
ਦੁਬਈ, 24 ਮਾਰਚ ਆਇਰਲੈਂਡ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਨਾਮੀਬੀਆ ਨੂੰ ਅੱਜ ਇੱਥੇ ਦਸ ਓਵਰਾਂ ਰਹਿੰਦਿਆਂ ਕਰਾਰੀ ਹਾਰ ਦੇ ਕੇ ਸਤੰਬਰ ਮਹੀਨੇ ਸ੍ਰੀਲੰਕਾ ਵਿਚ ਹੋਣ ਵਾਲੀ ਆਈ.ਸੀ.ਸੀ. ਟਵੰਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਨਾਮੀਬੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਆਇਰਲੈਂਡ ਦੇ ਗੇਂਦਬਾਜ਼ਾਂ ਦੀ ਅਨੁਸ਼ਾਸਤ ਖੇਡ ਦੇ ਸਾਹਮਣੇ ਉਸ ਦੀ ਟੀਮ ਛੇ ਵਿਕਟਾਂ 'ਤੇ 94 ਦੌੜਾਂ ਹੀ ਬਣਾ ਸਕੀ। ਆਇਰਲੈਂਡ ਨੇ ਇਸ ਤੋਂ ਬਾਅਦ ਪਾਲ ਸਟਰਲਿੰਗ ਦੀਆਂ ਤੇਜ਼-ਤਰਾਰ 59 ਦੌੜਾਂ ਦੀ ਮਦਦ ਨਾਲ ਕੇਵਲ 10.1 ਓਵਰਾਂ ਵਿਚ ਇਕ ਵਿਕਟ 'ਤੇ 96 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਆਇਰਲੈਂਡ ਇਸ ਕੁਆਲੀਫਾਇੰਗ ਟੂਰਨਾਮੈਂਟ ਦੇ ਫਾਈਨਲ ਵਿਚ ਅਫਗਾਨਿਸਤਾਨ ਨਾਲ ਭਿੜੇਗਾ। ਟਵੰਟੀ-20 ਵਿਸ਼ਵ ਕੱਪ 18 ਤੋਂ ਸ੍ਰੀਲੰਕਾ ਵਿਚ ਹੋ ਰਿਹਾ ਹੈ।
-ਪੀ.ਟੀ.ਆਈ.
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