ਵਿਦਿਆਰਥੀ ਅੰਦੋਲਨਾਂ ਦੇ ਵੱਡੇ ਪ੍ਰਸੰਗ

ਵਿਦਿਆਰਥੀ ਅੰਦੋਲਨਾਂ ਦੇ ਵੱਡੇ ਪ੍ਰਸੰਗ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਲੜਕੀਆਂ ਦੇ ਹੋਸਟਲ ਚੌਵੀ ਘੰਟੇ ਖੁੱਲ੍ਹਾ ਰੱਖਣ ਅਤੇ ਕੁਝ ਹੋਰ ਮੰਗਾਂ ਲਈ ਅੰਦੋਲਨ ਕੀਤਾ ਜਾ ਰਿਹਾ ਹੈ। ਵਿਦਿਆਰਥੀ ਲਗਾਤਾਰ ਧਰਨੇ ’ਤੇ ਬੈਠੇ ਹੋਏ ਹਨ। ਯੂਨੀਵਰਸਿਟੀ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਲੜਕੀਆਂ ਦੇ ਹੋਸਟਲਾਂ ਵਿਚ ਰੀਡਿੰਗ ਰੂਮ ਦੀ ਸੁਵਿਧਾ, ਆਰ.ਓ. ਸਿਸਟਮ ਲਗਾਉਣ, ਵਿਦਿਆਰਥੀਆਂ ਦੇ ਹੋਸਟਲ ਦੀ ਮੁਰੰਮਤ, ਖਾਣੇ ਵਿਚ ਸੁਧਾਰ ਅਤੇ ਪ੍ਰੀਖਿਆਵਾਂ ਨਾਲ ਸਬੰਧਿਤ ਮੰਗਾਂ ਬਾਰੇ ਫ਼ੈਸਲਾ ਹੋ ਚੁੱਕਿਆ ਹੈ। ਦੋ ਵਿਦਿਆਰਥੀ ਜਥੇਬੰਦੀਆਂ ਵਿਚਕਾਰ ਇਸ ਮਾਮਲੇ ਬਾਰੇ ਝੜਪ ਵੀ ਹੋਈ ਹੈ ਅਤੇ ਯੂਨੀਵਰਸਿਟੀ ਨੇ ਜਾਂਚ ਸਬੰਧੀ ਯੂਨੀਵਰਸਿਟੀ ਤੋਂ ਬਾਹਰਲੀ ਤਿੰਨ ਮੈਂਬਰਾਂ ਦੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ। ਯੂਨੀਵਰਸਿਟੀ ਅਧਿਕਾਰੀਆਂ ਅਨੁਸਾਰ ਲੜਕੀਆਂ ਦੇ ਹੋਸਟਲ ਚੌਵੀ ਘੰਟੇ ਖੁੱਲ੍ਹੇ ਰੱਖਣ ਸਬੰਧੀ ਮਸਲੇ ਨੂੰ ਵਡੇਰੇ ਪ੍ਰਸੰਗ ਵਿਚ ਵਿਚਾਰਨ ਦੀ ਲੋੜ ਹੈ। ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਵਿਦਿਆਰਥੀਆਂ ਨੂੰ ਰੋਜ਼ਾਨਾ ਗੱਲਬਾਤ ਲਈ ਬੁਲਾਇਆ ਜਾ ਰਿਹਾ ਹੈ ਅਤੇ ਹੋਰ ਵਿਦਿਆਰਥੀਆਂ ਜਥੇਬੰਦੀਆਂ ਵੀ ਇਸ ਮਸਲੇ ਸਬੰਧੀ ਮੰਗ ਪੱਤਰ ਦੇ ਰਹੀਆਂ ਹਨ। ਹੋਸਟਲ ਵਸਨੀਕ ਲੜਕੀਆਂ, ਉਨ੍ਹਾਂ ਦੇ ਮਾਪੇ, ਵੱਖ ਵੱਖ ਵਿਦਿਆਰਥੀ ਜਥੇਬੰਦੀਆਂ ਆਦਿ ਦੇ ਵਿਚਾਰਾਂ ਦੀ ਲੋਅ ਵਿਚ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਅਧਿਕਾਰੀਆਂ ਅਨੁਸਾਰ ਲੜਕੀਆਂ ਦੀ ਸੁਰੱਖਿਆ ਦਾ ਮਸਲਾ ਸਭ ਤੋਂ ਅਹਿਮ ਹੈ ਅਤੇ ਪ੍ਰਸ਼ਾਸਨ ਇਸ ਮਸਲੇ ਸਬੰਧੀ ਵਿਦਿਆਰਥੀ ਜਥੇਬੰਦੀਆਂ ਅਤੇ ਹੋਰ ਸਬੰਧਿਤ ਧਿਰਾਂ ਨਾਲ ਗੱਲਬਾਤ ਕਰਨ ਲਈ ਹਮੇਸ਼ਾਂ ਤਿਆਰ ਹੈ। ਇਸ ਤਰ੍ਹਾਂ ਦੀਆਂ ਮੰਗਾਂ ਹਿੰਦੋਸਤਾਨ ਦੀਆਂ ਹੋਰ ਯੂਨੀਵਰਸਿਟੀਆਂ ਵਿਚ ਵੀ ਸਮੇਂ ਸਮੇਂ ’ਤੇ ਉੱਭਰਦੀਆਂ ਰਹੀਆਂ ਹਨ। ਇਸ ਲਈ ਇਸ ਮਾਮਲੇ ਨੂੰ ਵੱਡੇ ਪ੍ਰਸੰਗ ਵਿਚ ਦੇਖਣ ਦੀ ਲੋੜ ਹੈ। ਫਰਾਂਸ ਵਿਚ 1968 ਵਿਚਲਾ ਵਿਦਿਆਰਥੀ ਅੰਦੋਲਨ ਵੀ ਕੁਝ ਇਹੋ ਜਿਹੀਆਂ ਹੋਸਟਲ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਹੀ ਸ਼ੁਰੂ ਹੋਇਆ ਸੀ। ਪ੍ਰਸ਼ਾਸਨ ਅਨੁਸਾਰ ਲੜਕੀਆਂ ਦੀ ਸੁਰੱਖਿਆ ਦਾ ਮਸਲਾ ਸਭ ਤੋਂ ਅਹਿਮ ਹੈ, ਦੂਸਰੇ ਪਾਸੇ ਕੁਝ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਹੋਸਟਲ ਨੂੰ ਚੌਵੀ ਘੰਟੇ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਲੜਕਿਆਂ ਦੇ ਹੋਸਟਲ ਚੌਵੀ ਘੰਟੇ ਖੁੱਲ੍ਹੇ ਰਹਿੰਦੇ ਹਨ ਅਤੇ ਵਿਦਿਆਰਥੀਆਂ ਦੀ ਸ਼ਨਾਖ਼ਤ ਬਤੌਰ ਵਿਦਿਆਰਥੀ ਹੋਣੀ ਚਾਹੀਦੀ ਹੈ, ਨਾ ਕਿ ਕੁੜੀਆਂ ਜਾਂ ਮੁੰਡਿਆਂ ਵਜੋਂ। ਉਨ੍ਹਾਂ ਅਨੁਸਾਰ ਇਹੋ ਜਿਹੇ ਫ਼ੈਸਲੇ ਪਿੱਤਰੀ ਵਿਚਾਰਧਾਰਾ ਭਾਵ ਮਰਦ ਪ੍ਰਧਾਨ ਵਿਚਾਰਧਾਰਾ ਅਨੁਸਾਰ ਉੱਸਰੀ ਸਮਾਜਿਕ ਸੂਝ ਕਰਕੇ ਲਿਆ ਜਾਂਦਾ ਹੈ। ਜੇ ਇਸ ਗੱਲ ਨੂੰ ਫਰਾਂਸੀਸੀ ਚਿੰਤਕ ਅਲਤਿਊਸਰ ਦੇ ਸੋਚ ਤਰੀਕੇ ਅਨੁਸਾਰ ਵਿਚਾਰੀਏ ਤਾਂ ਪਿੱਤਰੀ ਵਿਚਾਰਧਾਰਾ, ਵਿਚਾਰਧਾਰਕ ਸੱਤਾ ਸੰਸਥਾਵਾਂ ਰਾਹੀਂ ਹੀ ਕਾਇਮ ਰੱਖੀ ਜਾਂਦੀ ਹੈ। ਵਿਚਾਰਧਾਰਕ ਸੱਤਾ ਸੰਸਥਾਵਾਂ ਵਿਚ ਉਹ ਮੁੱਖ ਤੌਰ ’ਤੇ ਪਰਿਵਾਰ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਨੂੰ ਗਿਣਦਾ ਹੈ। ਅਸਲ ਵਿਚ ਮਰਦ ਪ੍ਰਧਾਨ ਸਮਾਜ ਦੀ ਵਿਚਾਰਧਾਰਾ ਸਾਡੇ ਆਲੇ-ਦੁਆਲੇ ਇਹੋ ਜਿਹਾ ਮੱਕੜਜਾਲ ਬੁਣਦੀ ਹੈ ਕਿ ਇਹ ਸਾਡੀ ਆਮ ਸੂਝ ਬੂਝ ਦਾ ਹਿੱਸਾ ਬਣ ਜਾਂਦੀ ਹੈ। ਜਿਵੇਂ ਸਾਡੇ ਲੋਕ ਗੀਤਾਂ ਵਿਚ ਮਿਲਦਾ ਹੈ, ‘‘ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਧੀਏ ਘਰ ਮਾਪਿਆਂ ਦੇ’’; ਇਹੋ ਜਿਹੀਆਂ ਗੱਲਾਂ ਸਾਡੀ ‘ਲੋਕ ਸਮਝ’ ਤੇ ‘ਸਿਆਣਪ’ ਬਣ ਜਾਂਦੀਆਂ ਹਨ। ਪਰ ਅਸਲ ਵਿਚ ਇਹ ਪੰਜਾਬ ਦੇ ਮਰਦ ਪ੍ਰਧਾਨ ਸਮਾਜ ਦੇ ਸਿਆਸੀ ਹੁਕਮ ਹਨ, ਤੇ ਕੁੜੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਨ੍ਹਾਂ ਹੁਕਮਾਂ ਨੂੰ ਸਿਆਣਪ ਸਮਝਣ ਅਤੇ ਇਨ੍ਹਾਂ ਉੱਤੇ ਅਮਲ ਕਰਨ। ਇਸ ਕਰਕੇ ਇਸ ਮੰਗ ਨੂੰ ਸਿਰਫ਼ ਪ੍ਰਬੰਧਕੀ ਮੰਗ ਵਜੋਂ ਹੀ ਨਹੀਂ ਵਿਚਾਰਨਾ ਚਾਹੀਦਾ ਸਗੋਂ ਵੱਡੇ ਪ੍ਰਸੰਗ ਵਿਚ ਵਿਚਾਰਨਾ ਚਾਹੀਦਾ ਹੈ ਅਤੇ ਫ਼ੈਸਲਾ ਆਪਸ ਵਿਚ ਵਿਚਾਰ-ਵਟਾਂਦਰਾ ਕਰਕੇ ਪੂਰੀ ਸੂਝ-ਬੂਝ ਨਾਲ ਲਿਆ ਜਾਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All