ਅਤਿਵਾਦ ਫੰਡਿੰਗ: ਕੇਸ ਇਕੱਠੇ ਕਰਨ ਸਬੰਧੀ ਹਾਫ਼ਿਜ਼ ਸਈਦ ਦੀ ਅਪੀਲ ਸਵੀਕਾਰ

ਲਾਹੌਰ: ਪਾਕਿਸਤਾਨ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ਼ ਸਈਦ ਦੀ ਦਹਿਸ਼ਤੀ ਗੁੱਟਾਂ ਨੂੰ ਵਿੱਤ ਮੁਹੱਈਆ ਕਰਵਾਉਣ ਨਾਲ ਸਬੰਧਤ ਛੇ ਕੇਸਾਂ ਨੂੰ ਇਕੱਠਿਆਂ ਕੀਤੇ ਜਾਣ ਦੀ ਅਪੀਲ ਸਵੀਕਾਰ ਕਰ ਲਈ ਹੈ। ਸਈਦ ਨੇ ਕੇਸ ਦਾ ਫੈਸਲਾ ਸੁਣਵਾਈ ਦਾ ਅਮਲ ਮੁਕੰਮਲ ਹੋਣ ਮਗਰੋਂ ਐਲਾਨੇ ਜਾਣ ਦੀ ਵੀ ਮੰਗ ਕੀਤੀ ਸੀ। ਅਤਿਵਾਦ ਵਿਰੋਧੀ ਅਦਾਲਤ ਨੇ ਸਈਦ ਤੇ ਹੋਰਨਾਂ ਨੂੰ 11 ਦਸੰਬਰ ਨੂੰ ਦੋਸ਼ੀ ਠਹਿਰਾਉਂਦਿਆਂ ਇਸ ਕੇਸ ਦੀ ਨਿਯਮਤ ਸੁਣਵਾਈ ਕਰਨ ਲਈ ਕਿਹਾ ਸੀ। ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ, ‘ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਸਈਦ ਤੇ ਉਹਦੇ ਨੇੜਲੇ ਸਾਥੀਆਂ ਦੀ ਟੈਰਰ ਫਾਇਨਾਂਸਿੰਗ ਕੇਸਾਂ ਦਾ ਫੈਸਲਾ ਹੋਰਨਾਂ ਚਾਰ ਬਕਾਇਆ ਕੇਸਾਂ ਦੀ ਸੁਣਵਾਈ ਮੁਕੰਮਲ ਹੋਣ ਮਗਰੋਂ ਇਕੱਠਿਆਂ ਸੁਣਾਏ ਜਾਣ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ।’ ਪਟੀਸ਼ਨ ਮੁਤਾਬਕ ਸਈਦ, ਜ਼ਫ਼ਰ ਇਕਬਾਲ, ਯਾਹੀਆ ਅਜ਼ੀਜ਼, ਅਬਦੁਲ ਰਹਿਮਾਨ ਮੱਕੀ ਖ਼ਿਲਾਫ਼ ਟੈਰਰ ਫਾਇਨਾਂਸਿੰਗ ਦੇ ਚਾਰ ਕੇਸਾਂ ਦੀ ਸੁਣਵਾਈ ਇਸੇ ਅਦਾਲਤ ਅੱਗੇ ਬਕਾਇਆ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All