ਅਟਵਾਲ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਨਿਯੁਕਤ

ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੇ ਨਵੇਂ ਪ੍ਰਧਾਨ ਕੁਲਤਾਰਨ ਅਟਵਾਲ ਤੇ ਹੋਰ ਅਹੁਦੇਦਾਰ।-ਫੋਟੋ: ਦਿਓਲ

ਪੱਤਰ ਪ੍ਰੇਰਕ ਨਵੀਂ ਦਿੱਲੀ, 10 ਨਵੰਬਰ ਆਲ ਇੰਡੀਆ ਟਰਾਂਸਪੋਰਟ ਕਾਂਗਰਸ ਦੀ ਸਾਲਾਨਾ ਚੋਣ ਦੌਰਾਨ ਕੁਲਤਾਰਨ ਸਿੰਘ ਅਠਵਾਲ ਨੇ ਐੱਨਪੀ. ਵੀਲੂ ਨੂੰ ਹਰਾ ਕੇ ਇਹ ਵਕਾਰੀ ਚੋਣ ਜਿੱਤ ਲਈ, ਇਸਦੇ ਨਾਲ ਹੀ ਪੱਛਮੀ ਉੱਤਰੀ ਤੇ ਦੱਖਣੀ ਜ਼ੋਨਾਂ ਦੇ ਮੀਤ ਪ੍ਰਧਾਨ ਵੀ ਚੁਣੇ ਗਏ। ਸ੍ਰੀ ਕੁਲਤਾਰਨ ਸਿੰਘ ਅਠਵਾਲ ਨੂੰ 122 ਵੋਟਾਂ ਮਿਲੀਆਂ ਤੇ ਐੱਨਪੀ ਵੀਲੂ ਨੂੰ 36 ਵੋਟਾਂ ਮਿਲੀਆਂ। ਪੀ ਗੋਪਾਲ ਨਾਇਡੂ ਨੂੰ ਮਾਤਰ 13 ਵੋਟਾਂ ਹੀ ਮਿਲੀਆਂ। ਪੱਛਮੀ ਜ਼ੋਨ ਦੇ ਮੀਤ ਪ੍ਰਧਾਨ ਵਜੋਂ ਵਿਜੈ ਕਾਲਰਾ ਨੂੰ 157 ਤੇ ਪਰਵਿੰਦਰ ਸਿੰਘ ਭਾਟੀਆ ਨੂੰ 15 ਵੋਟਾਂ ਮਿਲੀਆਂ। ਉੱਤਰੀ ਜ਼ੋਨ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬਾਜਵਾ ਤੇ ਪੂਰਬੀ ਜ਼ੋਨ ਦੇ ਮੀਤ ਪ੍ਰਧਾਨ ਰਬੀ ਨਰਾਇਣ ਸਤਾਪਤੀ ਨਿਰਵਿਰੋਧ ਚੁਣੇ ਗਏ। ਸ੍ਰੀ ਕੁਲਤਾਰਨ ਸਿੰਘ ਅਠਵਾਲ ਨੇ ਕਿਹਾ ਕਿ ਸੰਸਥਾ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਹਰ ਮੁੱਦੇ ਉਪਰ ਸੰਘਰਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਸੰਸਥਾ ਨਾਲ 95 ਲੱਖ ਟਰੱਕ, 40 ਲੱਖ ਬੱਸਾਂ ਸਮੇਤ ਟੈਕਸੀਆਂ, ਟੈਂਪੂ ਤੇ ਚਾਰ ਪਹੀਆ ਹੋਰ ਗੱਡੀਆਂ ਜੁੜੀਆਂ ਹੋਈਆਂ ਹਨ ਤੇ ਇਹ ਦੇਸ਼ ਦੇ ਟਰਾਂਸਪੋਟਰਾਂ ਦੀ ਸਾਂਝੀ ਵੱਡੀ ਸੰਸਥਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All