ਆਈਆਈਟੀ 'ਚ ਦਾਖਲੇ ਲਈ ਸਕੂਲੀ ਕਾਰਗੁਜ਼ਾਰੀ ਹੋਏਗੀ ਮਹੱਤਵਪੂਰਨ : The Tribune India

ਆਈਆਈਟੀ 'ਚ ਦਾਖਲੇ ਲਈ ਸਕੂਲੀ ਕਾਰਗੁਜ਼ਾਰੀ ਹੋਏਗੀ ਮਹੱਤਵਪੂਰਨ

ਆਈਆਈਟੀ 'ਚ ਦਾਖਲੇ ਲਈ ਸਕੂਲੀ ਕਾਰਗੁਜ਼ਾਰੀ ਹੋਏਗੀ ਮਹੱਤਵਪੂਰਨ

ਆਦਿੱਤੀ ਟੰਡਨ ਨਵੀਂ ਦਿੱਲੀ, 27 ਜੂਨ ਆਈ ਆਈ ਟੀ 'ਚ ਜਾਣ ਦੇ ਚਾਹਵਾਨ ਵਿਦਿਆਰਥੀ ਹੁਣ ਸਕੂਲ 'ਚ ਆਪਣੀ ਕਾਰਗੁਜ਼ਾਰੀ ਨੂੰ ''ਹੋਊ ਪਰੇ'' ਨਹੀਂ ਕਰ ਸਕਣਗੇ। ਸਾਂਝੀ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ (ਸੀ ਈ ਟੀ) ਦੇ ਪ੍ਰਸਤਾਵਿਤ ਢਾਂਚੇ ਨੂੰ ਲੈ ਕੇ ਸਰਕਾਰ ਨਾਲ ਮਹੀਨਿਆਂ ਤੋਂ ਚਲਿਆ ਅਜਿਹਾ ਝਗੜਾ ਨਿਬੇੜਦਿਆਂ ਅੱਜ ਆਈ ਆਈ ਟੀਜ਼ ਅੰਡਰ-ਗਰੈਜੂਏਟ ਕੋਰਸਾਂ 'ਚ ਦਾਖਲਿਆਂ ਲਈ 2013 ਤੋਂ ਇਕ ਮੁਲਕ, ਇਕ ਦਾਖਲਾ ਪ੍ਰੀਖਿਆ ਲਈ ਸਹਿਮਤ ਹੋ ਗਈਆਂ। ਇਸ ਸਹਿਮਤੀ ਲਈ ਪ੍ਰੀਖਿਆ ਦੀ ਰੂਪ-ਰੇਖਾ ਤੇ ਉਮੀਦਵਾਰ ਦੀ ਦਾਖਲੇ ਲਈ ਪਾਤਰਤਾ ਉਨ੍ਹਾਂ ਮੁਤਾਬਕ ਤੈਅ ਹੋਏਗੀ। ਮਾਨਵ ਸਰੋਤ ਵਿਕਾਸ ਮੰਤਰਾਲੇ ਨਾਲ ਰਲਕੇ ਤਿਆਰ ਕੀਤਾ ਗਿਆ ਨਵਾਂ ਫਾਰਮੂਲਾ, ਜੋ ਆਈ ਆਈ ਟੀ ਕੌਂਸਲ ਨੇ ਅੱਜ ਸਰਬਸੰਮਤੀ ਨਾਲ ਗ੍ਰਹਿਣ ਕਰ ਲਿਆ ਤੇ ਆਈ ਆਈ ਟੀ ਸੈਨੇਟ ਵੀ ਇਸ ਨਾਲ ਸਹਿਮਤ ਜਾਪੀ, ਸਕੂਲ ਦੀ ਮਹੱਤਤਾ ਵਧਾਉਣ ਵਾਲਾ ਹੈ। ਹੁਣ ਆਈ ਆਈ ਟੀ 'ਚ ਦਾਖਲੇ ਲਈ ਸਕੂਲ ਛੱਡਣ ਵੇਲੇ ਲਏ ਅੰਕ ਵੀ ਬਹੁਤ ਅਹਿਮ ਹੋਣਗੇ। ਇਸ ਵੇਲੇ ਜਿਹੜਾ ਵਿਦਿਆਰਥੀ ਜੇ ਈ ਈ (ਆਈ ਆਈ ਟੀ ਦਾਖਲਾ ਪ੍ਰੀਖਿਆ) 'ਚ ਮਾਅਰਕਾ ਮਾਰ ਕੇ ਆਈ ਆਈ ਟੀ 'ਚ ਦਾਖਲਾ ਲੈ ਲੈਂਦਾ ਹੈ। ਉਸ ਦੇ +2 ਜਮਾਤ 'ਚੋਂ 60 ਫੀਸਦੀ ਅੰਕ ਲੈਂਦਾ ਹੈ ਪਰ 2013 ਤੋਂ 60 ਫੀਸਦੀ ਅੰਕ ਕਾਫੀ ਨਹੀਂ ਹੋਣਗੇ। ਭਵਿੱਖ 'ਚ ਕੇਵਲ ਉਹ ਉਮੀਦਵਾਰ ਹੀ ਅੰਤ ਨੂੰ ਆਈ ਆਈ ਟੀ 'ਚ ਦਾਖਲਾ ਲੈ ਸਕਣਗੇ ਜੋ ਉਸ ਨਾਲ ਸਬੰਧਤ ਬੋਰਡ ਦੇ ਨਤੀਜਿਆਂ 'ਚ ਸਫਲ ਰਹੇ ਉਮੀਦਵਾਰਾਂ 'ਚ ਉਪਰਾਲੇ 20 ਪ੍ਰਸੈਂਨਟਾਈਲ ਹਾਸਲ ਵਾਲੇ ਹੋਣਗੇ। ਸਿੱਧੇ ਸ਼ਬਦਾਂ 'ਚ ਹਰੇਕ ਬੋਰਡ ਦੇ +2 ਪ੍ਰੀਖਿਆਵਾਂ 'ਚ ਪਹਿਲੇ 20 ਫੀਸਦੀ ਵਿਦਿਆਰਥੀ ਹੀ ਯੋਗ ਪਾਏ ਜਾਣਗੇ। ਸੀ ਬੀ ਐਸ ਈ 'ਚ ਔਸਤ ਰੂਪ 'ਚ ਜਮਾਤ +2 'ਚ ਉਪਰਲੇ 20 ਪ੍ਰਸੈਂਟਾਈਲ 'ਚ ਅਖੀਰਲਾ ਵਿਦਿਆਰਥੀ ਆਮ ਤੌਰ 'ਤੇ ਲਗਪਗ 78 ਫੀਸਦੀ ਅੰਕ ਲੈਂਦਾ ਹੈ। ਇਸ ਦਾਇਰੇ 'ਚ ਉੱਤਰ ਪ੍ਰਦੇਸ਼ ਬੋਰਡ ਦਾ ਅਖੀਰਲਾ ਵਿਦਿਆਰਥੀ 10+2 'ਚ 65 ਫੀਸਦੀ ਤੇ ਤਾਮਿਲਨਾਡੂ ਬੋਰਡ ਦਾ 78 ਫੀਸਦੀ ਹਾਸਲ ਵਾਲਾ ਹੁੰਦਾ ਹੈ। ਸੀ ਬੀ ਐਸ ਈ ਦੇ ਮੁਖੀ ਵਿਨੀਤ ਜੋਸ਼ੀ ਨੇ ਦੱਸਿਆ ਕਿ ਜਲਦੀ ਹੀ +2 ਜਮਾਤਾਂ ਦੇ ਦੇਸ਼ ਭਰ ਦੇ 42 ਬੋਰਡਾਂ ਦੇ ਡਾਟੇ ਦਾ ਵਿਸ਼ਲੇਸ਼ਣ ਵੈੱਬਸਾਈਟ 'ਤੇ ਪਾ ਦਿੱਤਾ ਜਾਏਗਾ ਤਾਂ ਕਿ ਵਿਦਿਆਰਥੀਆਂ ਨੂੰ ਆਈ ਆਈ ਟੀ 'ਚ ਜਾਣ ਲਈ ਅੰਕ ਪ੍ਰਤੀਸ਼ਤਤਾ ਦਾ ਅੰਦਾਜ਼ਾ ਹੋ ਜਾਵੇ। ਦਿਲਚਸਪ ਗੱਲ ਹੈ ਕਿ ਮਾਨਵ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਅੱਜ ਆਈ ਆਈ ਟੀ ਕੌਂਸਲ ਦੀ ਮੀਟਿੰਗ 