ਅੱਗ ਲੱਗਣ ਕਾਰਨ ਲੱਖਾਂ ਰੁਪਏ ਦੇ ਸਫੈਦੇ ਸੜੇ

ਸਕੂਲ ਵਿੱਚ ਅੱਗ ਕਾਰਨ ਸੜ ਰਹੇ ਸਫੈਦੇ ਦੇ ਰੁੱਖ।

ਸਰਬੱਤ ਸਿੰਘ ਕੰਗ ਨਡਾਲਾ, 24 ਮਈ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਲੱਖਾਂ ਦੀ ਕੀਮਤ ਦੇ ਸਫੈਦੇ ਸੜ ਗਏ। ਅੱਗ ਨੇ ਸਕੂਲ ਅਹਾਤੇ ਵਿੱਚ ਕਰੀਬ 10 ਏਕੜ ਜ਼ਮੀਨ ਵਿੱਚ ਲਗਾਏ ਹਜ਼ਾਰਾਂ ਸਫੈਦਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ’ਤੇ ਪੁੱਜੀ ਸਰਕਾਰੀ ਫਾਇਰ ਬ੍ਰਿਗੇਡ ਅਤੇ ਏਕਨੂਰ ਸੇਵਾ ਸੁਸਾਇਟੀ ਨਡਾਲਾ ਦੀਆਂ ਦੀਆਂ ਗੱਡੀਆਂ ਅਤੇ ਫੁਲਵਾੜੀ ਸੇਵਾਦਾਰ ਟੀਮ ਦੀ ਸਹਾਇਤਾ ਨਾਲ ਸਕੂਲ ਦੀ ਇਮਾਰਤ ਅਤੇ ਨੇੜਲੀ ਅਬਾਦੀ ਨੂੰ ਬਚਾ ਲਿਆ ਗਿਆ ਜਦਕਿ ਸਫੈਦਿਆਂ ਦਾ ਜੰਗਲ ਬੁਰੀ ਤਰ੍ਹਾਂ ਸੜ ਗਿਆ। ਮੈਨੇਜਰ ਸੁਖਵਿੰਦਰ ਸਿੰਘ ਬੱਸੀ ਨੇ ਆਖਿਆ ਕਿ ਅੱਗ ਕਾਰਨ 7000 ਸਫੈਦੇ ਦੇ ਰੁੱਖ ਤੇ ਬਾਲਣ ਸੜ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਾਣ ਦੇ ਬਾਅਦ ਅੱਗ ਦੁਬਾਰਾ ਭੜਕ ਪਈ, ਜਿਸ ਕਾਰਨ ਬਾਕੀ ਬਚੇ ਰੁੱਖ ਸੜ ਗਏ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All