ਕੁਫ਼ਰ-ਵਿਰੋਧੀ ਕਾਨੂੰਨਸਾਜ਼ੀ

ਦੁਨੀਆਂ ਵਿੱਚ ਵਿੱਦਿਆ ਦੇ ਚਾਨਣ ਦੇ ਪਸਾਰੇ ਦੇ ਬਾਵਜੂਦ ਅਸਹਿਣਸ਼ੀਲਤਾ ਤੇ ਨਫ਼ਰਤ ਦਾ ਪਸਾਰਾ ਵੀ ਵਧਦਾ ਜਾ ਰਿਹਾ ਹੈ। ਅਜਿਹੇ ਮਾਹੌਲ ਵਿੱਚ ਧਰਮਾਂ ਤੇ ਧਰਮ ਗਰੰਥਾਂ ਖ਼ਿਲਾਫ਼ ਕੁਪ੍ਰਚਾਰ ਅਤੇ ਉਨ੍ਹਾਂ ਦੀ ਬੇਅਦਬੀ ਤੇ ਬੇਹੁਰਮਤੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਅਜਿਹੀ ਹਰ ਘਟਨਾ ਸਮਾਜਿਕ ਵੰਡੀਆਂ ਵਧਾਉਂਦੀ ਹੈ ਅਤੇ ਫ਼ਿਰਕੇਦਾਰਾਨਾ ਕਸ਼ੀਦਗੀ ਨੂੰ ਹਵਾ ਦਿੰਦੀ ਹੈ। ਇਨ੍ਹਾਂ ਘਟਨਾਵਾਂ ਤੋਂ ਉਪਜੀ ਸਥਿਤੀ ਦੇ ਟਾਕਰੇ ਲਈ ਸਦਭਾਵੀ ਮਾਹੌਲ ਨੂੰ ਮਜ਼ਬੂਤ ਬਣਾਉਣ ਅਤੇ ਸਰਬ ਧਰਮ ਸਮਭਾਵ ਨੂੰ ਹੁਲਾਰਾ ਦੇਣ ਦੀ ਥਾਂ ਹਕੂਮਤਾਂ ਨੂੰ ਸਭ ਤੋਂ ਆਸਾਨ ਹੱਲ ਇਹੋ ਜਾਪਦਾ ਹੈ ਕਿ ਹਰ ਜੁਰਮ ਲਈ ਸਜ਼ਾ ਵੱਧ ਸਖ਼ਤ ਕਰ ਦਿੱਤੀ ਜਾਵੇ। ਡੰਡਾ, ਵਿਗੜਿਆਂ ਤਿਗੜਿਆਂ ਦਾ ਪੀਰ ਜ਼ਰੂਰ ਹੁੰਦਾ ਹੈ, ਪਰ ਅਜੋਕੇ ਵਿਗੜੇ ਤਿਗੜੇ, ਕਾਨੂੰਨ ਨਾਲੋਂ ਵੱਧ ਸ਼ਾਤਿਰ ਹੋ ਗਏ ਹਨ। ਉਹ ਗੁਨਾਹ ਆਪ ਕਰਦੇ ਹਨ, ਫਸਾਉਂਦੇ ਨਿਰਬਲਾਂ ਨੂੰ ਹਨ। ਇਸ ਹਕੀਕਤ ਦੇ ਬਾਵਜੂਦ ਹਕੂਮਤਾਂ ਵੱਖ ਵੱਖ ਅਪਰਾਧਾਂ ਲਈ ਸਜ਼ਾਵਾਂ ਵਧਾਉਣ ਦਾ ਰਾਹ ਤਿਆਗਣ ਲਈ ਤਿਆਰ ਨਹੀਂ। ਪੰਜਾਬ ਵਿੱਚ ਵੀ ਅਜਿਹਾ ਹੀ ਕੁਝ ਵਾਪਰਿਆ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਨੇ ਪੰਜਾਬ ਦੀ ਪਿਛਲੀ ਬਾਦਲ ਸਰਕਾਰ ਨੂੰ ਸਜ਼ਾਵਾਂ ਦੀ ਮਿਆਦ ਵਧਾਉਣ ਦੇ ਰਾਹ ਪਾਇਆ। ਕਿਉਂਕਿ ਮਾਮਲਾ ਸਿਰਫ਼ ਇੱਕ ਧਰਮ ਨਾਲ ਸਬੰਧਤ ਸੀ, ਇਸ ਲਈ ਵਿਧਾਨ ਸਭਾ ਵੱਲੋਂ ਸਾਲ 2016 ’ਚ ਪਾਸ ਕੀਤੇ ਬਿਲ ਨੂੰ ਕਾਨੂੰਨੀ ਧਾਰਾਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ। ਇਸ ਬਿਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਇਤਰਾਜ਼ ਲਾ ਕੇ ਵਾਪਸ ਕਰ ਦਿੱਤਾ ਕਿ ਇਹ ਭਾਰਤੀ ਸੰਵਿਧਾਨ ਦੇ ਧਰਮ ਨਿਰਪੇਖਤਾ ਦੇ ਸੰਕਲਪ ਦੀ ਅਵੱਗਿਆ ਹੈ। ਇਸ ਵਿੱਚ ਇੱਕ ਧਰਮ ਗਰੰਥ ਬਾਰੇ ਵਿਸ਼ੇਸ਼ ਧਾਰਾਵਾਂ ਕਿਉਂ? ਬਾਕੀ ਧਰਮ ਗਰੰਥਾਂ ਬਾਰੇ ਕਿਉਂ ਨਹੀਂ ? ਇਸ ਇਤਰਾਜ਼ ਕਾਰਨ ਰਾਜ ਸਰਕਾਰ ਨੇ ਮਈ ਵਿੱਚ ਇਹ ਬਿਲ ਵਾਪਸ ਲੈ ਲਿਆ ਅਤੇ ਇਸ ਦੀ ਥਾਂ ਹਾਲੀਆ ਵਿਧਾਨ ਸਭਾ ਸੈਸ਼ਨ ਵਿੱਚ ਦੋ ਤਰਮੀਮੀ ਬਿਲ ਪੇਸ਼ ਕੀਤੇ ਜਿਨ੍ਹਾਂ ਰਾਹੀਂ ਕਿਸੇ ਵੀ ਧਰਮ ਗਰੰਥ ਦੀ ਬੇਅਦਬੀ ਦੇ ਦੋਸ਼ੀ ਲਈ ਵੱਧ ਤੋਂ ਵੱਧ ਸਜ਼ਾ ਦੀ ਮਿਆਦ 10 ਸਾਲ ਤੋਂ ਵਧਾ ਕੇ ਉਮਰ ਕੈਦ ਕਰਨ ਦੀ ਮੱਦ ਸ਼ਾਮਲ ਹੈ। ਇਹ ਬਿਲ ਵੀ ਕਾਨੂੰਨ ਦਾ ਰੂਪ ਹਾਸਲ ਕਰਨ ਵਾਸਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਅਜਿਹੇ ਬਿਲਾਂ ਉੱਪਰ ਸਾਧਾਰਨ ਹਾਲਾਤ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪਰ ਅਸੀਂ ਉਸ ਯੁੱਗ ਵਿੱਚ ਰਹਿ ਰਹੇ ਹਾਂ ਜਦੋਂ ਕਿਸੇ ਵੀ ਹੁਕਮਰਾਨ ਧਿਰ ਨੂੰ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਕਰਨ ਅਤੇ ਆਪਣੇ ਰਾਜਸੀ ਵਿਰੋਧੀਆਂ ਨੂੰ ਜਿੱਚ ਕਰਨ ਵਿੱਚ ਝਿਜਕ ਮਹਿਸੂਸ ਨਹੀਂ ਹੁੰਦੀ। ਉਂਜ ਵੀ, ਅਜਿਹੇ ਬਿਲ ਅਗਾਂਹਵਧੂ ਨਹੀਂ, ਪਿਛਾਂਹ-ਖਿੱਚੂ ਸੋਚ ਦੀ ਨਿਸ਼ਾਨੀ ਹਨ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਅਜਿਹੇ ‘ਕੁਫ਼ਰ-ਵਿਰੋਧੀ’ ਕਾਨੂੰਨਾਂ ਦੀ ਬਦੌਲਤ ਪਿਛਲੇ ਚਾਰ ਸਾਲਾਂ ਦੌਰਾਨ ਪੰਜ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਹੈ। ਹੁਣ ਸਾਡੇ ਹੁਕਮਰਾਨ ਤੇ ਕਾਨੂੰਨਸਾਜ਼ ਵੀ ਸਮਾਜਿਕ ਤੌਰ ’ਤੇ ਸਦਭਾਵੀ ਮਾਹੌਲ ਪੈਦਾ ਕਰਨ ਦੀ ਥਾਂ ਪਾਕਿਸਤਾਨ ਵਾਲੇ ਰਾਹ ਪੈਣਾ ਲੋਚਦੇ ਨਜ਼ਰ ਆਉਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All