ਅਲਗੋਜ਼ੇ ਬਣਾਉਣ ਤੇ ਵਜਾਉਣ ਵਾਲਾ

ਕਿਰਤੀ

ਬੜੂੰਦੀ (ਲੁਧਿਆਣਾ) ਦੇ ਧੰਨਾ ਰਾਮ ਦਾ ਜੀਵਨ ਸੰਘਰਸ਼।

ਮੈਂ 14 ਕੁ ਸਾਲ ਦਾ ਸੀ ਜਦੋਂ ਅਲਗੋਜ਼ੇ ਬਣਾਉਣ ਲੱਗ ਪਿਆ। ਅਸੀਂ ਗਾਵਾਂ-ਮੱਝਾਂ ਚਾਰਨ ਵਾਲੇ ਹਾਂ। ਮੇਰਾ ਬਾਪੂ ਵੀ ਬੱਗ ਚਾਰਦਾ ਹੁੰਦਾ ਸੀ, ਮੈਂ ਵੀ ਉਸ ਨਾਲ ਚਾਰਨ ਲੱਗਾ। ਇਕ ਵਾਰੀ ਮੈਨੂੰ ਗਾਈਆਂ ਚਾਰਦੇ ਨੂੰ ਸੀਟੀ ਥਿਆ ਗੀ, ਜਦੋਂ ਮਿੱਟੀ ਲਾਹੁਣ ਨੂੰ ਮੈਂ ਫੂਕ ਮਾਰੀ ਤਾਂ ਉਹ ਵੱਜ ਪਈ। ਮੇਰੇ ਬਾਪੂ ਨੂੰ ਉਹ ਵਜਾਉਣੀ ਆਉਂਦੀ ਸੀ, ਮੈਂ ਉਸਨੂੰ ਸਿਖਾਉਣ ਲਈ ਕਿਹਾ ਤਾਂ ਬਾਪੂ ਕਹਿੰਦਾ ਕਿ ਤੇਰਾ ਸਾਹ ਸੀਟੀ ਲਈ ਸਹੀ ਨ੍ਹੀਂ ਤੂੰ ਅਲਗੋਜ਼ੇ ਸਿੱਖ। ਮੈਂ ਫੇਰ ਮਾਲੇਰਕੋਟਲੇ ਵਾਲੇ ਉਸਤਾਦ ਅਜ਼ੀਜ ਮੁਹੰਮਦ ਤੋਂ ਸਾਹ ਉਲਟਾਉਣਾ ਤੇ ਅਲਗੋਜ਼ੇ ਵਜਾਉਣੇ ਸਿੱਖੇ। ਅਲਗੋਜ਼ੇ ਬਣਾਉਣੇ ਮੈਂ ਉਸਤਾਦ ਜੈ ਚੰਦ ਤੋਂ ਸਿੱਖੇ। ਮੈਂ ਇਕ ਪੱਗ, ਜੁੱਤੀ, ਕੱਪੜਿਆਂ ਦਾ ਜੋੜਾ ਤੇ 500 ਰੁਪਏ ਨਾਲ ਇਕ ਕਰੀਰ ਦਾ ਬੂਟਾ ਦੇ ਕੇ ਉਨ੍ਹਾਂ ਨੂੰ ਉਸਤਾਦ ਧਾਰਿਆ ਸੀ। ਅਲਗੋਜ਼ੇ ਦੀ ਡਾਟ ਜਿਸ ’ਚੋਂ ਆਵਾਜ਼ ਆਉਣੀ ਹੁੰਦੀ ਆ, ਉਹ ਕਰੀਰ ਦੇ ਬੂਟੇ ਦੀ ਬਣਦੀ ਆ। ਮੈਂ ਪੰਜਾਬ ਦੇ ਮਸ਼ੂਹਰ ਕਲਾਕਾਰਾਂ ਨਾਲ ਸਾਜ਼ ਵਜਾਏ ਹੋਏ ਆ, ਸਰਕਾਰ ਲਈ ਵੀ ਕਈ ਪ੍ਰੋਗਰਾਮ ਕੀਤੇ, ਪਰ ਅੱਜ ਕੋਈ ਪੁੱਛ ਗਿੱਛ ਨ੍ਹੀਂ। ਇਸ ਕੰਮ ਵਿਚ ਲੱਗਿਆਂ ਮੈਨੂੰ 60 ਸਾਲ ਹੋ ਗਏ ਆ। ਮੇਰੇ ਚਾਰ ਮੁੰਡੇ ਨੇ ਤੇ ਦੋ ਕੁੜੀਆਂ। ਸਾਰਿਆਂ ਨੂੰ ਏਸੇ ਕਮਾਈ ਨਾਲ ਪੜ੍ਹਾਇਆ। ਤਿੰਨ ਨੂੰ ਤਾਂ ਅੱਸੀਵਿਆਂ ’ਚ ਡਿਗਰੀ ਵੀ ਕਰਵਾਈ, ਪਰ ਪੜ੍ਹਾਈ ਨੇ ਸਾਡਾ ਸਾਥ ਨ੍ਹੀਂ ਦਿੱਤਾ। ਕਿਸੇ ਕਾਰਨ ਸਾਡੇ ਚਾਰ ਜੀਆਂ ਨੂੰ ਜੇਲ੍ਹ ਜਾਣਾ ਪੈ ਗਿਆ। ਸਭ ਪੜ੍ਹਾਈਆਂ ਵਿਚੇ ਰਹਿ ਗਈਆਂ। ਉਸਤੋਂ ਬਾਅਦ ਤਾਂ ਬਸ ਰੋਜ਼ੀ ਰੋਟੀ ਮਗਰ ਪੈ ਗਏ। ਅੱਜ ਮੇਰੇ ਸਾਰੇ ਬੱਚੇ ਵੱਖ ਵੱਖ ਰਹਿੰਦੇ ਆ। ਇਕ ਮੁੰਡਾ ਮੇਰੇ ਨਾਲ ਰਹਿੰਦਾ। ਉਸਨੇ ਪਸ਼ੂ ਰੱਖੇ ਹੋਏ ਆ। ਹੁਣ ਮੇਰਾ ਕੰਮ ਲਗਪਗ ਠੱਪ ਆ। ਸੁਣਦਾ ਦਿੱਖਦਾ ਘੱਟ ਆ। ਚੰਗੇ ਸਮੇਂ ’ਚ ਤਾਂ ਮੈਂ ਪੰਜ ਜੋੜੀਆਂ ਵੀ ਤਿਆਰ ਕਰ ਦਿੰਦਾ ਸੀ, ਹੁਣ ਇਕ ਵੀ ਨਹੀਂ ਬਣਦੀ, ਪਰ ਮੈਂ ਬਣਾਉਂਦਾ ਰਹਿੰਦਾ, ਹੱਟਦਾ ਨਹੀਂ। 800 ਰੁਪਏ ਦੀ ਇਕ ਜੋੜੀ ਵੇਚਦਾਂ ਆਂ। 25-30 ਜੋੜੀਆਂ ਬਣਾ ਕੇ ਰੱਖੀਆਂ ਹੋਈਆਂ, ਪਰ ਓਨੀਆਂ ਵਿਕਦੀਆਂ ਨ੍ਹੀਂ। ਮੈਂ ਇਹ ਮੁੰਡੇ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਸਿਖਾਇਆ ਬਹੁਤ ਨੂੰ ਆ, ਪਰ ਘਰਦਾ ਕੋਈ ਸਿੱਖ ਜਾਏ ਤਾਂ ਵਧੀਆ। ਮੈਂ ਪੂਰੀ ਜ਼ਿੰਦਗੀ ਇਸ ਕੰਮ ਨੂੰ ਸ਼ੌਕ ਨਾਲ ਕੀਤਾ, ਹੁਣ ਮੌਤ ਦੇ ਐਨਾ ਨੇੜੇ ਆ ਕੇ ਵੀ ਮੈਨੂੰ ਲੱਗਦਾ ਰਹਿੰਦਾ ਕਿ ਏਸ ਕੰਮ ’ਚ ਸਿੱਖਣ ਵਾਲਾ ਬਹੁਤ ਕੁਝ ਪਿਆ।

ਗੁਰਦੀਪ ਧਾਲੀਵਾਲ (ਸੰਪਰਕ: 82838-54127)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All