ਸਿੰਡੀਕੇਟ ਨੇ ਫੀਸ ਵਾਧੇ ਦੀ ਤਜ਼ਵੀਜ ਮੋੜੀ

ਸਿੰਡੀਕੇਟ ਮੈਂਬਰਾਂ ਨੂੰ ਫੀਸ ਵਾਧੇ ਲਈ ਪ੍ਰਵਾਨਗੀ ਨਾ ਦੇਣ ਦੀ ਅਪੀਲ ਕਰਦੇ ਹੋਏ ਵਿਦਿਆਰਥੀ।

ਕੁਲਦੀਪ ਸਿੰਘ ਚੰਡੀਗੜ੍ਹ, 30 ਮਈ ਪੰਜਾਬ ਯੂਨੀਵਰਸਿਟੀ ਦੀ ਅੱਜ ਸਿੰਡੀਕੇਟ ਮੀਟਿੰਗ ਹੋਈ ਅਤੇ ਇਕ ਅਹਿਮ ਫੈਸਲੇ ਤਹਿਤ ਪੀਯੂ ਪ੍ਰਸ਼ਾਸਨ ਦੇ ਫੀਸ ਵਾਧੇ ਦੀ ਤਜਵੀਜ਼ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਡੀਨ ਵਿਦਿਆਰਥੀ ਭਲਾਈ (ਲੜਕੀਆਂ) ਦੀ ਨਿਯੁਕਤੀ ਨੂੰ ਮਨਜ਼ੂਰੀ ਦਿੰਦਿਆਂ ਪ੍ਰੋ. ਸੁਖਬੀਰ ਕੌਰ ਨੂੰ ਡੀਨ ਨਿਯੁਕਤ ਕੀਤਾ ਗਿਆ। ਇਸੇ ਦੌਰਾਨ ਡੀਨ ਵਿਦਿਆਰਥੀ ਭਲਾਈ (ਲੜਕਿਆਂ) ਦੀ ਨਿਯੁਕਤੀ ਦਾ ਮਾਮਲਾ ਫਿਲਹਾਲ ਵਿਚਾਲੇ ਲਟਕਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲੀ ਇਸ ਮੀਟਿੰਗ ਵਿੱਚ ਕੋਵਿਡ-19 ਦੌਰ ਅਤੇ ਵਿਦਿਆਰਥੀ ਜਥੇਬੰਦੀਆਂ ਦੇ ਵਿਰੋਧ ਕਾਰਨ ਫੀਸ ਵਾਧੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਮਾਮਲੇ ਬਾਰੇ ਕਾਫੀ ਬਹਿਸ ਵੀ ਹੋਈ। ਮੀਟਿੰਗ ਵਿੱਚ ਸੀਡੀਕੇਟ ਮੈਂਬਰਾਂ ਵੱਲੋਂ ਪੀਯੂ ਕੈਂਪਸ ਵਿੱਚ ਫਿਲਮਾਂ ਦੀ ਸ਼ੂਟਿੰਗ ਸਬੰਧੀ ਪਾਲਿਸੀ ਦੀ ਸਮੀਖਿਆ ਕਰਨ ਲਈ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਯੂਨੀਵਰਸਿਟੀ ਕੈਂਪਸ ਵਿਖੇ ਸਥਿਤ ਹੈਲਥ ਸੈਂਟਰ ਦੇ ਸੀਐੱਮਓ ਦੀ ਸੇਵਾ-ਮੁਕਤੀ ਉਪਰੰਤ ਡਾ. ਰੁਪਿੰਦਰ ਕੌਰ ਨੂੰ ਸੀਐੱਮਓ ਦਾ ਚਾਰਜ ਸੰਭਾਲਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ ਪੀਯੂ ਦੇ ਐਫ.ਡੀ.ਓ. ਵਿਕਰਮ ਨਈਅਰ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਨਾਨ-ਆਫੀਸ਼ਿਅਲ ਮੈਂਬਰ ਵਜੋਂ ਨਿਯੁਕਤ ਕੀਤੇ ਜਾਣ ਅਤੇ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਮਲਿਕ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਐਜੂਕੇਸ਼ਨ ਤੇ ਅਕਾਦਮਿਕ ਕਮੇਟੀ ਦੇ ਮੈਂਬਰ ਵਜੋਂ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਪ੍ਰਗਟਾਈ ਗਈ।

