ਅਨਿਲ ਚੌਧਰੀ ਅੰਡਰ-19 ਵਿਸ਼ਵ ਕੱਪ ’ਚ ਇਕਲੌਤਾ ਭਾਰਤੀ ਅੰਪਾਇਰ

ਦੁਬਈ: ਦੱਖਣੀ ਅਫਰੀਕਾ ਵਿੱਚ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਆਈਸੀਸੀ ਅੰਡਰ-19 ਵਿਸ਼ਵ ਕੱਪ ਲਈ 16 ਅੰਪਾਇਰਾਂ ਸਣੇ 19 ਮੈਚ ਅਧਿਕਾਰੀਆਂ ਦੀ ਸੂਚੀ ਵਿੱਚ ਅਨਿਲ ਚੌਧਰੀ ਇਕਲੌਤਾ ਭਾਰਤੀ ਹੈ। ਚੌਧਰੀ (54 ਸਾਲ) ਨੇ ਹਾਲੇ ਤੱਕ 20 ਇੱਕ ਰੋਜ਼ਾ ਅਤੇ 27 ਟੀ-20 ਕੌਮਾਂਤਰੀ ਮੈਚਾਂ ਵਿੱਚ ਅੰਪਾਈਰਿੰਗ ਕੀਤੀ ਹੈ, ਜਿਸ ਵਿੱਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਮੌਜੂਦਾ ਲੜੀ ਵੀ ਸ਼ਾਮਲ ਹੈ। ਦਿੱਲੀ ਦਾ ਇਹ ਅਧਿਕਾਰੀ ਕਈ ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਰਹਿ ਚੁੱਕਿਆ ਹੈ। ਆਈਸੀਸੀ ਦੇ ਬਿਆਨ ਅਨੁਸਾਰ, ਮਾਹਿਰ ਇਆਨ ਗੋਲਡ ਬਲੋਮਫੋਂਟੇਨ ਵਿੱਚ ਮੌਜੂਦਾ ਚੈਂਪੀਅਨ ਭਾਰਤ ਦੇ ਸ੍ਰੀਲੰਕਾ ਖ਼ਿਲਾਫ਼ ਸ਼ੁਰੂਆਤੀ ਮੈਚ ਵਿੱਚ ਅੰਪਾਈਰਿੰਗ ਕਰੇਗਾ। 12 ਵੱਖ-ਵੱਖ ਦੇਸ਼ਾਂ ਦੇ 16 ਅੰਪਾਇਰ ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਪੰਜ ਮੈਚਾਂ ਦੌਰਾਨ ਮੈਦਾਨ ਵਿੱਚ ਹੋਣਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All