ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ

ਮੇਰਾ ਕਾਲਜ

ਬਹਿਰਾਮ: ਦੁਆਬੇ ਦੇ ਪ੍ਰਸਿੱਧ ਕਸਬਾ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ) ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਦੀ ਸਥਾਪਨਾ ਦਾ ਸਿਹਰਾ ਬਰਤਾਨੀਆ ਦੇ ਸ਼ਹਿਰ ਸਮੈਦਿਕ 'ਚ ਵਸੇ ਪਰਵਾਸੀ ਭਾਰਤੀ ਗੁਰਚਰਨ ਸਿੰਘ ਸ਼ੇਰਗਿੱਲ ਸਿਰ ਬੱਝਦਾ ਹੈ। ਉਨ੍ਹਾਂ ਨੇ ਇਸ ਕਾਲਜ ਲਈ ਦਸ ਏਕੜ ਤੋਂ ਵਧ ਜ਼ਮੀਨ ਅਤੇ ਕਰੋੜਾਂ ਰੁਪਏ ਦਾਨ ਦਿੱਤੇ ਹਨ। ਉਨ੍ਹਾਂ ਦਾ ਸਪੁੱਤਰ ਅਮਨਦੀਪ ਸਿੰਘ ਸ਼ੇਰਗਿੱਲ ਦੁਖਦਾਈ ਵਿਛੋੜਾ ਦੇ ਗਿਆ ਸੀ ਜਿਸ ਦੀ ਯਾਦ ਨੂੰ ਇਹ ਕਾਲਜ ਸਮਰਪਿਤ ਕੀਤਾ ਗਿਆ ਹੈ। 24 ਦਸੰਬਰ, 1993 ਨੂੰ ਸਥਾਪਤ ਹੋਏ ਇਸ ਕਾਲਜ ਦਾ ਵਿਦਿਆ, ਖੇਡਾਂ, ਸਾਹਿਤ, ਸੰਗੀਤ ਅਤੇ ਹੋਰ ਕਈ ਖੇਤਰਾਂ ਵਿਚ ਨਾਂ ਚਮਕ ਰਿਹਾ ਹੈ। ਕਾਲਜ ਵਿਚ ਦੋ ਸੌ ਤੋਂ ਵੱਧ ਪਿੰਡਾਂ ਦੇ ਦੋ ਹਜ਼ਾਰ ਤੋਂ ਵਧ ਵਿਦਿਆਰਥੀ ਪੜ੍ਹਦੇ ਹਨ। ਇਸ ਕਾਲਜ ਦੀ ਹੁਣ ਇੱਕੀ ਏਕੜ ਤੋਂ ਵਧ ਜ਼ਮੀਨ ਹੈ। ਸੌ ਤੋਂ ਵਧ ਜੀਵਨ ਮੈਂਬਰਾਂ/ਦਾਨੀ ਸੱਜਣਾਂ ਦੇ ਯੋਗਦਾਨ ਸਦਕਾ ਕਾਲਜ ਦੀ ਸਮੁੱਚੀ ਇਮਾਰਤ ਆਧੁਨਿਕਤਾ ਦਾ ਨਮੂਨਾ ਪੇਸ਼ ਕਰ ਰਹੀ ਹੈ। ਇਸ ਇਮਾਰਤ ਅੰਦਰ ਕਰੀਬ ਇਕ ਦਰਜਨ ਲੈਬਾਰਟਰੀ ਹਾਲ, ਦੋ ਲਾਇਬੇਰਰੀ ਹਾਲ, ਆਈ.ਟੀ. ਸੈਂਟਰ, ਸੈਮੀਨਾਰ ਹਾਲ, ਵਿਸ਼ਾਲ ਖੇਡ ਕੰਪਲੈਕਸ, ਮਾਡਰਨ ਜਿਮਨੇਜ਼ੀਅਮ, ਪੈਵੇਲੀਅਨ, ਬਹੁਮੰਤਵੀ ਹਾਲ, ਚਾਰ ਸੌ ਮੀਟਰ ਦਾ ਟਰੈਕ, ਦੋ ਪੱਕੇ ਬੈਡਮਿੰਟਨ ਕੋਰਟ, ਖੁੱਲ੍ਹੇ ਖੇਡ ਮੈਦਾਨ, ਤਿੰਨ ਦਰਜਨ ਪੜ੍ਹਨ ਵਾਲੇ ਕਮਰੇ, ਪ੍ਰਬੰਧਕੀ ਬਲਾਕ, ਲੜਕੀਆਂ ਲਈ ਹੋਸਟਲ, ਟੀਚਿੰਗ ਸਟਾਫ ਲਈ 24 ਫਲੈਟ ਹਨ। ਕਾਲਜ ਕੰਪਲੈਕਸ ਵਿਚ ਹੀ ਸ੍ਰੀ ਗੁਰੂ ਹਰਿ ਰਾਏ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਹੈ। ਕਾਲਜ ਦੀ ਪ੍ਰਵੇਸ਼ ਦੁਆਰ ਦਰਸ਼ਨੀ ਡਿਊੜੀ ਹੈ। ਮੁੱਖ ਵਿਹੜੇ 'ਚ ਅਮਰਦੀਪ ਦਾ ਆਦਮਕੱਦ ਬੁੱਤ ਲੱਗਾ ਹੋਇਆ ਹੈ। ਕਾਲਜ ਦੀਆਂ ਆਪਣੀਆਂ ਬੱਸਾਂ ਹਨ। ਕਾਲਜ ਵਿਚ ਮੈਡੀਕਲ, ਨਾਨ ਮੈਡੀਕਲ, ਕਾਮਰਸ ਤੇ ਆਰਟਸ ਸਮੇਤ ਕਈ ਵਿਸ਼ਿਆਂ ਦੀ ਪੜ੍ਹਾਈ ਦਾ ਪ੍ਰਬੰਧ ਹੈ। ਕੰਪਿਊਟਰ, ਹੋਮ ਸਾਇੰਸ, ਮਿਊਜ਼ਿਕ ਅਤੇ ਸੂਚਨਾ ਤਕਨਾਲੋਜੀ ਦੇ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ। ਚਾਈਲਡ ਕੇਅਰ, ਡੇਅਰੀ ਫਾਰਮਿੰਗ, ਡਰੈੱਸ ਡਿਜ਼ਾਈਨਿੰਗ, ਆਟੋਮੋਬਾਈਲ, ਇੰਜੀਨਅਰਿੰਗ ਵਰਗੇ ਵੋਕੇਸ਼ਨਲ ਗਰੁੱਪ ਹਨ। ਕੰਪਿਊਟਰ ਐਪਲੀਕੇਸ਼ਨ ਦਾ ਪੋਸਟ ਗਰੈਜੂਏਸ਼ਨ ਦਾ ਡਿਪਲੋਮਾ ਵੀ ਚੱਲ ਰਿਹਾ ਹੈ। ਇਕਨਾਮਿਕ ਐਮ.ਏ., ਪੰਜਾਬੀ ਐਮ.ਏ., ਬੀ.ਸੀ.ਏ., ਬੀ.ਐਸਸੀ., ਐਮ.ਸੀ.ਏ, ਐਮ.ਬੀ.ਏ., ਐਮ.ਐਸਸੀ., ਪੀ.ਜੀ.ਡੀ.ਸੀ.ਏ., ਪੀ.ਜੀ.ਡੀ.ਐਫ.ਐਸ. ਆਦਿ ਡਿਗਰੀਆਂ ਦੀ ਪੜ੍ਹਾਈ ਦਾ ਪ੍ਰਬੰਧ ਹੈ। ਕਾਲਜ ਵਿਚ ਪੜ੍ਹਾਈ ਲਈ 70 ਦੇ ਕਰੀਬ ਲੈਕਚਰਾਰ/ਇੰਸਟਰੱਕਟਰ ਹਨ। ਇਸ ਕਾਲਜ ਦੇ ਵਿਦਿਆਰਥੀ ਵਿਦਿਅਕ ਅਤੇ ਸਹਿ ਵਿਦਿਅਕ ਪੱਖੋਂ ਯੂਨੀਵਰਸਿਟੀ ਪੱਧਰ 'ਤੇ ਉੱਚ ਪੁਜ਼ੀਸ਼ਨਾਂ ਹਾਸਲ ਕਰਕੇ ਇਸ ਸੰਸਥਾ ਨੂੰ ਵਡਿਆ ਰਹੇ ਹਨ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਵਿਦਿਆ ਦਾ ਚਾਨਣ ਮੁਨਾਰਾ ਬਣਿਆ ਹੋਇਆ ਹੈ। ਕਾਲਜ ਅੰਦਰ ਤੀਹ ਹਜ਼ਾਰ ਤੋਂ ਵੱਧ ਪੁਸਤਕਾਂ ਵਾਲੀ ਡਾ. ਐਸ.