ਵਿਦਿਆਰਥੀਆਂ ਨੇ ਸਿੰਡੀਕੇਟ ਮੈਂਬਰਾਂ ਨੂੰ ਭੇਜੇ ਮੰਗ ਪੱਤਰ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਸਿੰਡੀਕੇਟ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਨੇ ਸਿੰਡੀਕੇਟ ਮੈਂਬਰਾਂ ਨੂੰ ਮੰਗ ਪੱਤਰ ਭੇਜੇ ਤੇ ਫੀਸਾਂ ਵਧਾਉਣ ਦੇ ਫੈਸਲੇ ਨੂੰ ਪ੍ਰਵਾਨਗੀ ਨਾ ਦੇਣ ਦੀ ਅਪੀਲ ਕੀਤੀ। ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਆਈਸਾ, ਐੱਸਐੱਫਐੱਸ, ਏ.ਆਈ.ਐੱਸ.ਐਫ., ਪੀ.ਐੱਸ.ਯੂ. (ਲਲਕਾਰ), ਐੱਸ.ਐਫ.ਆਈ., ਯੂਥ ਫਾਰ ਸਵਰਾਜ ਵੱਲੋਂ ਸਾਂਝੇ ਤੌਰ ’ਤੇ ਇਹ ਮੰਗ ਪੱਤਰ ਭੇਜੇ ਗਏ। ਅੱਜ ਸਿੰਡੀਕੇਟ ਦੀ ਮੀਟਿੰਗ ਹੋਣ ਬਾਰੇ ਜਿਉਂ ਹੀ ਵਿਦਿਆਰਥੀਆਂ ਨੂੰ ਪਤਾ ਲੱਗਾ ਤਾਂ ਉਹ ਮੀਟਿੰਗ ਵਾਲੇ ਦਫ਼ਤਰ ਦੇ ਬਾਹਰ ਪਹੁੰਚੇ ਗਏ ਜਿਥੇ ਉਹ ਡੀ.ਪੀ.ਐੱਸ. ਰੰਧਾਵਾ ਅਤੇ ਰਵਿੰਦਰ ਨਾਥ ਸ਼ਰਮਾ ਨੂੰ ਮਿਲੇ ਅਤੇ ਉਨ੍ਹਾਂ ਦੇ ਵੱਟਸਐਪ ਉੱਤੇ ਆਪਣੇ ਮੰਗ ਪੱਤਰ ਭੇਜੇ। ਇਸ ਤੋਂ ਇਲਾਵਾ ਉਨ੍ਹਾਂ ਸਿੰਡੀਕੇਟ ਦੇ ਸਾਰੇ ਮੈਂਬਰਾਂ ਨੂੰ ਸਕਿਓਰਿਟੀ ਅਫ਼ਸਰ ਰਾਹੀਂ ਮੰਗ-ਪੱਤਰ ਦੀਆਂ ਕਾਪੀਆਂ ਭੇਜੀਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਸਿੰਡੀਕੇਟ ਮੀਟਿੰਗ ਵਿੱਚ ਫ਼ੀਸ ਵਾਧੇ ਦੀ ਤਜਵੀਜ਼ ਨੂੰ ਪ੍ਰਵਾਨ ਨਾ ਕੀਤਾ ਜਾਵੇ। ਇਸੇ ਦੌਰਾਨ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵੱਲੋਂ ਵੀ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੂੰ ਫੀਸ ਵਾਧੇ ਦੀ ਤਜ਼ਵੀਜ਼ ਵਿਰੁੱਧ ਮੰਗ ਪੱਤਰ ਦਿੱਤਾ ਗਿਆ। ਜਥੇਬੰਦੀ ਦੀ ਸਕੱਤਰ ਪ੍ਰਿਯਾ ਸ਼ਰਮਾ ਨੇ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਤੇ ਉਹ ਘਰੇ ਬੈਠੇ ਹਨ ਅਤੇ ਅਜਿਹੀ ਹਾਲਤ ਵਿੱਚ ਫੀਸ ਵਾਧਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਡੀਨ ਵਿਦਿਆਰਥੀ ਭਲਾਈ (ਲੜਕੇ) ਦੀ ਨਿਯੁਕਤੀ ਟਲੀ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਇਮੈਨੂਅਲ ਨਾਹਰ ਦੇ ਕਾਰਜਕਾਲ ’ਚ ਵਾਧੇ ਦੀ ਮਿਆਦ ਅੱਜ ਪੂਰੀ ਹੋਣ ਉਪਰੰਤ ਨਵਾਂ ਡੀਨ ਚੁਣਿਆ ਜਾਣਾ ਸੀ। ਮੀਟਿੰਗ ਵਿੱਚ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਵੱਲੋਂ ਲਾਅ ਵਿਭਾਗ ਦੇ ਡਾ. ਦਵਿੰਦਰ ਸਿੰਘ ਦੇ ਨਾਂ ਦੀ ਪ੍ਰਪੋਜ਼ਲ ਇਸ ਅਹੁਦੇ ਲਈ ਦਿੱਤੀ ਗਈ ਸੀ। ਇਸ ਪ੍ਰਪੋਜ਼ਲ ਦਾ ਸਿੰਡੀਕੇਟ ਮੈਂਬਰਾਂ ਵੱਲੋਂ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਡਾ. ਦਵਿੰਦਰ ਸਿੰਘ ਇਸ ਅਹੁਦੇ ਲਈ ਤਜਰਬਾ ਪੂਰਾ ਨਹੀਂ ਰੱਖਦੇ ਜਿਸ ਕਾਰਨ ਫਿਲਹਾਲ ਇਹ ਨਿਯੁਕਤੀ ਦਾ ਮਾਮਲਾ ਵਿਚਾਲੇ ਲਟਕ ਗਿਆ ਹੈ। ਮੈਂਬਰਾਂ ਵੱਲੋਂ ਪ੍ਰੋ. ਨਾਹਰ ਦੇ ਅਹੁਦੇ ਦੀ ਮਿਆਦ ਖ਼ਤਮ ਹੋਣ ਉਪਰੰਤ ਡੀ.ਐੱਸ.ਡਬਲਿਯੂ. ਦੀ ਖਾਲੀ ਹੋਈ ਸੀਟ ਦਾ ਫਿਲਹਾਲ ਆਰਜ਼ੀ ਵਾਧੂ ਚਾਰਜ ਕਿਸੇ ਵੀ ਹੋਰ ਵਿਅਕਤੀ ਨੂੰ ਦੇਣ ਲਈ ਕਿਹਾ ਗਿਆ। ਇਸੇ ਤਰ੍ਹਾਂ ਬਾਦਲ ਪਿੰਡ ਸਥਿਤ ਬੀ.ਐੱਡ. ਕਾਲਜ ਦੇ ਪ੍ਰਿੰਸੀਪਲ ਐੱਸ.ਐੱਸ. ਸੰਘਾ ਦੀ ਡਿਗਰੀ ਕਾਲਜ ਵਿੱਚ ਬਦਲੀ ਕੀਤੇ ਜਾਣ ਨੂੰ ਵੀ ਸਿੰਡੀਕੇਟ ਮੀਟਿੰਗ ਵਿੱਚ ਪ੍ਰਵਾਨਗੀ ਨਹੀਂ ਦਿੱਤੀ ਗਈ। ਮੀਟਿੰਗ ਵਿੱਚ ਮੈਂਬਰ ਰਵਿੰਦਰ ਸ਼ਰਮਾ ਵੱਲੋਂ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਉੱਤੇ ਲਗਾਈ ਗਈ ਲੇਟ ਫੀਸ ਨੂੰ ਵੀ ਤੁਰੰਤ ਮੁਆਫ਼ ਕਰਨ ਦੀ ਮੰਗ ਰੱਖੀ ਗਈ ਜਿਸ ਨੂੰ ਫਿਲਹਾਲ ਵਿਚਾਰ ਅਧੀਨ ਰੱਖ ਲਿਆ ਗਿਆ ਹੈ।

