ਵਾਦੀ ਦੀ ਸਥਿਤੀ ’ਚ ਨਿਘਾਰ

ਵਾਦੀ ਦੀ ਸਥਿਤੀ ’ਚ ਨਿਘਾਰ

ਕਸ਼ਮੀਰ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ  ਲੈ ਰਹੀ। ਨਿੱਤ ਦਿਹਾੜੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਉੱਪਰੋਂ ਸਿਆਸਤਦਾਨ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਲੱਗੇ ਹਨ। ਪਿਛਲੇ ਹਫ਼ਤੇ ਅਨੰਤਨਾਗ ਜ਼ਿਲ੍ਹੇ ਦੇ ਅਛਬਲ ਖੇਤਰ ਵਿੱਚ ਲਸ਼ਕਰੀ ਦਹਿਸ਼ਤੀਆਂ ਵੱਲੋਂ ਇੱਕ ਥਾਣਾ ਮੁਖੀ ਸਮੇਤ ਛੇ ਪੁਲੀਸ ਕਰਮੀਆਂ ਦੀਆਂ ਹੱਤਿਆਵਾਂ ਤੋਂ ਬਾਅਦ ਇੱਕ ਅਜੀਬ ਘਟਨਾਕ੍ਰਮ ਵਾਪਰਿਆ। ਕੋਈ ਵੀ ਸਿਆਸਤਦਾਨ ਇਨ੍ਹਾਂ ਪੁਲੀਸ ਕਰਮੀਆਂ ਦੀ ਨਮਾਜ਼-ਏ-ਜਨਾਜ਼ਾ ਵਿੱਚ ਸ਼ਿਰਕਤ ਕਰਨ ਲਈ ਨਹੀਂ ਪੁੱਜਿਆ। ਪਹਿਲਾਂ ਉਹ ਘੱਟੋਘੱਟ ਪੀੜਤ ਪਰਿਵਾਰ ਨੂੰ ਦਿਲਾਸਾ ਦੇਣ ਤਾਂ ਜਾਇਆ ਹੀ ਕਰਦੇ ਸਨ। ਅਜਿਹੀ ਗ਼ੈਰਹਾਜ਼ਰੀ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਹ ਬਿਆਨ ਜਾਰੀ ਕਰਕੇ ਆਪਣੀ ‘ਜ਼ਿੰਮੇਵਾਰੀ’ ਨਿਭਾ ਲਈ ਕਿ ਖ਼ੂਨ-ਖ਼ਰਾਬਾ ਬਹੁਤ ਹੋ ਗਿਆ ਹੈ, ਹੁਣ ਸਾਰੀਆਂ ਧਿਰਾਂ ਨੂੰ ਗੱਲਬਾਤ ਦਾ ਰਾਹ ਅਖ਼ਤਿਆਰ ਕਰਨਾ ਚਾਹੀਦਾ ਹੈ। ਛੇ ਪੁਲੀਸ ਕਰਮੀਆਂ ਨੂੰ ਘਾਤ ਲਗਾ ਕੇ ਮਾਰਨ ਦੀ ਘਟਨਾ ਸੁਰੱਖਿਆ ਬਲਾਂ ਵੱਲੋਂ ਲਸ਼ਕਰ ਦੇ ਕਮਾਂਡਰ ਜੁਨੈਦ ਮੱਟੂ ਤੇ ਦੋ ਹੋਰ ਦਹਿਸ਼ਤੀਆਂ ਦੀ ਹਲਾਕਤ ਤੋਂ ਚੰਦ ਘੰਟਿਆਂ ਬਾਅਦ ਵਾਪਰੀ। ਇਸ ਰਾਹੀਂ ਦਹਿਸ਼ਤੀ ਅਨਸਰਾਂ ਨੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਹਰ ਜਾਨ ਦਾ ਬਦਲਾ ਲਿਆ ਜਾਵੇਗਾ ਅਤੇ ਤੁਰੰਤ ਲਿਆ ਜਾਵੇਗਾ। ਇਹ ਖ਼ਤਰਨਾਕ ਸੁਨੇਹਾ ਹੈ। ਉਂਜ ਵੀ, ਕਸ਼ਮੀਰ ਵਿੱਚ ਪੁਲੀਸ ਤੇ ਸੁਰੱਖਿਆ ਬਲਾਂ ਦੇ ਮੁਲਾਜ਼ਮ ਸਭ ਤੋਂ ਵੱਧ ਖ਼ਤਰਾ ਝੱਲਦੇ ਆ ਰਹੇ ਹਨ। ਇੱਕ ਪਾਸੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸਮੇਂ ਖ਼ਤਰਾ ਬਣਿਆ ਰਹਿੰਦਾ ਹੈ, ਦੂਜੇ ਪਾਸੇ ਉਨ੍ਹਾਂ ਨੂੰ ਖ਼ੁਦ ਵੀ ਹਰ ਸਮੇਂ ਜਾਨ ਤਲੀ ’ਤੇ ਧਰ ਕੇ ਤੁਰਨਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਉਹ ਇਹ ਤਵੱਕੋ ਤਾਂ ਕਰਦੇ ਹੀ ਹਨ ਕਿ ਕਿਸੇ ਦੁਖਾਂਤ ਦੀ ਸੂਰਤ ਵਿੱਚ ਘੱਟੋਘੱਟ ਸਿਆਸਤਦਾਨ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹਨ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ। ਜਦੋਂ ਸਿਆਸਤਦਾਨ ਅਜਿਹੀ ਜ਼ਿੰਮੇਵਾਰੀ ਤੋਂ ਭੱਜਣਾ ਸ਼ੁਰੂ ਕਰ ਦੇਣ ਤਾਂ ਪੁਲੀਸ ਕਰਮੀਆਂ ਦੇ ਮਨੋਬਲ ਨੂੰ ਢਾਹ ਲੱਗਣੀ ਸੁਭਾਵਿਕ ਹੀ ਹੈ। ਹਿੰਸਾ, ਦਹਿਸ਼ਤ ਤੇ ਵਹਿਸ਼ਤ ਦੇ ਮੌਜੂਦਾ ਦੌਰ ਵਿੱਚ ਜਿੱਥੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਸਰਕਾਰ ਨੇ ਆਪਣੀਆਂ ਸਰਗਰਮੀਆਂ ਨੂੰ ਮਹਿਜ਼ ਰਸਮੀ ਰਾਜ-ਪ੍ਰਬੰਧ ਤਕ ਮਹਿਦੂਦ ਕਰ ਲਿਆ ਹੈ, ਉੱਥੇ ਕੇਂਦਰ ਸਰਕਾਰ, ਹਿੰਸਕ ਤੇ ਦਹਿਸ਼ਤੀ ਅਨਸਰਾਂ ਨੂੰ ਸਖ਼ਤੀ ਨਾਲ ਕੁਚਲਣ ਦੀ ਨੀਤੀ ਛੱਡਣ ਲਈ ਤਿਆਰ ਨਹੀਂ ਜਾਪਦੀ। ਥਲ ਸੈਨਾ ਮੁਖੀ ਦੇ ਵਾਰ ਵਾਰ ਕਸ਼ਮੀਰ ਦੌਰੇ ਅਤੇ ਦਹਿਸ਼ਤਗਰਦਾਂ ਖ਼ਿਲਾਫ਼ ਉਨ੍ਹਾਂ ਦੀ ਉਕਸਾਊ ਬਿਆਨਬਾਜ਼ੀ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਨੇ ਗੱਲਬਾਤ ਦੀ ਥਾਂ ਸਖ਼ਤੀ ਵਧਾਉਣ ਦਾ ਤਹੱਈਆ ਕਰ ਰੱਖਿਆ ਹੈ। ਅਜਿਹੀ ਗ਼ੈਰ-ਲਚੀਲੀ ਪਹੁੰਚ ਨਾ ਤਾਂ ਕਸ਼ਮੀਰ  ਅਤੇ ਨਾ ਹੀ ਬਾਕੀ ਦੇਸ਼ ਨੂੰ ਰਾਸ ਆ ਰਹੀ ਹੈ; ਕੌਮਾਂਤਰੀ ਪੱਧਰ ’ਤੇ ਬਦਨਾਮੀ ਵੱਖਰੀ ਹੋ ਰਹੀ ਹੈ। ਸਾਰੀਆਂ ਦੁਸ਼ਵਾਰੀਆਂ ਤੇ ਜੋਖ਼ਿਮਾਂ ਦੇ ਬਾਵਜੂਦ ਕੇਂਦਰ ਸਰਕਾਰ ਨੂੰ ਕਸ਼ਮੀਰ ਵਾਲਾ ਜ਼ਖ਼ਮ ਰਿਸਦਾ ਛੱਡਣ ਦੀ ਥਾਂ ਬਦਲਵੀਂ, ਤੇ ਵੱਧ ਇਨਸਾਨਪ੍ਰਸਤ ਪਹੁੰਚ ਅਜ਼ਮਾਉਣ ਦੀ ਲੋੜ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All