'ਚ ਨਹੀਂ ਗਏ ਤਾਂ ਕਿ ਇਹ ਅਦਾਰੇ ਆਜ਼ਾਦ ਢੰਗ ਨਾਲ ਪ੍ਰੀਖਿਆ ਬਾਰੇ ਫੈਸਲਾ ਲੈ ਸਕਣ। ਉਂਜ ਉਨ੍ਹਾਂ ਨੇ ਕੌਂਸਲ ਨੂੰ ਇਕ ਲਿਖਤੀ ਸੁਨੇਹਾ ਭੇਜਿਆ ਸੀ ਕਿ ਕੋਚਿੰਗ ਸੈਂਟਰਾਂ ਨੇ ਭਾਰਤ ਦੇ ਸੈਕੰਡਰੀ ਸਿੱਖਿਆ ਢਾਂਚੇ 'ਚ ਵਿਦਿਆਰਥੀਆਂ ਦੀ ਅਜਿਹੀ ਫੌਜ ਖੜ੍ਹੀ ਕਰ ਦਿੱਤੀ ਹੈ, ਜੋ ਦਾਖਲਾ ਪ੍ਰੀਖਿਆਵਾਂ 'ਚ ਤਾਂ ਕਮਾਲ ਕਰਦੀ ਹੈ, ਪਰ ਵੱਖਰੇ ਅੰਦਾਜ਼ 'ਚ ਸੋਚ ਨਹੀਂ ਸਕਦੀ। ਉਨ੍ਹਾਂ ਨੇ ਕੌਂਸਲ ਨੂੰ ਸਕੂਲ 'ਚ ਪ੍ਰਾਪਤ ਅੰਕਾਂ ਨੂੰ ਵੀ ਵਿਚਾਰਨ ਤੇ ਥਾਂ-ਥਾਂ ਟੈਸਟ ਦੇਣ ਦੀ ਪਿਰਤ ਖ਼ਤਮ ਕਰਨ ਦੀ ਵੀ ਬੇਨਤੀ ਕੀਤੀ ਸੀ। ਹੁਣ ਐਨ ਆਈ ਟੀ ਦੀ ਮੀਟਿੰਗ 4 ਜੁਲਾਈ ਨੂੰ ਹੋਏਗੀ ਤੇ ਉਹ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਵਿਦਿਆਰਥੀਆਂ ਦੀ ਚੋਣ ਕਿਵੇਂ ਕਰਨੀ ਹੈ। ਹੁਣ ਇਹ ਦਾਖਲਾ ਪ੍ਰੀਖਿਆ ਤਿੰਨ ਪੜਾਵਾਂ 'ਚ ਹੋਏਗੀ: ਪਹਿਲਾ ਪੜਾਅ ਸਾਂਝੀ ਦਾਖਲਾ ਪ੍ਰੀਖਿਆ- ਮੇਨ ਹੋਏਗਾ ਜਿਸ 'ਚ ਹਰੇਕ ਵਿਦਿਆਰਥੀ ਭਾਗ ਲੈ ਸਕੇਗਾ ਤੇ ਇਹ ਸੀ ਬੀ ਐਸ ਈ ਵੱਲੋਂ ਲਈ ਜਾਏਗੀ। ਦੂਜੇ ਪੜਾਅ 'ਚ ਪਹਿਲੇ 1.5 ਲੱਖ ਵਿਦਿਆਰਥੀ ਐਡਵਾਂਸਡ ਜੇ ਈ ਈ ਲਈ ਪਾਤਰ ਹੋਣਗੇ। ਇਹ ਇਸ ਦੇ ਆਧਾਰ 'ਤੇ ਤੀਜੇ ਪੜਾਅ 'ਚ ਸਕੂਲ ਬੋਰਡਾਂ ਦੇ ਟਾਪ 20 ਪ੍ਰਸੈਂਨਟਾਈਲ ਪ੍ਰਫਾਰਮਰ ਅੱਗੇ ਜਾ ਸਕਣਗੇ। ਇਹ ਵਿਦਿਆਰਥੀ ਆਈ ਆਈ ਟੀ 'ਚ ਦਾਖਲੇ ਲਈ ਯੋਗ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All