ਬਲਬੀਰ ਸਿੰਘ ਸੀਨੀਅਰ ਤੇ ਹੋਰਨਾਂ ਨੂੰ ਸ਼ਰਧਾਂਜਲੀ ਭੇਟ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਖੇਲ ਰਤਨ ਐਵਾਰਡੀ ਬਲਬੀਰ ਸਿੰਘ ਸੀਨੀਅਰ, ਪਦਮਸ੍ਰੀ ਹਰਕਿਸ਼ਨ ਸਿੰਘ, ਡਾ. ਅਨਮੋਲ ਰਤਨ ਸਿੱਧੂ ਦੀ ਪਤਨੀ ਕੁਲਦੀਪ ਕੌਰ, ਪ੍ਰੋ. ਰੇਖਾ ਝਾਂਜੀ ਅਤੇ ਏ.ਐਨ. ਗਰੋਵਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰਾਂ ਦੀ ਖਿਚਾਈ

ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਰਿਪੋਰਟ ਮੰਗੀ; ਦਸੰਬਰ ’ਚ ਹਾਲਾਤ ਹੋਰ ਵ...

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

* ਆਰਬੀਆਈ ਦੇ ਸਾਬਕਾ ਗਵਰਨਰ ਰਾਜਨ ਤੇ ਡਿਪਟੀ-ਗਵਰਨਰ ਅਚਾਰੀਆ ਨੇ ਤਜਵੀਜ਼...

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

* ਮੁਲਜ਼ਮਾਂ ਦੇ ਘਰੋਂ ਬਰਾਮਦ ਗਾਂਜਾ ਐੱਨਡੀਪੀਐੱਸ ਐਕਟ ਤਹਿਤ ‘ਘੱਟ ਮਾਤਰ...

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

ਗੁਰੂ ਘਰਾਂ ਦੇ ਸਪੀਕਰਾਂ ’ਚੋਂ ਸਵੇਰੇ-ਸ਼ਾਮ ਹੋ ਰਹੀਆਂ ਨੇ ਅਨਾਊਂਸਮੈਂਟਾਂ

ਸ਼ਹਿਰ

View All