ਪਟੇਲ ਦੀ ਵਿਰਾਸਤ ਅਤੇ ਏਕਤਾ ਦੀ ਮੂਰਤੀ

ਪਟੇਲ ਦੀ ਵਿਰਾਸਤ ਅਤੇ ਏਕਤਾ ਦੀ ਮੂਰਤੀ

ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਨੂੰ ਬਣਦਾ ਸਨਮਾਨ ਦੇਣ ਦੇ ਨਾਮ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਗੁਜਰਾਤ ਵਿਚ ਉਨ੍ਹਾਂ ਦੀ ਏਕਤਾ ਦੀ ਮੂਰਤੀ ਲਾ ਦਿੱਤੀ ਹੈ। ਅਕਤੂਬਰ 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਰਿੰਦਰ ਮੋਦੀ ਨੇ ਸਾਢੇ ਪੰਜ ਸੌ ਤੋਂ ਵੱਧ ਰਿਆਸਤਾਂ ਦੇ ਰਾਜਿਆਂ ਨੂੰ ਭਾਰਤ ਵਿਚ ਰਲਣ ਲਈ ਸਹਿਮਤ ਕਰਵਾਉਣ ਵਿਚ ਨਿਭਾਈ ਵੱਡੀ ਭੂਮਿਕਾ ਕਰਕੇ ‘ਲੋਹ ਪੁਰਸ਼’ ਵਜੋਂ ਜਾਣੇ ਜਾਂਦੇ ਪਟੇਲ ਦਾ ਦੁਨੀਆਂ ਭਰ ਵਿਚ ਸਭ ਤੋਂ ਉੱਚਾ ਬੁੱਤ ਲਗਾਉਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਬੁੱਤ ਦੇ ਉਦਘਾਟਨ ਸਮੇਂ ਦਾਅਵਾ ਕੀਤਾ ਕਿ ਬੁੱਤ ਨਾਲ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਗਿਆ ਹੈ ਜੋ ਭਾਰਤ ਦੀ ਸ਼ਕਤੀ ਅਤੇ ਸਮਰੱਥਾ ਉੱਤੇ ਸੁਆਲ ਉਠਾਉਂਦੇ ਹਨ। ਪਟੇਲ ਦਾ ਭਾਰਤ ਦੀ ਆਜ਼ਾਦੀ ਦੀ ਲਹਿਰ ਅਤੇ ਬਾਅਦ ਦੇ ਮੁਢਲੇ ਦੌਰ ਵਿਚ ਦੇਸ਼ ਦੇ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਸ ਬੁੱਤ ਦਾ ਕਈ ਪਾਸਿਆਂ ਤੋਂ ਵਿਰੋਧ ਵੀ ਹੋਇਆ ਅਤੇ ਪਟੇਲ ਦਾ ਨਾਮ ਵਰਤ ਕੇ ਆਰਐੱਸਐੱਸ ਅਤੇ ਭਾਜਪਾ ਵੱਲੋਂ ਸਿਆਸਤ ਦੇ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਬੁੱਤਾਂ ਜਾਂ ਸਕੀਮਾਂ ਦੀ ਭੂਮਿਕਾ ਕੋਈ ਨਵੀਂ ਨਹੀਂ ਹੈ। ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਲੰਬਾ ਸਮਾਂ ਰਾਜ ਕਰਨ ਦਾ ਮੌਕਾ ਮਿਲਿਆ ਹੈ ਅਤੇ ਪਾਰਟੀ ਉੱਤੇ ਨਹਿਰੂ-ਗਾਂਧੀ ਪਰਿਵਾਰ ਦਾ ਦਬਦਬਾ ਅੱਜ ਤੱਕ ਬਰਕਰਾਰ ਹੈ। ਇਸ ਲਈ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਨਾਵਾਂ ਉੱਤੇ ਬਹੁਤ ਸਾਰੀਆਂ ਯੋਜਨਾਵਾਂ ਤੇ ਸੰਸਥਾਵਾਂ ਦੇ ਨਾਮ ਰੱਖਣ ਦੀ ਰਵਾਇਤ ਕਾਂਗਰਸ ਨੇ ਸ਼ੁਰੂ ਕੀਤੀ। ਕਾਂਗਰਸ-ਮੁਕਤ ਭਾਰਤ ਦੇ ਨਾਅਰੇ ਨਾਲ ਸੱਤਾ ਵਿਚ ਆਈ ਮੋਦੀ ਸਰਕਾਰ ਨੇ ਬਹੁਤ ਸਾਰੇ ਸ਼ਹਿਰਾਂ, ਯੋਜਨਾਵਾਂ ਅਤੇ ਸੰਸਥਾਵਾਂ ਦੇ ਨਾਮ ਆਰਐੱਸਐੱਸ ਤੇ ਭਾਜਪਾ ਨਾਲ ਜੁੜੇ ਆਗੂਆਂ ਦੇ ਨਾਮ ਉੱਤੇ ਰੱਖਣੇ ਸ਼ੁਰੂ ਕਰ ਦਿੱਤੇ ਹਨ। ਜਿੱਥੋਂ ਤੱਕ ਪਟੇਲ ਦਾ ਮਾਮਲਾ ਹੈ, ਉਹ ਸ਼ੁਰੂ ਤੋਂ ਕਾਂਗਰਸ ਦੇ ਆਗੂ ਰਹੇ ਹਨ। ਪਟੇਲ ਦਾ ਸਿਆਸੀ ਅਤੇ ਵਿਚਾਰਧਾਰਕ ਝੁਕਾਅ ਸੋਸ਼ਲਿਜ਼ਮ ਵੱਲ ਰਿਹਾ। ਆਜ਼ਾਦੀ ਤੋਂ ਪਹਿਲਾਂ 1936 ਵਿਚ ਜਵਾਹਰਲਾਲ ਨਹਿਰੂ ਨੇ ਸਮਾਜਵਾਦ ਨੂੰ ਆਜ਼ਾਦ ਭਾਰਤ ਦੇ ਰਾਹ ਦਰਸਾਵੇ ਵਜੋਂ ਪੇਸ਼ ਕੀਤਾ ਤਾਂ ਪਟੇਲ ਨੇ ਇਸ ਦੀ ਪ੍ਰੋੜ੍ਹਤਾ ਕੀਤੀ ਸੀ। ਆਰਐੱਸਐੱਸ ਤੇ ਹਿੰਦੂ ਸੱਜੇ-ਪੱਖੀਆਂ ਵੱਲੋਂ ਨਹਿਰੂ ਤੇ ਪਟੇਲ ਦੇ ਮੱਤਭੇਦਾਂ ਵਾਲੇ ਪੱਖ ਨੂੰ ਚੋਣਵੇਂ ਰੂਪ ਵਿਚ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਖੁਦ ਨੂੰ ਪਟੇਲ ਵੱਲੋਂ ਆਜ਼ਾਦੀ ਦੇ ਅੰਦੋਲਨ ਵਿਚ ਪਾਏ ਯੋਗਦਾਨ ਦੀ ਵਿਰਾਸਤ ਦੇ ਵਾਰਸ ਸਾਬਤ ਕਰ ਸਕਣ। ਕਾਂਗਰਸ ਵੱਲੋਂ ਪਟੇਲ ਦੀ ਵਿਰਾਸਤ ਨੂੰ ਨਜ਼ਰਅੰਦਾਜ਼ ਕਰਨ ਦੀ ਦਲੀਲ ਵਿਚ ਅੰਸ਼ਕ ਸੱਚਾਈ ਦਿਸਦੀ ਹੈ। ਕਾਂਗਰਸ ਨੇ ਸ਼ੁਰੂ ਵਿਚ ਪਟੇਲ ਦੇ ਪੁੱਤਰਾਂ ਨੂੰ ਸੰਸਦ ਦੇ ਦੋਵਾਂ ਸਦਨਾਂ ਲਈ ਟਿਕਟ ਨਾਲ ਨਿਵਾਜਿਆ ਪਰ ਇੰਦਰਾ ਗਾਂਧੀ ਨੇ ਉਸ ਦੇ ਪਰਿਵਾਰ ਨਾਲ ਜ਼ਿਆਦਾ ਵਾਸਤਾ ਨਹੀਂ ਰੱਖਿਆ। ਪਟੇਲ ਦੀ ਵਿਰਾਸਤ ਦੀ ਗਹਿਰਾਈ ਵਿਚ ਜਾਂਦਿਆਂ ਸਪਸ਼ਟ ਹੋ ਜਾਂਦਾ ਹੈ ਕਿ ਆਰਐੱਸਐੱਸ ਨਾਲ ਉਨ੍ਹਾਂ ਦੀ ਵਿਚਾਰਧਾਰਕ ਸਾਂਝ ਨਹੀਂ ਸੀ। ਪਟੇਲ ਦੀ ਵਿਰਾਸਤ ਨੂੰ ਆਪਣੇ ਸਿਆਸੀ ਮੁਫ਼ਾਦ ਲਈ ਵਰਤਣ ਨਾਲ ਭਾਜਪਾ ਨੂੰ ਵੋਟ ਬੈਂਕ ਵਜੋਂ ਲਾਭ ਹੋਵੇ ਜਾਂ ਨਾ ਹੋਵੇ ਪਰ ਨਹਿਰੂ ਅਤੇ ਪਟੇਲ ਦੋਵਾਂ ਤੋਂ ਬਿਨਾਂ ਇੱਕਜੁਟ ਭਾਰਤ ਚਿਤਵਿਆ ਨਹੀਂ ਜਾ ਸਕਦਾ। ਆਜ਼ਾਦੀ ਦੇ ਅੰਦੋਲਨ ਵਿਚ ਕੇਵਲ ਆਗੂਆਂ ਨੇ ਹੀ ਨਹੀਂ ਬਲਕਿ ਕਾਂਗਰਸੀ ਮੁੱਖ ਧਾਰਾ ਤੋਂ ਬਿਨਾਂ ਅਨੇਕ ਧਾਰਾਵਾਂ ਨਾਲ ਜੁੜੇ ਆਗੂਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਲੋਕਾਂ ਵੱਲੋਂ ਨਿਭਾਈ ਭੂਮਿਕਾ ਦੇ ਇਤਿਹਾਸਕ ਵਰਨਣ ਦੀ ਰਵਾਇਤ ਤਾਂ ਅਜੇ ਸ਼ੁਰੂ ਕੀਤੀ ਜਾਣੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦਹਿਸ਼ਤੀ ਫੰਡਿੰਗ: ਯਾਸੀਨ ਮਲਿਕ ਨੂੰ ਉਮਰ ਕੈਦ

