ਅਰਮਾਨਦੀਪ ਤੇ ਜਸ਼ਨਦੀਪ ਸਭ ਤੋਂ ਤੇਜ਼ ਦੌੜਾਕ ਐਲਾਨੇ

ਅਥਲੈਟਿਕ ਮੀਟ ਦੌਰਾਨ ਕਰਵਾਈ ਗਈ ਦੌੜ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ।

ਪੱਤਰ ਪ੍ਰੇਰਕ ਮੰਡੀ ਅਹਿਮਦਗੜ੍ਹ, 7 ਦਸੰਬਰ ਇੱਥੋਂ ਨੇੜਲੇ ਪਿੰਡ ਸਿਆੜ੍ਹ ਦੇ ਗੁੱਡ ਅਰਥ ਸਕੂਲ ਦੇ ਸਾਲਾਨਾ ਅਥਲੈਟਿਕ ਮੁਕਾਬਲਿਆਂ ਦੌਰਾਨ ਅਰਮਾਨਦੀਪ ਸਿੰਘ ਅਤੇ ਜਸ਼ਨਦੀਪ ਕੌਰ ਸਭ ਤੋਂ ਤੇਜ਼ ਦੌੜਾਕ ਐਲਾਨੇ ਗਏ ਅਤੇ ਅਰਮਾਨਦੀਪ ਨੂੰ ਸਰਬੋਤਮ ਐਥਲੀਟ ਚੁਣਿਆ ਗਿਆ। ਖੇਡਾਂ ਦਾ ਉਦਘਾਟਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੇਠੀ ਨੇ ਕੀਤਾ ਅਤੇ ਪ੍ਰੋਫੈਸਰ ਗੋਮੀ ਪੰਧੇਰ ਤੇ ਅਮਰਜੀਤ ਸਿੱਧੂ ਨੇ ਵੱਖ ਵੱਖ ਸੇਸ਼ਨਾਂ ਦੀ ਪ੍ਰਧਾਨਗੀ ਕੀਤੀ। ਖੇਡ ਪ੍ਰੋਮੋਟਰ ਜਗਰੂਪ ਸਿੰਘ ਜਰਖੜ ਨੇ ਇਨਾਮਾਂ ਦੀ ਵੰਡ ਕੀਤੀ। ਆਪਣੇ ਭਾਸ਼ਣਾਂ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਆਪਣੀ ਜੀਵਨਸ਼ੈਲੀ ਬਨਾਉਣ ਲਈ ਪ੍ਰੇਰਣਾ ਦਿੱਤੀ। ਹੁਸਨਪ੍ਰੀਤ ਸਿੰਘ ਅਤੇ ਕਰਮਵੀਰ ਕੌਰ 100 ਮੀਟਰ ਦੀ ਦੌੜ ਵਿੱਚ ਦੋਇਮ ਰਹੇ ਅਤੇ ਮੁਹੰਮਦ ਆਮੀਨ ਤੇ ਪ੍ਰਭਦੀਪ ਕੌਰ ਨੂੰ ਤੀਸਰਾ ਇਨਾਮ ਮਿਲਿਆ। ਹੁਸਨਪ੍ਰੀਤ ਸਿੰਘ ਅਤੇ ਜਸ਼ਨਦੀਪ ਕੌਰ ਦੋ ਸੌ ਮੀਟਰ ਦੌੜਾਂ ਦੌਰਾਨ ਅੱਵਲ ਆਏ ਅਤੇ ਇਨਵੀਰ ਤੇ ਪ੍ਰਭਦੀਪ ਕੌਰ ਨੂੰ ਆਪਣੇ ਆਪਣੇ ਵਰਗ ਵਿੱਚ ਦੂਸਰਾ ਸਥਾਨ ਮਿਲਿਆ। ਅਰਮਾਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ ਨੂੰ ਤੀਜਾ ਇਨਾਮ ਮਿਲਿਆ। ਲੰਮੀ ਛਾਲ ਵਿੱਚ ਅਰਮਾਨਦੀਪ ਸਿੰਘ ਅਤੇ ਦਿਲਜਸ਼ਨ ਪਹਿਲੇ ਸਥਾਨ ’ਤੇ ਰਹੇ ਅਤੇ ਇਨਵੀਰ ਸਿੰਘ ਤੇ ਕਰਨਵੀਰ ਕੌਰ ਨੂੰ ਦੂਸਰਾ ਇਨਾਮ ਪ੍ਰਾਪਤ ਹੋਇਆ। ਜਗਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਅਰਮਾਨਦੀਪ ਸਿੰਘ, ਗੁਰਵੀਰ ਸਿੰਘ ਅਤੇ ਸਾਹਿਬਜੀਤ ਸਿੰਘ ਮੁੰਡਿਆਂ ਦੇ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਏ ਜਦੋਂ ਕਿ ਲੜਕੀਆਂ ਦੇ ਇਸ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ, ਹਰਲੀਨ ਕੌਰ ਤੇ ਗਗਨਦੀਪ ਕੌਰ ਕਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨਾਂ ’ਤੇ ਰਹੀਆਂ।

ਤਾਰਾ ਕਾਨਵੈਂਟ ਸਕੂਲ ਵਿੱਚ ਬੱਚਿਆਂ ਦੇ ਵੱਖ ਵੱਖ ਖੇਡ ਮੁਕਾਬਲੇ

ਅਥਲੈਟਿਕ ਮੀਟ ਦਾ ਆਗਾਜ਼ ਕਰਦੇ ਹੋਏ ਪ੍ਰਿੰਸੀਪਲ ਪਰਮਿੰਦਰ ਕੌਰ ਗਰੇਵਾਲ। -ਫੋਟੋ: ਰਾਣੂ

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਤਾਰਾ ਕਾਨਵੈਂਟ ਸਕੂਲ ਦੀ ਅਥਲੈਟਿਕ ਮੀਟ ਅੱਜ ਵਿਦਿਆਰਥੀਆਂ ਦੇ ਮਾਰਚ ਪਾਸਟ ਨਾਲ ਸ਼ੁਰੂ ਹੋਈ। ਇਸ ਅਥਲੈਟਿਕ ਮੀਟ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, ਤਿੰਨ ਟੰਗੀ ਦੌੜ, ਮਟਕਾ ਦੌੜ, ਸੈਕ ਦੌੜ ਤੇ 400 ਮੀਟਰ ਅੜਿੱਕਾ ਦੌੜ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਸ਼ਾਟਪੁੱਟ, ਲੰਬੀ ਛਾਲ, ਉੱਚੀ ਛਾਲ ਅਤੇ ਰੱਸਾਕਸ਼ੀ ਦੇ ਵੀ ਮੁਕਾਬਲੇ ਹੋਏ। ਅਥਲੈਟਿਕ ਮੀਟ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਤੇ ਪ੍ਰਿੰਸੀਪਲ ਪਰਮਿੰਦਰ ਕੌਰ ਗਰੇਵਾਲ ਨੇ ਸਨਮਾਨਿਤ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਸ਼ਹਿਰ

View All