ਅਰਥਚਾਰੇ ਨੂੰ ਉਤਸ਼ਾਹਤ ਕਰਨ ਲਈ ਰਿਜ਼ਰਵ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦੈ

ਨਵੀਂ ਦਿੱਲੀ, 1 ਦਸੰਬਰ ਰਿਜ਼ਰਵ ਬੈਂਕ ਅਰਥਚਾਰੇ ਨੂੰ ਉਤਸ਼ਾਹ ਕਰਨ ਲਈ 5 ਦਸੰਬਰ ਨੂੰ ਛੇਵੀਂ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਵਿਕਾਸ ਦਰ ਬੀਤੇ ਛੇ ਵਰ੍ਹਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਮਾਹਿਰਾਂ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿਚ ਸ਼ਕਤੀਕਾਂਤਾ ਦਾਸ ਨੇ ਆਰਬੀਆਈ ਦੇ ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਹੁ-ਮੈਂਬਰੀ ਮੁਦਰਾ ਨੀਤੀ ਕਮੇਟੀ ਦੀ ਹਰ ਮੀਟਿੰਗ ਮੌਕੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਸਾਲ 2019 ਵਿੱਚ ਇਸ ਚਿੰਤਾ ਦੇ ਬਾਵਜੂਦ ਕਿ ਵਿਕਾਸ ਦਰ ਧੀਮੀ ਹੋ ਰਹੀ ਹੈ ਹੁਣ ਤਕ ਕੀਤੀਆਂ ਪੰਜ ਕਟੌਤੀਆਂ ਵਿੱਚ, ਵਿਆਜ ਦਰਾਂ 135 ਅਧਾਰ ਅੰਕ ਘਟਾਈਆਂ ਗਈਆਂ ਹਨ। ਇਸ ਤਹਿਤ ਅਰਥਚਾਰੇ ਵਿੱਚ ਤਰਲਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੁਲਾਈ-ਸਤੰਬਰ ਵਿਚ ਵਿਕਾਸ ਦਰ ਤੇਜ਼ੀ ਨਾਲ 4.5% ਦੀ ਰਫਤਾਰ ਨਾਲ ਘਟੀ, ਜਿਸ ਨਾਲ ਉਤਪਾਦਨ ਵਿੱਚ ਗਿਰਾਵਟ ਆਈ, ਜੋ 1.0 ਫੀਸਦੀ ਸੀ। ਵਿਕਾਸ ਦਰ ਦੀ ਰਫਤਾਰ ਅਪਰੈਲ-ਜੂਨ ਵਿਚ 5 ਫੀਸਦੀ ਅਤੇ ਜੁਲਾਈ-ਸਤੰਬਰ 2018 ਵਿੱਚ 7% ਨਰਮ ਪਈ। ਇਕ ਅਧਿਕਾਰੀ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਦਾਸ ਨੇ ਪਹਿਲਾਂ ਹੀ ਕਿਹਾ ਸੀ ਕਿ ਵਿਆਜ ਦਰਾਂ ਉਦੋਂ ਤੱਕ ਘਟਣਗੀਆਂ ਜਦੋਂ ਤੱਕ ਵਿਕਾਸ ਦਰ ਮੁੜ ਪੈਰਾਂ ਸਿਰ ਨਹੀਂ ਹੁੰਦੀ। ਇਸ ਨਾਲ ਇਹ ਵਿਸ਼ਵਾਸ ਮਜ਼ਬੁੂਤ ਹੋਇਆ ਹੈ ਕਿ ਤਿੰਨ ਦਿਨਾਂ ਮੁਦਰਾ ਸਮੀਖਿਆ ਨੀਤੀ ਦੀ ਮੀਟਿੰਗ ਦੇ ਅੰਤਿਮ ਦਿਨ ਵਿਆਜ ਦਰਾਂ ਮੁੜ ਘਟਾਈਆਂ ਜਾ ਸਕਦੀਆਂ ਹਨ। ਮੁਦਰਾ ਨੀਤੀ ਦੀ ਤਿੰਨ ਦਿਨਾਂ ਸਮੀਖਿਆ ਮੀਟਿੰਗ 3 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All