ਸਰਾਭੇ ਬਾਰੇ ਖੁਫ਼ੀਆ ਮਹਿਕਮੇ ਦੀ ਪਹਿਲੀ ਰਿਪੋਰਟ

ਸਰਾਭੇ ਬਾਰੇ ਖੁਫ਼ੀਆ ਮਹਿਕਮੇ ਦੀ ਪਹਿਲੀ ਰਿਪੋਰਟ

ਗੁਰਦੇਵ ਸਿੰਘ ਸਿੱਧੂ ਕਰਤਾਰ ਸਿੰਘ ਸਰਾਭਾ ਜੁਲਾਈ 1912 ਵਿਚ ਅਮਰੀਕਾ ਪਹੁੰਚਿਆ ਅਤੇ ਇਸ ਸਾਲ ਦੇ ਅੰਤ ਤੱਕ ਬਰਕਲੇ ਯੂਨੀਵਰਸਿਟੀ ਦਾ ਵਿਦਿਆਰਥੀ ਬਣ ਕੇ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗਾ। ਕੁੱਝ ਹੱਡੀਂ ਹੰਢਾਏ ਅਨੁਭਵ ਅਤੇ ਕੁੱਝ ਲਾਲਾ ਹਰਦਿਆਲ ਦੀ ਸੰਗਤ ਵਿਚੋਂ ਦੇਸ਼ ਭਗਤੀ ਦੀ ਐਸੀ ਲਗਨ ਲੱਗੀ ਕਿ ਹੋਰ ਸਭ ਕੁੱਝ ਭੁੱਲ ਭੁਲਾ ਕੇ ਦਿਨ ਰਾਤ ਕੇਵਲ ਦੇਸ਼ ਨੂੰ ਆਜ਼ਾਦ ਕਰਵਾਉਣ ਦੀਆਂ ਤਰਕੀਬਾਂ ਸੋਚਣ ਲੱਗਾ। ਗਦਰ ਪਾਰਟੀ ਦੀ ਸਥਾਪਨਾ ਦੇ ਦਿਨ ਤੋਂ ਪਾਰਟੀ ਵਿਚ ਜਥੇਬੰਦਕ ਪੱਧਰ ਉੱਤੇ ਅਤੇ ਗਦਰ ਅਖਬਾਰ ਦੀ ਛਪਵਾਈ ਤੇ ਵੰਡਾਈ ਵਿਚ ਉਸ ਦੇ ਯੋਗਦਾਨ ਬਾਰੇ ਪਾਠਕ ਭਲੀ ਭਾਂਤ ਜਾਣਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਇਹ ਭਾਵੇਂ ਸਹਿਵਨ ਹੀ ਵਾਪਰਿਆ ਪਰ ਇਨ੍ਹਾਂ ਦਿਨਾਂ ਵਿਚ ਹੀ ਉਹ ਸਰਕਾਰੀ ਸੂਹੀਆਂ ਦੀ ਨਜ਼ਰ ਵਿਚ ਆ ਗਿਆ। ਹਿੰਦੁਸਤਾਨ ਸਰਕਾਰ ਦੇ ਖੁਫੀਆ ਮਹਿਕਮੇ ਦੇ ਡਾਇਰੈਕਟਰ ਨੇ ‘ਹਿੰਦੁਸਤਾਨ ਦੀ ਵਰਤਮਾਨ ਰਾਜਸੀ ਹਾਲਤ’ ਬਾਰੇ 14 ਮਈ 1914 ਨੂੰ ਹਿੰਦੁਸਤਾਨ ਸਰਕਾਰ ਵੱਲ ਭੇਜੀ ਰਿਪੋਰਟ ਵਿਚ ਉਸ ਦਾ ਜ਼ਿਕਰ ਕੀਤਾ। ਇਸ ਰਿਪੋਰਟ ਵਿਚ ‘ਅਮਰੀਕਾ ਵਿਚ ਹਿੰਦੁਸਤਾਨੀ ਵਿਦਿਆਰਥੀ’ ਸਿਰਲੇਖ ਹੇਠ ਇਹ ਜਾਣਕਾਰੀ ਦਰਜ ਕੀਤੀ ਗਈ: “ਕੈਨੇਡੀਅਨ ਪਰਵਾਸ ਮਹਿਕਮੇ ਦੇ ਅਧਿਕਾਰੀ ਪਾਸ ਵਿਦਿਆਰਥੀ ਕਰਤਾਰ ਸਿੰਘ ਨੇ ਅਣਜਾਣਪੁਣੇ ਵਿਚ ਯੁਗੰਤਰ ਆਸ਼ਰਮ ਦੀਆਂ ਗਤੀਵਿਧੀਆਂ ਬਾਰੇ ਦਿਲਚਸਪ ਵੇਰਵਾ ਦਿੱਤਾ ਹੈ। ਉਸ ਨੇ ਅਮਰੀਕਾ ਵਿਚ ਇਨਕਲਾਬੀ ਲਹਿਰ ਦੀ ਚੜ੍ਹਤ ਬਾਰੇ ਗੱਲ ਕਰਦਿਆਂ ਇਨਕਲਾਬੀ ਸਾਹਿਤ ਛਾਪਣ ਦੀ ਮਨਸ਼ਾ ਨਾਲ ਸਾਂ ਫ੍ਰਾਂਸਿਸਕੋ ਵਿਚ ਲਾਏ ਛਾਪੇਖਾਨੇ ਦਾ ਮਾਣ ਨਾਲ ਜ਼ਿਕਰ ਕੀਤਾ ਅਤੇ ਦੱਸਿਆ ਕਿ ਹਰ ਹਫਤੇ ਗਦਰ ਦੀਆਂ 7000 ਕਾਪੀਆਂ ਛਾਪ ਕੇ ਦੁਨੀਆਂ ਦੇ ਕੋਨੇ ਕੋਨੇ ਵਿਚ ਭੇਜੀਆਂ ਗਈਆਂ ਹਨ। ਉਸ ਨੇ ਦੱਸਿਆ ਕਿ ਹਿੰਦੁਸਤਾਨ ਵਿਚ ਪਾਬੰਦੀ ਲਾਏ ਜਾਣ ਦੇ ਬਾਵਜੂਦ ਅਖਬਾਰ ਵਿਦੇਸ਼ੀ ਟਿਕਾਣਿਆਂ ਤੋਂ ਮੁਲਕ ਵਿਚ ਭੇਜਿਆ ਜਾ ਰਿਹਾ ਹੈ। ਵਿਦੇਸ਼ੀ ਟਿਕਾਣੇ ਕਹਿਣ ਸਮੇਂ ਉਸ ਦਾ ਇਸ਼ਾਰਾ ਅਫਗਾਨਸਤਾਨ ਵੱਲ ਸੀ। ਉਸ ਨੇ ਹਿੰਦੁਸਤਾਨ ਵਿਚ ਛੇਤੀ ਇਨਕਲਾਬ ਹੋਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਹਿੰਦੁਸਤਾਨ ਦੀ ਫੌਜ ਅਤੇ ਪੁਲੀਸ ਵਿਚ ਅਸੰਤੁਸ਼ਟਤਾ ਹੈ। ਆਪਣੇ ਮਤ ਦੀ ਪੁਸ਼ਟੀ ਵਿਚ ਉਸ ਨੇ ਦਲੀਲ ਦਿੱਤੀ ਕਿ ਵਾਇਸਰਾਇ ਉੱਤੇ ਬੰਬ ਸੁੱਟਣ ਵਾਲੇ ਬੰਦੇ ਨੂੰ ਗ੍ਰਿਫਤਾਰ ਕਰਨ ਵਿਚ ਪੁਲੀਸ ਦੀ ਅਸਫਲਤਾ ਇਸ ਤੱਥ ਦਾ ਸਪਸ਼ਟ ਸਬੂਤ ਹੈ ਕਿ ਪੁਲੀਸ ਦੀ ਹਮਦਰਦੀ ਬੰਬ ਸੁੱਟਣ ਵਾਲਿਆਂ ਨਾਲ ਹੈ।” ਇਸ ਪਿੱਛੋਂ ਰਿਪੋਰਟ ਵਿਚ ਕਰਤਾਰ ਸਿੰਘ ਬਾਰੇ ਵਿਅਕਤੀਗਤ ਜਾਣਕਾਰੀ ਵੀ ਦਿੱਤੀ ਗਈ ਹੈ। ਲਿਖਿਆ ਹੈ: “ਕਰਤਾਰ ਸਿੰਘ ਤਕਰੀਬਨ 19 ਸਾਲ ਦਾ ਨੌਜਵਾਨ ਵਿਦਿਆਰਥੀ ਹੈ ਜੋ ਪੰਜਾਬ ਦੇ ਜ਼ਿਲ੍ਹਾ ਲੁਧਿਆਣੇ ਨਾਲ ਸਬੰਧਤ ਹੈ। ਉਹ ਸਾਲ ਕੁ ਪਹਿਲਾਂ ਸਾਂ ਫ੍ਰਾਂਸਿਸਕੋ ਆਇਆ ਦੱਸਿਆ ਜਾਂਦਾ ਹੈ ਜਿੱਥੇ ਉਸ ਨੇ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲਈ ਦਾਖਲਾ ਲਿਆ ਹੈ। ਉਸ ਦੇ ਆਪਣੇ ਕਹਿਣ ਅਨੁਸਾਰ ਉਹ ਇਸ ਤਰ੍ਹਾਂ ਪ੍ਰਾਪਤ ਗਿਆਨ ਨੂੰ ਧਮਾਕਾਖੇਜ਼ ਪਦਾਰਥ ਬਣਾਉਣ ਲਈ ਵਰਤਣ ਦੀ ਇੱਛਾ ਰੱਖਦਾ ਹੈ। ਆਪਣੇ ਵਿਹਲੇ ਸਮੇਂ ਕਰਤਾਰ ਸਿੰਘ ਯੁਗੰਤਰ ਆਸ਼ਰਮ ਦੇ ਛਾਪੇਖਾਨੇ ਵਿਚ ਕੰਮ ਕਰਦਾ ਹੈ ਜਿੱਥੇ ਉਸ ਦੀ ਹੈਸੀਅਤ ਸਿਖਾਂਦਰੂ ਮੁੰਡੇ ਵਾਲੀ ਹੈ। ਗੱਲਬਾਤ ਕਰਨ ਸਮੇਂ ਉਸ ਦੇ ਕੋਲ ਕ੍ਰਿਸ਼ਨ ਵਰਮਾ ਦੇ ਅਖਬਾਰ ‘ਦਿ ਸੋਸ਼ਿਆਲੋਜਿਸਟ’ ਦੀ ਕਾਪੀ ਅਤੇ ਆਇਰਲੈਂਡ ਵਿਚ ਪਰਨੈਲ (1880-1886) ਨਾਲ ਦੋਸ਼ੀ ਠਹਿਰਾਏ ਆਇਰਸ਼ ਨਾਗਰਿਕਾਂ ਦੇ ਭਾਸ਼ਨਾਂ ਉੱਤੇ ਆਧਾਰਿਤ ‘ਸਪੀਚਜ਼ ਫਰਾਮ ਦਿ ਡੌਕ’ ਨਾਉਂ ਦੀ ਪੁਸਤਕ ਸੀ। ਇਹ ਕਿਤਾਬ ਉਸ ਨੇ ਆਸ਼ਰਮ ਦੀ ਲਾਇਬਰੇਰੀ ਵਿਚੋਂ ਲਈ ਸੀ।” ਰਿਪੋਰਟ ਕਰਤਾ ਕਰਤਾਰ ਸਿੰਘ ਸਰਾਭਾ ਦੀ ਸੋਚ ਦਾ ਵਿਸ਼ਲੇਸ਼ਣ ਕਰਦਿਆਂ ਇਸ ਸਿੱਟੇ ਉੱਤੇ ਪੁੱਜਾ: “ਕਰਤਾਰ ਸਿੰਘ ਇਨਕਲਾਬੀ ਭਾਵਨਾ ਨਾਲ ਓਤ ਪੋਤ ਦੱਸਿਆ ਜਾਂਦਾ ਹੈ ਅਤੇ ਅਮਰੀਕਾ ਵਿਚ ਉਨ੍ਹਾਂ ਬਦਕਿਸਮਤ ਹਿੰਦੁਸਤਾਨੀ ਵਿਦਿਆਰਥੀਆਂ ਵਿਚੋਂ ਹੈ ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਹਰਦਿਆਲ ਅਤੇ ਉਸ ਦੇ ਪੈਰੋਕਾਰਾਂ ਵੱਲੋਂ (ਇਨਕਲਾਬੀ) ਲਾਗ ਲਾਈ ਜਾ ਚੁੱਕੀ ਹੈ।” ਸੰਪਰਕ: 94170-49417

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All