ਅਹਿਮਦ ਖਾਂ ਖਰਲ : The Tribune India

ਅਹਿਮਦ ਖਾਂ ਖਰਲ

ਅਹਿਮਦ ਖਾਂ ਖਰਲ

ਲੇਖਕ: ਮੁਹੰਮਦ ਆਸਫ ਖਾਂ ਲਿਪੀਅੰਤਰ: ਅਭੈ ਸਿੰਘ ਮੁੱਲ: 25 ਰੁਪਏ, ਪੰਨੇ: 20 ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਸਮੇਂ-ਸਮੇਂ ’ਤੇ ਬੱਚਿਆਂ ਲਈ ਭਾਰਤੀ ਇਤਿਹਾਸ ਦੀ ਵਾਕਫੀਅਤ ਪ੍ਰਦਾਨ ਕਰਨ ਵਾਲੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ‘ਅਹਿਮਦ ਖਾਂ ਖਰਲ’ ਇਸੇ ਖੇਤਰ ਦੀ ਹੀ ਪੁਸਤਕ ਹੈ ਜਿਸ ਵਿਚ ਪਾਕਿਸਤਾਨ ਦੇ ਪੰਜਾਬੀ ਲਿਖਾਰੀ ਮੁਹੰਮਦ ਆਸਫ ਖਾਂ ਨੇ ਪੰਜਾਬ ਦੀ ਮਾਣਮੱਤੀ ਤਵਾਰੀਖ ਦਾ ਹਵਾਲਾ ਦਿੰਦੇ ਹੋਏ 1857 ਦੀ ਗਦਰ ਲਹਿਰ ਦੇ ਆਜ਼ਾਦੀ ਘੁਲਾਟੀਏ ਅਤੇ ਸਾਹੀਵਾਲੀਏ ਵਸਨੀਕ ਅਹਿਮਦ ਖਾਂ ਖਰਲ ਦੀ ਕੁਰਬਾਨੀ ਨੂੰ ਉਲੀਕਿਆ ਹੈ। ਅਹਿਮਦ ਖਾਂ ਖਰਲ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਇਤਿਹਾਸਕ ਕੁਰਬਾਨੀ ਨੂੰ ਲੇਖਕ ਨੇ ਠੇਠ ਪੰਜਾਬੀ ਵਿਚ ਚਿਤਰਿਆ ਹੈ। ਇਸ ਪੁਸਤਕ ਵਿਚ ਤਾਰੀਖੀ ਦ੍ਰਿਸ਼ਟੀਕੋਣ ਤੋਂ ਪੰਜਾਬ ਦੀ ਗਦਰ ਲਹਿਰ ਦੇ ਉਤਪੰਨ ਹੋਣ ਦੇ ਕਾਰਨਾਂ, ਤਤਕਾਲੀਨ ਹਾਲਾਤ ਅਤੇ ਘੋਲਾਂ ਦਾ ਸਿਲਸਿਲੇਵਾਰ ਵੇਰਵਾ ਦਿੱਤਾ ਗਿਆ ਹੈ। ਜਦੋਂ ਹਿੰਦੁਸਤਾਨ ਵਿਚ ਅੰਗਰੇਜ਼ਾਂ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਦੀਆਂ ਖਬਰਾਂ ਸਾਹੀਵਾਲ ਅੱਪੜੀਆਂ ਤਾਂ ਮੁਰਦਾਨਾ, ਧਾਰਾਨਾ, ਤਰਿਹਾਨਾ, ਕਾਠੀਆਵਾੜ, ਸਿੱਪਰਾ, ਵਹਿਣੀਵਾਲ, ਜੋਇਆ, ਮਸੱਲੀ ਅਤੇ ਹੋਰ ਕਬੀਲਿਆਂ ਦੇ ਆਗੂਆਂ ਦੀ ਅਣਖ ਨੂੰ ਜਗਾ ਕੇ ਇਨ੍ਹਾਂ ਗੈਰ-ਮੁਲਕੀ ਧਾੜਵੀਆਂ ਦੇ ਖ਼ਿਲਾਫ਼ ਇਕਮੁੱਠ ਹੋਣ ਲਈ ਪ੍ਰੇਰਿਤ ਕਰਨ ਵਾਲਾ ਦੇਸ਼ ਭਗਤ ਅਹਿਮਦ ਖਾਂ ਖਰਲ ਉੱਭਰ ਕੇ ਸਾਹਮਣੇ ਆਇਆ। ਲੇਖਕ ਨੇ ਜਾਂਬਾਜ਼ ਯੋਧੇ ਖਰਲ ਦੀ ਲਾਸਾਨੀ ਅਣਖ ਦਾ ਜ਼ਿਕਰ ਕਰਦਿਆਂ ਇਸ ਨੁਕਤੇ ਨੂੰ ਉਭਾਰਿਆ ਹੈ ਕਿ ਉਸ ਦੀ ਵੰਗਾਰ ਨੇ ਪੰਜਾਬੀਆਂ ਦੀ ਸੁੱਤੀ ਹੋਈ ਅਣਖ ਨੂੰ ਅਜਿਹਾ ਹਲੂਣਾ ਦਿੱਤਾ ਕਿ ਵੇਖਦਿਆਂ ਹੀ ਵੇਖਦਿਆਂ ਅੰਗਰੇਜ਼ੀ ਸਾਮਰਾਜ ਵਿਰੁੱਧ  ਰੋਹ ਦੀ ਜਵਾਲਾ ਭੜਕ ਪਈ। ਅੰਗਰੇਜ਼ਾਂ ਦੀਆਂ ਗਲਤ ਨੀਤੀਆਂ ਦੀ ਮੁਖਾਲਫਤ ਕਰਨ ਵਾਲਾ ਇਹ ਯੋਧਾ ਅੰਗਰੇਜ਼ਾਂ ਦਾ ਡੱਟ ਕੇ ਟਾਕਰਾ ਕਰਦਾ ਹੋਇਆ 21 ਸਤੰਬਰ 1857 ਨੂੰ ਲੜਾਈ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅੰਗਰੇਜ਼ ਹਕੂਮਤ ਵੱਲੋਂ ਲੋਭ ਲਾਲਚ ਦੀ ਲਾਲਸਾ ਵਿਚ ਆ ਕੇ ਉਸ ਨੇ ਕੋਈ ਸਮਝੌਤਾ ਨਾ ਕੀਤਾ ਅਤੇ ਸਾਂਝੇ ਪੰਜਾਬ ਲਈ ਆਪਣੀ ਜ਼ਿੰਦਗੀ ਨੂੰ ਸਦੀਵੀ ਤੌਰ ’ਤੇ ਅਰਪਿਤ ਕਰ ਗਿਆ। ਹੱਥਲੀ ਪੁਸਤਕ ਬੱਚਿਆਂ ਦੇ ਮਨਾਂ ਵਿਚ ਦੇਸ਼ ਭਗਤੀ ਅਤੇ ਕਹਿਣੀ ਤੇ ਕਥਨੀ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦੀ ਹੈ। ਪੁਸਤਕ ਦੇ ਅੰਤ ਵਿਚ ਦਿੱਤੀ ਗਈ ‘ਵਾਰ ਪੰਜਾਬ ਦੇ ਸ਼ਹੀਦਾਂ ਦੀ’ ਅਹਿਮਦ ਖਾਂ ਖਰਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਬਿਆਨ ਕਰਦੀ ਹੈ। ਸਾਂਝੇ ਪੰਜਾਬ ਦੇ ਇਸ ਲੋਕ ਨਾਇਕ ਅਤੇ ਤਤਕਾਲੀਨ ਘਟਨਾਵਾਂ ਬਾਰੇ ਥਾਂ-ਥਾਂ ’ਤੇ ਅੰਕੜਿਆਂ ਭਰੇ ਵੇਰਵੇ ਦਿੱਤੇ ਗਏ ਹਨ ਜਿਨ੍ਹਾਂ ਨਾਲ ਇਸ ਦੀ ਲਿਖਤ ਦੀ ਪ੍ਰਮਾਣਿਕਤਾ ਹੋਰ ਵੱਧ ਗਈ ਹੈ। ਵਾਰਤਕ ਰੂਪ ਵਿਚ ਲਿਖੀ ਇਸ ਪੁਸਤਕ ਦੀ ਭਾਸ਼ਾ ਆਮ ਬੋਲ ਚਾਲ ਵਾਲੀ ਹੈ। ਅਹਿਮਦ ਖਾਂ ਖਰਲ ਦੇ ਕੁਝ ਕਾਲਪਨਿਕ ਚਿੱਤਰ ਵੀ ਬਣਾਏ ਗਏ ਹਨ। ਇਸ ਕ੍ਰਿਤ ਦਾ ਗੁਰਮੁਖੀ ਲਿਪੀਅੰਤਰਣ ਅਭੈ ਸਿੰਘ ਨੇ ਕੀਤਾ ਹੈ।

ਦਰਸ਼ਨ ਸਿੰਘ ਆਸ਼ਟ (ਡਾ.) ਮੋਬਾਈਲ:98144-23703

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All