ਅਕਾਲੀ ਦਲ ਦੀ ਲੜਾਈ ਫ਼ੈਸਲਾਕੁਨ ਦੌਰ ’ਚ

ਅਕਾਲੀ ਦਲ ਦੀ ਲੜਾਈ ਫ਼ੈਸਲਾਕੁਨ ਦੌਰ ’ਚ

ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਲੜਾਈ ਫ਼ੈਸਲਾਕੁਨ ਦੌਰ ਵਿਚ ਪਹੁੰਚ ਗਈ ਹੈ। ਦਲ ਦੀ ਕੋਰ ਕਮੇਟੀ ਵੱਲੋਂ ਸੇਵਾ ਸਿੰਘ ਸੇਖਵਾਂ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾ. ਰਤਨ ਸਿੰਘ ਅਜਨਾਲਾ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਅਤੇ ਕੱਢੇ ਗਏ ਆਗੂਆਂ ਵੱਲੋਂ ਮੋੜਵਾਂ ਸਖ਼ਤ ਸਟੈਂਡ ਇਹ ਸੰਕੇਤ ਦੇ ਰਿਹਾ ਹੈ ਕਿ ਦੋਵੇਂ ਧਿਰਾਂ ਹੁਣ ਆਰ-ਪਾਰ ਦੀ ਲੜਾਈ ਦੇ ਰੌਂਅ ਵਿਚ ਹਨ। ਅਕਾਲੀ ਦਲ ਵਿਚ ਫੁੱਟ ਜਾਂ ਵਿਵਾਦ ਕੋਈ ਪਹਿਲੀ ਵਾਰ ਨਹੀਂ ਹੋਇਆ। 1997 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਖ਼ੁਦ ਨੂੰ ਪੰਜਾਬੀ ਪਾਰਟੀ ਵਜੋਂ ਪੇਸ਼ ਕਰਨ ਅਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨਾਲ ਬਿਨਾਂ ਸ਼ਰਤ ਸਾਂਝ ਪਾਉਣ ਤੋਂ ਬਾਅਦ ਅਕਾਲੀ ਦਲ ਦਾ ਪੰਜਾਬ ਅਤੇ ਪੰਥ ਲਈ ਲੜਨ ਵਾਲਾ ਰਾਹ ਕੇਂਦਰੀ ਸੱਤਾ ਵਿਚ ਮੰਤਰੀ ਦੀ ਕੁਰਸੀ ਤੱਕ ਸੀਮਤ ਹੋ ਗਿਆ ਸੀ। ਇਹ ਪਹਿਲੀ ਸਰਕਾਰ ਸੀ ਕਿ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸਮੇਤ ਦੋਵੇਂ ਅਹੁਦੇ ਪ੍ਰਕਾਸ਼ ਸਿੰਘ ਬਾਦਲ ਕੋਲ ਸਨ। 1998 ਦੀ ਆਦਮਪੁਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦੋਵੇਂ ਅਹੁਦੇ ਅਲੱਗ ਅਲੱਗ ਵਿਅਕਤੀਆਂ ਕੋਲ ਹੋਣ ਦੇ ਦਿੱਤੇ ਬਿਆਨ ਨੇ ਘਮਸਾਨ ਮਚਾ ਦਿੱਤਾ ਸੀ। ਉਦੋਂ ਟੌਹੜਾ ਨੂੰ ਲਾਂਭੇ ਕਰ ਦਿੱਤਾ ਗਿਆ। ਟੌਹੜਾ ਦਾ ਸਰਬਹਿੰਦ ਅਕਾਲੀ ਦਲ ਕੋਈ ਵੱਡੀ ਚੁਣੌਤੀ ਤਾਂ ਨਹੀਂ ਦੇ ਸਕਿਆ ਪਰ ਅਕਾਲੀ ਦਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤੋਂ ਬਾਹਰ ਜ਼ਰੂਰ ਹੋ ਗਿਆ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਕਮਾਨ ਸੌਂਪਣ ਪਿੱਛੋਂ ਪਾਰਟੀ ਵਿਚ ਪਰਿਵਾਰਵਾਦ ਅਤੇ ਪੀੜ੍ਹੀ ਦੀ ਤਬਦੀਲੀ ਦਾ ਰਾਹ ਪੱਧਰਾ ਹੋਣਾ ਸ਼ੁਰੂ ਹੋ ਗਿਆ ਸੀ। ਨਾਲ ਹੀ ਅਕਾਲੀ ਦਲ ਦਾ ਰਵਾਇਤੀ ਸਿਆਸੀ ਸੱਭਿਆਚਾਰ ਵੀ ਬਦਲਦਾ ਦਿਸਿਆ। ਮਹਿੰਗੇ ਬੂਟਾਂ, ਕਰੀਜ਼ ਖੜ੍ਹੀ ਵਾਲੇ ਕੁੜਤੇ ਪਜ਼ਾਮੇ ਵਾਲੇ ਸੱਤਾ ਦਾ ਝੂਟਾ ਲੈਣ ਆਏ ਨਵੇਂ ਕਾਰਕੁਨਾਂ ਦੇ ਮੁਕਾਬਲੇ ਜੇਲ੍ਹਾਂ ਕੱਟਣ ਵਾਲੇ ਟਕਸਾਲੀ ਅਕਾਲੀਆਂ ਦਾ ਜਲਵਾ ਫਿੱਕਾ ਪੈਣਾ ਸ਼ੁਰੂ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਖ਼ਾਸ ਰਣਨੀਤੀ ਤਹਿਤ ਪੁਰਾਣੇ ਵੱਡੇ ਅਕਾਲੀਆਂ ਦੇ ਫ਼ਰਜ਼ੰਦਾਂ ਨੂੰ ਵਿਧਾਨ ਸਭਾ ਟਿਕਟਾਂ ਨਾਲ ਨਿਵਾਜ ਕੇ ਸੁਖਬੀਰ ਬਾਦਲ ਦੀ ਤਾਜਪੋਸ਼ੀ ਖ਼ਿਲਾਫ਼ ਹੋਣ ਵਾਲੇ ਕਿਸੇ ਵੀ ਸੰਭਾਵੀ ਵਿਰੋਧ ਦਾ ਇਲਾਜ ਕਰ ਦਿੱਤਾ। ਦੇਸ਼ ਵਿਚ ਸਮਾਜਵਾਦੀ ਪਾਰਟੀ, ਇਨੈਲੋ ਸਮੇਤ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਨੇ ਅਜਿਹਾ ਹੀ ਤਜਰਬਾ ਕਾਮਯਾਬੀ ਨਾਲ ਕੀਤਾ। ਪੁਰਾਣੀ ਰਾਜਾਸ਼ਾਹੀ ਵਾਂਗ ਉਨ੍ਹਾਂ ਅੰਦਰ ਵੀ ਤਾਕਤ ਦੀ ਵੰਡ ਦੇ ਮੁੱਦੇ ਉੱਤੇ ਝਗੜੇ ਉੱਠਣੇ ਸੁਭਾਵਿਕ ਹਨ ਪਰ ਵੱਡੇ ਅੰਦੋਲਨਾਂ ਦੌਰਾਨ ਹਜ਼ਾਰਾਂ ਕੁਰਬਾਨੀਆਂ ‘ਚੋਂ ਨਿਕਲ ਕੇ ਆਏ ਸ਼੍ਰੋਮਣੀ ਅਕਾਲੀ ਦਲ ਨਾਲ ਆਮ ਤੌਰ ਉੱਤੇ ਪੰਜਾਬੀਆਂ ਅਤੇ ਖ਼ਾਸ ਤੌਰ ਉੱਤੇ ਸਿੱਖ ਧਾਰਮਿਕ ਘੱਟਗਿਣਤੀਆਂ ਦੀਆਂ ਉਮੀਦਾਂ ਨੇੜਿਓਂ ਜੁੜੀਆਂ ਰਹੀਆਂ ਹਨ। ਗੁਰੂ ਸਾਹਿਬਾਨ ਵੱਲੋਂ ਜਮਹੂਰੀਅਤ ਅਤੇ ਪੰਚ ਪ੍ਰਧਾਨੀ ਦੇ ਦਿੱਤੇ ਸੰਕਲਪ ਖ਼ਿਲਾਫ਼ ਖੜ੍ਹੀ ਕੀਤੀ ਜਾ ਰਹੀ ਸਿਆਸੀ ਧਾਰਾ ਕਿੰਨੇ ਕੁ ਸਮੇਂ ਤੱਕ ਨਿਰਵਿਰੋਧ ਖੜ੍ਹੀ ਰਹਿ ਸਕਦੀ ਹੈ। ਅਕਾਲੀ ਦਲ ਨੇ ਹਮੇਸ਼ਾਂ ਧਰਮ ਅਤੇ ਰਾਜਨੀਤੀ ਦੇ ਸੁਮੇਲ ਦੀ ਵਕਾਲਤ ਕਰਦਿਆਂ ਖ਼ੁਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਾਅਵੇਦਾਰ ਦੇ ਤੌਰ ਉੱਤੇ ਪੇਸ਼ ਕੀਤਾ। ਇਸ ਵਾਰ ਮਾਮਲਾ ਪੰਥਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦਾ ਵਿਰੋਧ ਕਰ ਰਹੇ ਦੋ ਨੌਜਵਾਨਾਂ ਦੀ ਹੱਤਿਆ ਅਤੇ ਡੇਰਾ ਮੁਖੀ ਨੂੰ ਦਿੱਤੀ ਮੁਆਫ਼ੀ ਬਾਰੇ ਸਟੈਂਡ ਸਪਸ਼ਟ ਕਰਨ ਨਾਲ ਸਬੰਧਿਤ ਹੈ। ਇਨ੍ਹਾਂ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਕੇ ਅੱਗੇ ਲੰਘ ਜਾਣਾ ਅਕਾਲੀ ਦਲ ਉੱਤੇ ਕਾਬਜ਼ ਆਗੂਆਂ ਲਈ ਆਸਾਨ ਨਹੀਂ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਮੁੱਖ ਖ਼ਬਰਾਂ

