ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ

ਨਿਆਮੇ: ਪੱਛਮੀ ਅਫਰੀਕਾ ਦੇ ਮੁਲਕ ਨਾਈਜਰ ’ਚ ਹਥਿਆਰਬੰਦ ਅਤਿਵਾਦੀਆਂ ਵੱਲੋਂ ਫੌਜੀ ਕੈਂਪ ’ਤੇ ਕੀਤੇ ਹਮਲੇ ’ਚ 71 ਦੇ ਕਰੀਬ ਫੌਜੀ ਮਾਰੇ ਗਏ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਕੈਂਪ ਨਾਈਜਰ ਦੀ ਮਾਲੀ ਨਾਲ ਲੱਗਦੀ ਸਰਹੱਦ ਨੇੜੇ ਸਥਿਤ ਸੀ। ਮੰਤਰਾਲੇ ਨੇ ਦੱਸਿਆ ਕਿ ਸੈਂਕੜੇ ਦੀ ਗਿਣਤੀ ’ਚ ਅਤਿਵਾਦੀਆਂ ਨੇ ਤਿੰਨ ਘੰਟੇ ਤੱਕ ਕੈਂਪ ’ਤੇ ਹਮਲਾ ਜਾਰੀ ਰੱਖਿਆ। ਨਾਈਜੀਰੀਆ ਆਧਾਰਤ ਬੋਕੋ ਹਰਮ ਗਰੁੱਪ ਇਸ ਖੇਤਰ ’ਚ ਸਰਗਰਮ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All