂ ਬਣੇ ਨਾਚ ਨੱਚੀ ਜਾ ਰਹੇ ਹਨ ਅਤੇ ਖਰੇ ਕਲਾਕਾਰ ਖ਼ੁਦ ਨੂੰ ਹਾਸ਼ੀਏ ’ਤੇ ਧੱਕੇ ਮਹਿਸੂਸ ਕਰ ਰਹੇ ਹਨ। ਅਜਿਹੇ ਸਮੇਂ ਅਜਮੇਰ ਔਲਖ ਬਾਰੇ ਡਾ. ਹਰਜੋਧ ਸਿੰਘ ਦੀ ਇਹ ਪੁਸਤਕ ਇੱਕ ਰਾਹ ਦਸੇਰੇ ਦਾ ਕੰਮ ਕਰਦੀ ਹੈ। ਇਸ ਵਿਚਲੀ ਲੋਅ ਮਾਰੂ ਆਰਥਿਕ ਨੀਤੀਆਂ ਦੀ ਲਪੇਟ ’ਚ ਆਏ ਕਿਸਾਨਾਂ ਦੀ ਸਾਰ ਲੈਂਦੀ ਹੈ ਤੇ ਖ਼ੁਦਕੁਸ਼ੀਆਂ ਕਰ ਰਹੀ ਕਿਸਾਨੀ ਨੂੰ ਇਹ ਰਾਹ ਛੱਡਣ ਅਤੇ ਆਪਣੀ ਹੋਣੀ ਬਦਲਣ ਦੇ ਰਾਹ ਪਾਉਣ ਲਈ ਪ੍ਰੇਰਦੀ ਹੈ।

ਸੰਪਰਕ: 94786-10103

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All