ਅਖ਼ਬਾਰਾਂ ਤੋਂ ਵਾਇਰਸ ਨਹੀਂ ਫੈਲਦਾ : ਹਾਈ ਕੋਰਟ

ਮੁੰਬਈ, 27 ਅਪਰੈਲ ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਅਖ਼ਬਾਰਾਂ ਵੰਡਣ ਨਾਲ ਕਰੋਨਾ ਫੈਲਣ ਦੇ ਡਰ ਬਾਰੇ ਦਿੱਤੇ ਬਿਆਨ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਸਿਹਤ ਮਾਹਿਰਾਂ ਦੀ ਰਾਏ ਲਏ ਬਿਨਾਂ ਅਜਿਹੇ ਤੱਥਹੀਣ ਬਿਆਨ ਨਾ ਦੇਵੇ। ਸੂਬਾ ਸਰਕਾਰ ਨੇ ਘਰਾਂ ’ਚ ਅਖ਼ਬਾਰਾਂ ਸੁੱਟਣ ’ਤੇ ਪਾਬੰਦੀ ਲਗਾ ਦਿੱਤੀ ਸੀ ਜਿਸ ਦਾ ਜਸਟਿਸ ਪੀ ਬੀ ਵਰਾਲੇ ਨੇ ਖੁਦ ਹੀ ਨੋਟਿਸ ਲਿਆ। ਉਂਜ ਸਰਕਾਰ ਨੇ ਬਾਅਦ ’ਚ ਹੁਕਮਾਂ ’ਚ ਸੋਧ ਕਰਦਿਆਂ ਅਖ਼ਬਾਰਾਂ ਵੰਡਣ ’ਤੇ ਲਾਈ ਪਾਬੰਦੀ ਨੂੰ ਹਟਾ ਲਿਆ। ਜਸਟਿਸ ਵਰਾਲੇ ਨੇ ਕਿਹਾ ਕਿ ਲੌਕਡਾਊਨ ਹੋਣ ਕਰਕੇ ਅਖ਼ਬਾਰਾਂ ਦੀ ਅਹਿਮੀਅਤ ਵਧ ਗਈ ਹੈ ਕਿਉਂਕਿ ਲੋਕ ਹਰ ਤਾਜ਼ਾ ਅਤੇ ਮੁਕੰਮਲ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਨ ਜੋ ਅਖ਼ਬਾਰਾਂ ਤੋਂ ਮਿਲਦੀ ਹੈ। ਅਦਾਲਤੀ ਮਿੱਤਰ ਸਤਿਆਜੀਤ ਬੋਰਾ ਨੇ ਦੱਸਿਆ ਕਿ ਮਦਰਾਸ ਹਾਈ ਕੋਰਟ ਨੇ ਚੇਨੱਈ ’ਚ ਅਖ਼ਬਾਰਾਂ ਨੂੰ ਘਰਾਂ ’ਚ ਵੰਡਣ ’ਤੇ ਪਾਬੰਦੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All