ਸਫ਼ਦਰ ਹਾਸ਼ਮੀ ਨੂੰ ਯਾਦ ਕਰਦਿਆਂ...

ਅਨਾਇਤ ਸਫ਼ਦਰ ਹਾਸ਼ਮੀ ਦਾ ਜਨਮ 12 ਅਪਰੈਲ 1954 ਨੂੰ ਹੋਇਆ ਸੀ। ਪਰਿਵਾਰ ਵਿੱਚੋਂ ਹੀ ਉਸ ਨੂੰ ਸਮਾਜਿਕ ਕਾਣੀ ਵੰਡ ਵਿਰੁੱਧ ਪਾਠ ਪੜ੍ਹਨ ਨੂੰ ਮਿਲਿਆ। ਹਾਸ਼ਮੀ ਆਪਣੇ ਕਾਲਜ ਦਿਨਾਂ ਵਿੱਚ ਹੀ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਦਾ ਕਾਰਕੁਨ ਬਣ ਗਿਆ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਇੰਗਲਿਸ਼ ਦੀ ਐੱਮ.ਏ. ਕੀਤੀ। ਸੰਨ 1973 ਵਿੱਚ ਉਸ ਨੇ ‘ਜਨ ਨਾਟਯ ਮੰਚ’ ਦੀ ਸਥਾਪਨਾ ਕੀਤੀ। ਉਸ ਨੇ ਸੀ.ਪੀ.ਆਈ. (ਐੱਮ) ਨਾਲ ਜੁੜ ਕੇ ਕੰਮ ਕੀਤਾ। ਉਸ ਨੇ ‘ਜਨ ਨਾਟਯ ਮੰਚ’ ਦੇ ਝੰਡੇ ਹੇਠ ਦੇਸ਼ ਦੇ ਕੋਨੇ-ਕੋਨੇ ਵਿੱਚ ਨੁੱਕੜ ਨਾਟਕ ਕੀਤੇ। ਸੰਨ 1979 ਵਿੱਚ ਉਸ ਦਾ ਵਿਆਹ ਮੌਲੇਸ਼੍ਰੀ (ਮਾਲਾ) ਨਾਲ ਹੋਇਆ। ਮਾਲਾ ਅਤੇ ਸਫ਼ਦਰ ਨੇ ਮਿਲ ਕੇ ਆਪਣੇ ਨਾਟਕਾਂ ਰਾਹੀਂ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਸਫ਼ਦਰ ਹਾਸ਼ਮੀ ਦੁਆਰਾ ਲਿਖੇ ਲੇਖ ਗੰਭੀਰ ਚਰਚਾ ਦਾ ਮੁੱਦਾ ਬਣਦੇ ਸਨ। ਉਸ ਦਾ ਥੀਏਟਰ ਚੇਤੰਨ ਲੋਕਾਂ ਦਾ ਥੀਏਟਰ ਸੀ। ਬਰੈਖ਼ਤ ਦਾ ਉਸ ਉੱਪਰ ਕਾਫ਼ੀ ਪ੍ਰਭਾਵ ਦਿਸਦਾ ਸੀ। ਸਫ਼ਦਰ ਹਾਸ਼ਮੀ ਪੁਰਾਤਨ ਸੋਚ ਅਤੇ ਰੂੜ੍ਹੀਵਾਦ ਦੇ ਸਖ਼ਤ ਖ਼ਿਲਾਫ ਸੀ। ਉਹ ਜੁਝਾਰੂ ਰੰਗਕਰਮੀ ਸੀ। ਉਸ ਦੇ ਰੰਗਮੰਚ ਵਿੱਚ ਰਾਜਸੀ ਚੇਤਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸੇ ਕਰਕੇ ਉਸ ਨੂੰ ‘ਕ੍ਰਾਂਤੀ ਦਾ ਕਲਾਕਾਰ’ ਕਿਹਾ ਜਾਂਦਾ ਹੈ। ਹਾਸ਼ਮੀ ਇੱਕ ਪਾਸੇ ਰਾਜਨੀਤਕ-ਸਮਾਜਿਕ ਸਮੱਸਿਆਵਾਂ ਅਤੇ ਦੂਜੇ ਪਾਸੇ ਰੰਗਮੰਚ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਜ਼ਿਆਦਾ ਸਮਾਂ ਲਗਾਉਂਦਾ ਰਿਹਾ। ਸਫ਼ਦਰ ਹਾਸ਼ਮੀ ਦੇ ਨਾਟਕਾਂ ਵਿੱਚ ਦੋ ਵਕਤ ਦੀ ਰੋਟੀ ਲਈ ਤੜਫਦੇ ਢਿੱਡ ਦੀ ਗੱਲ ਸੀ, ਬਿਨਾਂ ਪੈਸਿਆਂ ਤੋਂ ਨਾ ਹੋਏ ਇਲਾਜ ਲਈ ਤੜਫਦੀਆਂ ਅੰਨ੍ਹੀਆਂ ਅੱਖਾਂ ਜਾਂ ਫੈਕਟਰੀ ਵਿੱਚ ਕੰਮ ਕਰਦੇ ਮਜ਼ਦੂਰ ਦੇ ਵੱਢੇ ਗਏ ਹੱਥਾਂ ਦੀ ਗੱਲ ਸੀ। ਸਫ਼ਦਰ ਦੀ ਰੂਹ ਸੱਤਾ ਤੋਂ ਨਾਬਰ ਸੀ। ਸਫ਼ਦਰ ਦੇ ਨੁੱਕੜ ਨਾਟਕਾਂ ਦੀ ਵਿਧਾ ਇਸ ਤਰ੍ਹਾਂ ਸੀ ਕਿ ਉਹ ਨਿਰੇ ਨਾਅਰੇਬਾਜ਼ੀ ਪ੍ਰਤੀਤ ਨਹੀਂ ਹੁੰਦੇ ਸਨ ਬਲਕਿ ਆਪਣੀ ਗੱਲ ਕਹਿਣ ਦੇ ਸਮਰੱਥ ਜਾਪਦੇ ਸਨ। ਉਸ ਦੇ ਨਾਟਕਾਂ ਦੇ ਪਾਤਰ ਖੁੱਲ੍ਹ ਕੇ ਗੱਲ ਕਰਦੇ ਸਨ। ਉਸ ਦੇ ਮਸ਼ਹੂਰ ਨਾਟਕ ‘ਹਤਿਆਰੇ’, ‘ਅਪਹਰਨ ਭਾਈਚਾਰੇ ਦਾ’, ‘ਮਸ਼ੀਨ’, ‘ਔਰਤ’, ‘ਪੁਲੀਸ ਇਖ਼ਲਾਕ’, ‘ਮਹਿੰਗਾਈ ਕੀ ਮਾਰ’ ਅਤੇ ‘ਹੱਲਾਬੋਲ’ ਇਸ ਕਥਨ ਦੀ ਗਵਾਹੀ ਕਰਦੇ ਹਨ। ਸਫ਼ਦਰ ਰੰਗਕਰਮੀ ਤੋਂ ਇਲਾਵਾ ਚੰਗਾ ਗੀਤਕਾਰ, ਕਵੀ ਅਤੇ ਚਿੱਤਰਕਾਰ ਵੀ ਸੀ। ਉਸਦੀਆਂ ਬੱਚਿਆਂ ਬਾਰੇ ਲਿਖੀਆਂ ਕਵਿਤਾਵਾਂ ਅਤੇ ਕਹਾਣੀਆਂ ਵੀ ਮਿਲਦੀਆਂ ਹਨ। ਉਸ ਦੀ ਜ਼ਿੰਦਗੀ ਕੌੜੇ-ਮਿੱਠੇ ਤਜ਼ਰਬਿਆਂ ’ਚੋਂ ਗੁਜ਼ਰਦੀ ਹੋਈ ਇਨਕਲਾਬ ਦਾ ਰਾਹ ਫੜਦੀ ਹੈ। ਉਹ ਜਿੱਥੇ ਵੀ ਜਾਂਦਾ, ਉਸਦੀਆਂ ਗੱਲਾਂ ’ਚੋਂ ਜ਼ਿੰਦਗੀ ਹੁਲਾਰੇ ਲੈਣ ਲੱਗਦੀ ਪਰ ਉਸ ਦੇ ਅੰਦਰ ਸਥਾਪਤੀ ਦੇ ਖ਼ਿਲਾਫ਼ ਬਹੁਤ ਰੋਹ ਸੀ। ਇਹ ਗੱਲ ਉਸ ਦੇ ਦੁਆਰਾ ਖੇਡੇ ਜਾਂਦੇ ਨਾਟਕਾਂ ਵਿੱਚੋਂ ਸਾਫ਼ ਝਲਕਦੀ ਹੈ। ਕੁਝ ਜਨੂੰਨੀ ਲੋਕਾਂ ਨੇ 1 ਜਨਵਰੀ 1989 ਨੂੰ ਨਾਟਕ ‘ਹੱਲਾਬੋਲ’ ਕਰਦਿਆਂ ਸਫ਼ਦਰ ਹਾਸ਼ਮੀ ’ਤੇ ਕਾਤਲਾਨਾ ਹਮਲਾ ਕੀਤਾ ਅਤੇ 2 ਜਨਵਰੀ ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਉਸਦੀ ਸੋਚ ਅਤੇ ਉਸ ਦਾ ਯੋਗਦਾਨ ਰਹਿੰਦੀ ਦੁਨੀਆਂ ਤਕ ਜਿਉਂਦਾ ਰਹੇਗਾ। ਉਸ ਦਾ ਅਧੂਰਾ ਰਹਿ ਗਿਆ ਨਾਟਕ ‘ਹੱਲਾਬੋਲ’ ਉਸ ਦੀ ਪਤਨੀ ਮਾਲਾ ਨੇ ਉਸ ਦੀ ਮੌਤ ਤੋਂ ਦੋ ਦਿਨ ਬਾਅਦ ਜਾ ਕੇ ਪੂਰਾ ਕੀਤਾ।  ਸੰਪਰਕ: 99882-27031

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All