ਐਸ. ਜੌਹਲ ਦੇ ਨਾਂ 'ਤੇ ਲਾਇਬਰੇਰੀ ਵੀ ਹੈ। ਮਿਆਰੀ ਮੈਗਜ਼ੀਨ ਤੇ ਅਖ਼ਬਾਰਾਂ ਵੀ ਹਨ। ਕਾਲਜ 'ਚ ਐਨ.ਸੀ.ਸੀ. ਤੇ ਐਨ.ਐਸ.ਐਸ. ਦੇ ਯੂਨਿਟ ਵੀ ਹਨ। ਪੇਂਡੂ ਖਿੱਤੇ 'ਚ ਮੋਹਰੀ ਭੂਮਿਕਾ ਵਾਲੇ ਇਸ ਕਾਲਜ 'ਚ 65 ਫੀਸਦੀ ਲੜਕੀਆਂ ਵਿਦਿਆ ਪ੍ਰਾਪਤ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਾਲਜ ਦੀ ਦੇਣ ਦੇ ਮੱਦੇਨਜ਼ਰ ਯੂਨੀਵਰਸਿਟੀ ਇਸ ਨੂੰ 'ਰੂਰਲ ਰੀਜ਼ਨਲ ਕੈਂਪਸ' ਬਣਾਉਣ ਦੀ ਯੋਜਨਾ ਉਲੀਕ ਰਹੀ ਹੈ। ਇਸ ਕਾਲਜ ਦੇ ਸੰਚਾਲਨ ਹਿੱਤ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਹੋਈ ਹੈ ਕਿ ਇਸ ਨੂੰ ਸਮੇਂ ਸਮੇਂ ਤਜਰਬੇਕਾਰ ਨਾਮਵਰ ਅਤੇ ਆਪੋ ਆਪਣੇ ਖੇਤਰ 'ਚ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਦੀ ਪ੍ਰਿੰਸੀਪਲ ਵਜੋਂ ਯੋਗ ਅਗਵਾਈ ਮਿਲੀ ਹੈ। ਉਦਾਹਰਣ ਵਜੋਂ ਇਸ ਦੇ ਬਾਨੀ ਪ੍ਰਿੰਸੀਪਲ ਡਾ. ਨਰਿੰਦਰ ਸਿੰਘ, ਸ. ਗੁਰਜੰਟ ਸਿੰਘ, ਪ੍ਰਿੰ. ਸਰਵਣ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਡਾ. ਆਤਮਜੀਤ ਸਿੰਘ ਅਤੇ ਹੁਣ ਕਾਰਜਕਾਰੀ ਪ੍ਰਿੰਸੀਪਲ ਵਜੋਂ ਮੁੜ ਡਾ. ਗੁਰਜੰਟ ਸਿੰਘ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਕਵੀ ਬਲਿਹਾਰ ਸਿੰਘ ਰੰਧਾਵਾ ਨੇ ਮੇਰੇ ਇਸ ਕਾਲਜ ਬਾਰੇ ਲਿਖਿਆ ਹੈ: ਧਰਤੀ ਦੀ ਹਿੱਕ ਦਾ ਹਊਕਾ ਅੰਬਰਾਂ ਨੂੰ ਜਾ ਛੋਹਿਆ, ਅੱਖਰਾਂ ਦੀ ਜੋਤ ਜਗੀ, ਇਕ ਦੀਪ ਅਮਰ ਹੋਇਆ... ਅੰਮ੍ਰਿਤਪਾਲ ਸਿੰਘ (ਵਿਦਿਆਰਥੀ) ਰਾਹੀਂ: ਸੁਰਜੀਤ ਮਜਾਰੀ (98721-93237)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All