ਅਧਿਆਪਕਾ ਦੀ ਗੈਰਹਾਜ਼ਰੀ ਦੇ ਨਤੀਜੇ ਵਿਦਿਆਰਥੀ ਭੁਗਤਣ ਲਈ ਮਜਬੂਰ

ਸਕੂਲ ਕੰਗਣਾ ਬੇਟ ਦੇ ਹਾਜ਼ਰੀ ਰਜਿਸਟਰ ਦੀ ਤਸਵੀਰ।

ਗੁਰਦੇਵ ਸਿੰਘ ਬਲਾਚੌਰ, 12 ਜਨਵਰੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਿੱਖਿਆ ਬਲਾਕ ਬਲਾਚੌਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਕੰਗਣਾ ਬੇਟ ਵਿੱਚ ਕੁੱਲ 51 ਵਿਦਿਆਰਥੀ ਪੜ੍ਹਦੇ ਹਨ ਜਿਨ੍ਹਾਂ ਲਈ ਤਿੰਨ ਅਧਿਆਪਕ ਤਾਇਨਾਤ ਹਨ, ਜਿਨ੍ਹਾਂ ’ਚੋਂ ਇੱਕ ਹੈੱਡ ਟੀਚਰ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਬੀਐੱਮਟੀ ਦੀ ਡਿਊਟੀ ’ਤੇ ਤਾਇਨਾਤ ਹੈ ਅਤੇ ਇਕ ਸਿੱਖਿਆ ਪ੍ਰੋਵਾਈਡਰ ਵਜੋਂ ਤਾਇਨਾਤ ਹੈ। ਇਸੇ ਤਰ੍ਹਾਂ ਇੱਕ ਈਟੀਟੀ ਅਧਿਆਪਕਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਕੰਗਣਾ ਬੇਟ ਦੇ ਅਧਿਆਪਕਾਂ ਦੇ ਹਾਜ਼ਰੀ ਰਜਿਸਟਰ ਦੀ ਜਨਵਰੀ 2020 ਦਾ ਹਾਜ਼ਰੀ ਵਾਲਾ ਪੰਨਾ ਵੇਖਣ ’ਤੇ ਸਪੱਸ਼ਟ ਤੌਰ ਉੱਤੇ ਪਤਾ ਲੱਗਿਆ ਕਿ ਈਟੀਟੀ ਅਧਿਆਪਕਾ ਦੀ ਸਰਦੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ 3 ਤੋਂ 11 ਜਨਵਰੀ ਤੱਕ ਦਾ ਹਾਜ਼ਰੀ ਵਾਲਾ ਖਾਨਾ ਖਾਲੀ ਸੀ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਅਧਿਆਪਕਾ ਜੁਲਾਈ 2019 ਤੋਂ ਇਸ ਸਕੂਲ ਵਿੱਚ ਤਾਇਨਾਤ ਹੈ, ਪਰ ਉਨ੍ਹਾਂ ਦਾ ਸਕੂਲ ਆਉਣਾ ਮਹੀਨੇ ਵਿੱਚ ਇਕ-ਦੋ ਵਾਰ ਹੀ ਹੈ ।

ਅਧਿਕਾਰੀ ਬਣੇ ਅਣਜਾਣ ਅਧਿਆਪਕਾ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਤਿੰਦਰਬੀਰ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਤਪਾਲ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਉਕਤ ਅਧਿਆਪਕਾ ਦੀ ਕਿਸੇ ਕਿਸਮ ਦੀ ਛੁੱਟੀ ਜਾਂ ਗੈਰਹਾਜ਼ਰੀ ਸਬੰਧੀ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟਾਈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਧਿਆਪਕਾ ਸਬੰਧੀ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ । ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੋ ਵਾਰ ਫੋਨ ਕਰਨ ’ਤੇ ਫੋਨ ਹੀ ਨਹੀਂ ਚੁੱਕਿਆ ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All