ਅੰਨਾ ਹਜ਼ਾਰੇ ਖੰਘ ਅਤੇ ਕਮਜ਼ੋਰੀ ਕਾਰਨ ਹਸਪਤਾਲ ਦਾਖ਼ਲ

ਪੁਣੇ, 3 ਸਤੰਬਰ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚਲਾਉਣ ਵਾਲੇ ਅੰਨਾ ਹਜ਼ਾਰੇ ਦੀ ਤਬੀਅਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਨੇੜਲੇ ਸਾਥੀ ਨੇ ਦੱਸਿਆ ਕਿ ਅੰਨਾ ਹਜ਼ਾਰੇ ਨੂੰ ਠੰਢ, ਖੰਘ ਅਤੇ ਕਮਜ਼ੋਰੀ ਦੀ ਸ਼ਿਕਾਇਤ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਫਿਕਰ ਦੀ ਕੋਈ ਗੱਲ ਨਹੀਂ ਹੈ ਅਤੇ 82 ਵਰ੍ਹਿਆਂ ਦੇ ਸਮਾਜਿਕ ਕਾਰਕੁਨ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅੰਨਾ ਹਜ਼ਾਰੇ ਨੂੰ ਉਨ੍ਹਾਂ ਦੇ ਪਿੰਡ ਰਾਲੇਗਨ ਸਿੱਧੀ ਤੋਂ ਪੁਣੇ ਜ਼ਿਲ੍ਹੇ ਦੇ ਸ਼ਿਰੂਰ ਸਥਿਤ ਵੇਦਾਂਤਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਠੰਢ ਲੱਗਣ ਕਾਰਨ ਉਨ੍ਹਾਂ ਦੀ ਛਾਤੀ ’ਚ ਕੁਝ ਲਾਗ ਹੈ ਜਿਸ ਕਾਰਨ ਉਨ੍ਹਾਂ ਨੂੰ ਖੰਘ ਅਤੇ ਕਮਜ਼ੋਰੀ ਦੀ ਸ਼ਿਕਾਇਤ ਮਹਿਸੂਸ ਹੋ ਰਹੀ ਹੈ। ਨੇੜਲੇ ਸਾਥੀ ਮੁਤਾਬਕ ਇਹਤਿਆਤ ਵਜੋਂ ਹਜ਼ਾਰੇ ਦੇ ਰੂਟੀਨ ਚੈੱਕਅਪ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਛੁੱਟੀ ਮਿਲਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਵੱਲੋਂ ਜੁਲਾਈ ’ਚ ਸੂਚਨਾ ਅਧਿਕਾਰ ਸੋਧ ਐਕਟ ਪਾਸ ਕੀਤੇ ਜਾਣ ਮਗਰੋਂ ਅੰਨਾ ਹਜ਼ਾਰੇ ਨੇ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ ਭਾਰਤੀ ਨਾਗਰਿਕਾਂ ਨੂੰ ਧੋਖਾ ਦੇ ਰਹੀ ਹੈ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਭਾਵੇਂ ਸਿਹਤ ਨਾਸਾਜ਼ ਹੈ ਪਰ ਫਿਰ ਵੀ ਜੇਕਰ ਲੋਕ ਸੜਕਾਂ ’ਤੇ ਉਤਰੇ ਤਾਂ ਉਹ ਵੀ ਉਨ੍ਹਾਂ ਦਾ ਪੂਰਾ ਸਾਥ ਦੇਣਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All