ਆਇਵਰੀ ਕੋਸਟ ਨੇ ਨਾਇਜੀਰੀਆ ਖ਼ਿਲਾਫ਼ ਉਲਟ-ਫੇਰ ਕੀਤਾ

ਜੋਹਾਨੈੱਸਬਰਗ, 10 ਨਵੰਬਰ ਸਿਲਾਸ ਜਨਾਕਾ ਦੇ ਪੈਨਲਟੀ ਤੋਂ ਦਾਗ਼ੇ ਗੋਲ ਦੀ ਬਦੌਲਤ ਆਇਵਰੀ ਕੋਸਟ ਨੇ 2020 ਟੋਕੀਓ ਓਲੰਪਿਕ ਖੇਡਾਂ ਲਈ ਫੁਟਬਾਲ ਕੁਆਲੀਫਾਈਂਗ ਟੂਰਨਾਮੈਂਟ ਦੇ ਗਰੁੱਪ ‘ਬੀ’ ਦੇ ਸ਼ੁਰੂਆਤੀ ਮੈਚ ਵਿੱਚ ਨਾਇਜੀਰੀਆ ਨੂੰ 1-0 ਨਾਲ ਸ਼ਿਕਸਤ ਦਿੱਤੀ। ਇਸੇ ਤਰ੍ਹਾਂ, ਦੱਖਣੀ ਅਫਰੀਕਾ ਨੇ ਇੱਕ ਹੋਰ ਮੁਕਾਬਲੇ ਵਿੱਚ ਜਾਂਬੀਆ ਨਾਲ ਗੋਲ ਰਹਿਤ ਡਰਾਅ ਖੇਡਿਆ। ਜਨਾਕਾ ਨੇ ਓਲਿਸਾ ਐਨਡਾ ਦੇ ਫਾਊਲ ਕਾਰਨ ਮਿਲੀ ਪੈਨਲਟੀ ਦਾ ਪੂਰਾ ਫ਼ਾਇਦਾ ਚੁੱਕਿਆ ਅਤੇ ਗੋਲ ਕਰਕੇ ਆਪਣੀ ਆਇਵਰੀ ਕੋਸਟ ਟੀਮ ਨੂੰ ਜਿੱਤ ਦਿਵਾਈ। ਬੀਤੇ ਦਿਨੀਂ ਮੇਜ਼ਬਾਨ ਮਿਸਰ ਨੇ ਗਰੁੱਪ ਦੇ ਮੈਚਾਂ ਵਿੱਚ ਮਾਲੀ ਨੂੰ 1-0 ਨਾਲ ਸ਼ਿਕਸਤ ਦਿੱਤੀ ਸੀ, ਜਦਕਿ ਘਾਨਾ ਨੇ ਇੱਕ ਗੋਲ ਨਾ ਪੱਛੜਣ ਮਗਰੋਂ ਵਾਪਸੀ ਕਰਦਿਆਂ ਕੈਮਰੂਨ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ ਸੀ। ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਅਤੇ ਤੀਜੇ ਸਥਾਨ ਦੇ ਪਲੇਅ-ਆਫ ਦੀ ਜੇਤੂ ਟੀਮ 16 ਦੇਸ਼ਾਂ ਦੇ ਟੋਕੀਓ ਓਲੰਪਿਕ ਫੁਟਬਾਲ ਟੂਰਨਾਮੈਂਟ ਵਿੱਚ ਅਫਰੀਕਾ ਦੀ ਨੁਮਾਇੰਦਗੀ ਕਰੇਗੀ। ਨਾਇਜੀਰੀਆ ਪਿਛਲੇ ਟੂਰਨਾਮੈਂਟਾਂ ਵਿੱਚ ਸੋਨੇ ਅਤੇ ਚਾਂਦੀ ਦਾ ਤਗ਼ਮਾ ਜਿੱਤ ਚੁੱਕਿਆ ਹੈ, ਜਦੋਂਕਿ ਕੈਮਰੂਨ ਅਤੇ ਘਾਨਾ ਕ੍ਰਮਵਾਰ ਸੋਨੇ ਅਤੇ ਕਾਂਸੀ ਦਾ ਤਗ਼ਮਾ ਹਾਸਲ ਕਰ ਚੁੱਕੇ ਹਨ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All