ਰੂਸ ਤੋਂ ਵੱਧ ਤੇਲ ਖ਼ਰੀਦਣ ਦਾ ਫ਼ੈਸਲਾ ਲੋਕ ਹਿੱਤ ’ਚ ਲਿਆ: ਜੈਸ਼ੰਕਰ

ਰੂਸ ਤੋਂ ਵੱਧ ਤੇਲ ਖ਼ਰੀਦਣ ਦਾ ਫ਼ੈਸਲਾ ਲੋਕ ਹਿੱਤ ’ਚ ਲਿਆ: ਜੈਸ਼ੰਕਰ

ਵਿਦੇਸ਼ ਮੰਤਰੀ ਮੁਤਾਬਕ ਭਾਰਤ ਸਰਕਾਰ ਦਾ ਫ਼ੈਸਲਾ ਕਿਸੇ ‘ਰੱਖਿਆਤਮਕ’ ਰਣਨੀ...

ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਿਪੱਛੇ ਹਟੀ ਕੇਂਦਰ ਸਰਕਾਰ

ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਿਪੱਛੇ ਹਟੀ ਕੇਂਦਰ ਸਰਕਾਰ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਸੀ ਫਲੈਟ ਤੇ ਸੁਰੱਖਿਆ ਦੇਣ ਦਾ ਐਲ...

ਪੰਜਾਬ ਿਵੱਚ ਗ਼ੈਰਕਾਨੂੰਨੀ ਖਣਨ ਰੇਲਵੇ ਪੁਲਾਂ ਲਈ ਖ਼ਤਰਾ

ਪੰਜਾਬ ਿਵੱਚ ਗ਼ੈਰਕਾਨੂੰਨੀ ਖਣਨ ਰੇਲਵੇ ਪੁਲਾਂ ਲਈ ਖ਼ਤਰਾ

ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਨੇ ਸਰਕਾਰ ਨੂੰ ਪੱਤਰ ਲਿਖ ਕੇ ਫ਼ਿਕਰ ਜਤ...