ਦਹਿਸ਼ਤੀ ਫੰਡਿੰਗ: ਯਾਸੀਨ ਮਲਿਕ ਨੂੰ ਉਮਰ ਕੈਦ

ਆਈਪੀਸੀ ਦੀਆਂ ਪੰਜ ਧਾਰਾਵਾਂ ਤਹਿਤ ਮਿਲੀ 10-10 ਸਾਲ ਦੀ ਸਜ਼ਾ; ਨਾਲੋਂ ਨ...

ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਸਿਹਤ ਵਿਭਾਗ ਨਾਲ ਸਬੰਧਤ 60 ਤੋਂ ਵੱਧ ਟੈਂਡਰ ਫਾਈਲਾਂ ਦੀ ਛਾਣ-ਬੀਣ ਸ਼ੁਰੂ

ਟੈਕਸਸ ਦੇ ਪ੍ਰਾਇਮਰੀ ਸਕੂਲ ’ਚ ਗੋਲੀਬਾਰੀ, 19 ਬੱਚਿਆਂ ਸਣੇ 21 ਹਲਾਕ

ਟੈਕਸਸ ਦੇ ਪ੍ਰਾਇਮਰੀ ਸਕੂਲ ’ਚ ਗੋਲੀਬਾਰੀ, 19 ਬੱਚਿਆਂ ਸਣੇ 21 ਹਲਾਕ

ਮਰਨ ਵਾਲਿਆਂ ’ਚ ਦੋ ਅਧਿਆਪਕ ਵੀ ਸ਼ਾਮਲ; ਪੁਲੀਸ ਦੀ ਜਵਾਬੀ ਕਾਰਵਾਈ ’ਚ ਹਮ...

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ ਪੋਰਟਲ ਲਾਂਚ

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ ਪੋਰਟਲ ਲਾਂਚ

ਪੋਰਟਲ ’ਤੇ ਰਜਿਸਟਰ ਕਰਨ ਵਾਲੇ ਕਿਸਾਨਾਂ ਨੂੰ ਜੁਲਾਈ ਤੋਂ ਹੋਵੇਗੀ ਸਿੱਧੀ...