ਆਕਸੀਜਨ ਹੈ ਤਾਂ ਜ਼ਿੰਦਗੀ ਹੈ ?

ਕਿਸੇ ਗ੍ਰਹਿ ਉੱਤੇ ਆਕਸੀਜਨ ਦੀ ਹੋਂਦ ਹੀ ਜੀਵਨ ਦੀ ਸੰਭਾਵਨਾ ਦੀ ਪੱਕੀ ਗਾਰੰਟੀ ਨਹੀਂ ਹੈ। ਮੈਰੀਲੈਂਡ ਸਥਿਤ ਜੌਹਨਜ਼ ਹਾਪਕਿਨਜ਼ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸੌਰ-ਮੰਡਲ ਤੋਂ ਪਰ੍ਹੇ ਲੈਬ ਵਿਚ ਗ੍ਰਹਿ ਦਾ ‘ਨਕਲੀ’ ਵਾਤਾਵਰਨ ਤਿਆਰ ਕਰਕੇ ਉਥੇ ਜੀਵਨ ਦੀ ਗ਼ੈਰ-ਮੌਜੂਦਗੀ ਵਿਚ ਕਾਰਬਨਿਕ (ਆਰਗੈਨਿਕ ਅਣੂ) ਤੇ ਆਕਸੀਜਨ ਦਾ ਮਿਸ਼ਰਣ ਤਿਆਰ ਕੀਤਾ ਹੈ। ਵਿਗਿਆਨ ਖੋਜਾਂ ਨਾਲ ਸਬੰਧਤ ਰਸਾਲੇ ‘ਏਸੀਐੱਸ ਅਰਥ ਐਂਡ ਸਪੇਸ ਕੈਮਿਸਟਰੀ’ ਵਿਚ ਛਪੇ ਖੋਜ ਦੇ ਵੇਰਵੇ ਉਨ੍ਹਾਂ ਵਿਗਿਆਨੀਆਂ ਲਈ ਵੰਗਾਰ ਹਨ, ਜਿਹੜੇ ਕਿਸੇ ਗ੍ਰਹਿ ਉੱਤੇ ਆਕਸੀਜਨ ਤੇ ਕਾਰਬਨਿਕ ਅਣੂਆਂ ਨੂੰ ਜੀਵਨ ਦਾ ਆਧਾਰ ਹੋਣ ਦਾ ਸ਼ਰਤੀਆ ਸਬੂਤ ਮੰਨਦੇ ਹਨ। ਯੂਨੀਵਰਸਿਟੀ ਦੇ ਸਹਾਇਕ ਖੋਜ ਵਿਗਿਆਨੀ ਚਾਓ ਹੀ ਅਨੁਸਾਰ ‘ਸਾਡੇ ਪ੍ਰੀਖਣ ਦੌਰਾਨ ਆਕਸੀਜਨ ਤੇ ਕਾਰਬਨਿਕ ਦੇ ਅਜਿਹੇ ਅਣੂ ਪੈਦਾ ਹੋਏ ਹਨ, ਜਿਹੜੇ ਗ੍ਰਹਿ ’ਤੇ ਜੀਵਨ ਲਈ ਥੰਮ੍ਹ ਦਾ ਕੰਮ ਕਰਦੇ ਹਨ, ਪਰ ਉਨ੍ਹਾਂ ਦੀ ਮੌਜੂਦਗੀ ਵਿਚ ਕਿਸੇ ਗ੍ਰਹਿ ਉੱਤੇ ‘ਜ਼ਿੰਦਗੀ’ ਯਕੀਨੀ ਹੋਵੇ, ਅਜਿਹੇ ਸੰਕੇਤ ਨਹੀਂ ਮਿਲੇ ਹਨ।’’ ਚਾਓ ਦਾ ਮੱਤ ਹੈ ਕਿ ਵਿਗਿਆਨੀਆਂ ਨੂੰ ਹੋਰ ਧਿਆਨ ਨਾਲ ਪ੍ਰੀਖਣ ਕਰਨ ਦੀ ਲੋੜ ਹੈ ਕਿ ਇਹ ਅਣੂ ਕਿਵੇਂ ਤਿਆਰ ਕਰਨੇ ਹਨ। ਆਕਸੀਜਨ, ਧਰਤੀ ਦੇ 20 ਫ਼ੀਸਦੀ ਵਾਤਾਵਰਨ ਦਾ ਆਧਾਰ ਹੈ ਤੇ ਇਹ ਧਰਤੀ ਦੇ ਵਾਯੂਮੰਡਲ ਵਿਚ ਸਭ ਤੋਂ ਮਜ਼ਬੂਤ ਬਾਇਓਸਿਗਨੇਟਰ ਗੈਸਾਂ ’ਚੋਂ ਇਕ ਮੰਨੀ ਜਾਂਦੀ ਹੈ। ਧਰਤੀ ਦੇ ਸੌਰ ਮੰਡਲ ਤੋਂ ਦੂਰ ‘ਜ਼ਿੰਦਗੀ’ ਦੀ ਖੋਜ ਦੇ ਸਬੰਧ ਵਿਚ ਇਸ ਗੱਲ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਕਿ ਕਿਸ ਤਰ੍ਹਾਂ ਵੱਖ ਵੱਖ ਊਰਜਾ ਸਰੋਤ ਰਸਾਇਣਿਕ ਪ੍ਰਤੀਕਿਰਿਆ ਸ਼ੁਰੂ ਕਰਦੇ ਹਨ ਅਤੇ ਉਹ ਪ੍ਰਤੀਕਿਰਿਆ ਕਿਵੇਂ ਆਕਸੀਜਨ ਵਰਗੇ ਅਣੂ ਪੈਦਾ ਕਰਦੀ ਹੈ। ਵਿਗਿਆਨੀਆਂ ਦੀ ਟੀਮ ਨੇ ਤਜਰਬਾ ਇਕ ਲੈਬ ਵਿਚ ਕੀਤਾ, ਜਿੱਥੇ ਗ੍ਰਹਿ ਸਬੰਧੀ ਇਕ ਵਿਸ਼ੇਸ਼ ਚੈਂਬਰ ਬਣਾਇਆ ਗਿਆ ਸੀ। ਇਸ ਦੌਰਾਨ ਵਿਗਿਆਨੀਆਂ ਨੇ 9 ਵੱਖੋ-ਵੱਖਰੇ ਗੈਸ ਘੋਲਾਂ ਦਾ ਟੈਸਟ ਕੀਤਾ। ਗੈਸਾਂ ਦੇ ਹਰੇਕ ਘੋਲ ਦਾ ਵਿਲੱਖਣ ਮਿਸ਼ਰਣ ਸੀ, ਜਿਨ੍ਹਾਂ ’ਚ ਕਾਰਬਨ ਡਾਇਆਕਸਾਈਡ, ਪਾਣੀ, ਅਮੋਨੀਆ ਤੇ ਮੀਥੇਨ ਤੇ ਹਰੇਕ ਮਿਸ਼ਰਣ ਦਾ ਤਾਪਮਾਨ ਕਰੀਬ 80-700 ਡਿਗਰੀ ਫਾਰਨਹੀਟ ਸੀ। ਵਿਗਿਆਨੀਆਂ ਨੇ ਹਰ ਗੈਸੀ ਮਿਸ਼ਰਣ ਨੂੰ ਉਸ ਗ੍ਰਹਿ ਵਰਗੇ ਹਾਲਾਤ ਦੇ ਚੈਂਬਰ, ਜਿਸ ਨੂੰ ਫੇਜ਼ਰ ਆਖਿਆ ਜਾਂਦਾ ਸੀ, ਵਿਚੋਂ ਪ੍ਰੀਖਣ ਵਜੋਂ ਲੰਘਾ ਕੇ ਦੇਖਿਆ, ਜਿਸ ਦੌਰਾਨ ਮਿਸ਼ਰਣ ਦਾ ਸਾਹਮਣਾ ਦੋ ਤਰ੍ਹਾਂ ਦੀ ਊਰਜਾ, ਪਲਾਜ਼ਮਾਂ ਤੇ ਪਰਾਵੈਂਗਣੀ ਤਰੰਗਾਂ ਨਾਲ ਹੋਇਆ। ਵਿਗਿਆਨੀਆਂ ਨੂੰ ਗੈਸਾਂ ਦੇ ਘੋਲ ਦੇ ਬਹੁ-ਦ੍ਰਿਸ਼ੀ ਵੇਰਵੇ ਮਿਲੇ, ਜਿਨ੍ਹਾਂ ਤੋਂ ਕਾਰਬਨਿਕ ਤੇ ਆਕਸੀਜਨ ਅਣੂ ਅਤੇ ਉਨ੍ਹਾਂ ਤੋਂ ਮਿਠਾਸ ਭਰੇ ਤੇ ਅਮੀਨੋ ਤੇਜ਼ਾਬ ਉਤਪੰਨ ਹੋਏ। ਇਹੀ ਸ਼ੁਰੂਆਤੀ ਸਮੱਗਰੀ ਜ਼ਿੰਦਗੀ ਦੀ ਹੋਂਦ ਲਈ ਲੋੜੀਂਦੀ ਹੈ। ਵਿਗਿਆਨੀ ਚਾਓ ਹੀ ਅਨੁਸਾਰ ਆਮ ਤੌਰ ’ਤੇ ਲੋਕਾਂ ਦਾ ਇਹ ਸੁਝਾਅ ਹੁੰਦਾ ਹੈ ਕਿ ਜਿਹੜੇ ਗ੍ਰਹਿ ’ਤੇ ਆਕਸੀਜਨ ਤੇ ਕਾਰਬਨਿਕ ਦੋਵੇਂ ਮੌਜੂਦ ਹੋਣ ਉਹ ਉਥੇ ਜੀਵਨ ਹੋਣ ਦਾ ਸੰਕੇਤ ਹੁੰਦੇ ਹਨ, ਪਰ ਅਸੀਂ ਇਨ੍ਹਾਂ ਅਣੂਆਂ ਨੂੰ ਗ੍ਰਹਿ ਦਾ ਨਕਲੀ ਵਾਤਾਵਰਨ ਤਿਆਰ ਕਰਕੇ ਬਣਾ ਲਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਆਮ ਤੌਰ ’ਤੇ ਅਹਿਮ ਮੰਨੇ ਜਾਂਦੇ ਅਣੂਆਂ ਤੇ ਜੀਵਾਣੂਆਂ ਦੀ ਸਹਿ-ਹਾਜ਼ਰੀ ਹੀ ਜ਼ਿੰਦਗੀ ਦੀ ਹੋਂਦ ਸਬੂਤ ਨਹੀਂ ਹੈ।

ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All