ਅਨੀਮੀਆ ਦਾ ਪਤਾ ਲਾਵੇਗੀ ਐਪ

ਗਿਆਨਸ਼ਾਲਾ

ਅਮਰੀਕਾ ਦੀ ਐਮਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਜਿਹੀ ਐਪਲੀਕੇਸ਼ਨ (ਐਪ) ਤਿਆਰ ਕੀਤੀ ਹੈ, ਜੋ ਖ਼ੂਨ ਦੀ ਕਮੀ (ਅਨੀਮੀਆ) ਦਾ ਪਤਾ ਲਾ ਸਕੇਗੀ। ਇਹ ‘ਐਪ’ ਮਰੀਜ਼ ਦੇ ਖ਼ੂਨ ਦਾ ਨਮੂਨਾ ਲਏ ਬਗ਼ੈਰ ਉਸ ਦੇ ‘ਫਿੰਗਰ ਪ੍ਰਿੰਟ’ ਦੀ ਸਮਾਰਟ ਫੋਨ ਵਿਚ ਤਸਵੀਰ ਖਿੱਚ ਕੇ ਇਹ ਵੀ ਦੱਸ ਦੇਵੇਗੀ ਕਿ ਉਸ ਦੇ ਸਰੀਰ ਵਿਚ ਕਿੰਨੇ ਗ੍ਰਾਮ ਹੀਮੋਗਲੋਬਿਨ ਹੈ। ਯੂਨੀਵਰਸਿਟੀ ਦੇ ਜਨਰਲ ਵਿਚ ਛਪੇ ਖੋਜ ਦੇ ਵੇਰਵਿਆਂ ਅਨੁਸਾਰ ਮੁੱਖ ਸਾਇੰਸਦਾਨ ਵਿਲਬਰ ਲੈਮ ਦਾ ਕਹਿਣਾ ਹੈ ਕਿ ਅਨੀਮੀਆ ਦਾ ਪਤਾ ਲਾਉਣ ਲਈ ਕੁਝ ਔਜ਼ਾਰਾਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਰਾਹੀਂ ਸਹੀ ਨਤੀਜਾ ਕੱਢਣ ਲਈ ਵੱਖਰਾ ਖ਼ਰਚਾ ਕਰਨਾ ਪੈਂਦਾ ਹੈ। ਦੂਜੇ ਪਾਸੇ, ਇਸ ‘ਐਪ’ ਨਾਲ ਅਨੀਮੀਆ ਦੇ ਪੁਰਾਣੇ ਰੋਗੀਆਂ ਨੂੰ ਇਹ ਸਹੂਲਤ ਹੋਵੇਗੀ ਕਿ ਉਹ ਖ਼ੁਦ ਟੈਸਟ ਕਰ ਕੇ ਬਿਨਾਂ ਖ਼ੂਨ ਦੀ ਬੂੰਦ ਕੱਢਿਆਂ ਇਹ ਪਤਾ ਲਾ ਸਕਣਗੇ ਕਿ ਉਨ੍ਹਾਂ ਨੂੰ ਖ਼ੂਨ ਜਾਂ ਥੈਰੇਪੀ ਦੀ ਕਦੋਂ ਲੋੜ ਹੈ? ਐਮਰੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਤੇ ਆਪਣੀ ਪੀਐੱਚ. ਡੀ ਵਿਸ਼ੇ ਦੇ ਸਬੰਧ ਵਿਚ ‘ਐਪ’ ਉਤੇ ਕੰਮ ਕਰਨ ਵਾਲੇ ਰੌਬ ਮੈਨੀਨੋ ਦਾ ਕਹਿਣਾ ਹੈ ਕਿ ਇਸ ਉੱਦਮ ਸਦਕਾ ਪੀੜਤਾਂ ਨੂੰ ਲੋੜ ਤੋਂ ਪਹਿਲਾਂ ਜਾਂ ਬਾਅਦ ਵਿਚ ਖ਼ੂਨ ਚੜ੍ਹਾਉਣ ਨਾਲ ਪੈਣ ਵਾਲੇ ਮਾੜੇ ਪ੍ਰਭਾਵਾਂ ਅਤੇ ਇਸ ਦੀ ਗੁੰਝਲਦਾਰ ਪ੍ਰਕਿਰਿਆ ਤੋਂ ਰਾਹਤ ਮਿਲੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ‘ਐਪ’ ਮਹਿਜ਼ ‘ਸਕਰੀਨਿੰਗ’ ਲਈ ਵਰਤੀ ਜਾ ਸਕਦੀ ਹੈ ਅਤੇ ਇਸ ਦੀ ‘ਕਲੀਨੀਕਲ ਜਾਂਚ’ ਲਈ ਵਰਤੋਂ ਨਹੀਂ ਹੋ ਸਕਦੀ। ਹਰ ਵਿਅਕਤੀ ਇਸ ਤਕਨੀਕ ਦੀ ਵਰਤੋਂ ਕਿਸੇ ਵੀ ਸਮੇਂ ਕਰ ਸਕਦਾ ਹੈ, ਖ਼ਾਸ ਕਰ ਕੇ ਗਰਭਵਤੀ ਔਰਤਾਂ ਜਾਂ ਉਹ ਔਰਤਾਂ ਜਿਨ੍ਹਾਂ ਦਾ ਮਾਹਵਾਰੀ ਦੌਰਾਨ ਖ਼ੂਨ ਅਸਾਧਾਰਨ ਢੰਗ ਨਾਲ ਵਗਦਾ ਹੈ, ਇਸ ਤੋਂ ਇਲਾਵਾ ਖਿਡਾਰੀਆਂ ਲਈ ਵੀ ਇਹ ਲਾਹੇਵੰਦ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਉਹ ‘ਵਧੀਕ ਖੋਜ’ ਰਾਹੀਂ ‘ਐਪ’ ਨੂੰ ਹੋਰ ਵਧੀਆ ਢੰਗ ਨਾਲ ਵਿਕਸਿਤ ਕਰ ਕੇ ਅਨੀਮੀਆ ਦੀ ਕਲੀਨੀਕਲ ਜਾਂਚ ਲਈ ਲੋੜੀਂਦੇ ਖ਼ੂਨ ਦੇ ਨਮੂਨੇ ਦੇ ਕੇ ਕਰਵਾਏ ਜਾਂਦੇ ਟੈਸਟਾਂ ਵਰਗੇ ਕਾਰਗਰ ਨਤੀਜੇ ਇਸ ਤਕਨੀਕ ਰਾਹੀਂ ਪ੍ਰਾਪਤ ਕਰ ਸਕਦੇ ਹਨ। ਅਨੀਮੀਆ ਰੋਗ ਸਰੀਰ ਵਿਚ ਖ਼ੂਨ ਦੀ ਘਾਟ ਕਾਰਨ ਹੁੰਦਾ ਹੈ, ਜਿਸ ਤੋਂ ਦੁਨੀਆਂ ਭਰ ਵਿਚ ਦੋ ਅਰਬ ਲੋਕ ਪੀੜਤ ਹਨ ਅਤੇ ਜੇਕਰ ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਪੀੜਤ ਵਿਅਕਤੀ ਨੂੰ ਥਕਾਵਟ ਮਹਿਸੂਸ ਹੁੰਦੀ ਹੈ, ਰੰਗ ਪੀਲਾ ਪੈਣ ਲੱਗਦਾ ਹੈ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਘੇਰ ਲੈਂਦੀਆਂ ਹਨ। ਮੌਜੂਦਾ ਸਮੇਂ ਵਿਚ ਅਨੀਮੀਆ ਦਾ ਪਤਾ ‘ਸੀਬੀਸੀ’ (ਕੰਪਲੀਟ ਬਲੱਡ ਕਾਊਂਟ) ਟੈਸਟ ਰਾਹੀਂ ਲਾਇਆ ਜਾਂਦਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All