ਸਰਬਜੀਤ ਸਿੰਘ ਦਾ ਡਾ. ਰਵਿੰਦਰ ਰਵੀ ਐਵਾਰਡ ਨਾਲ ਸਨਮਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,23 ਮਈ

ਉੱਘੇ ਮਾਰਕਸਵਾਦੀ ਆਲੋਚਕ ਅਤੇ ਚਿੰਤਕ ਡਾ. ਸਰਬਜੀਤ ਸਿੰਘ ਨੂੰ ਡਾ. ਰਵਿੰਦਰ ਰਵੀ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਡਾ. ਰਵੀ ਮੈਮੋਰੀਅਲ ਟਰੱਸਟ ਪਟਿਆਲਾ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗੋਲਡਨ ਜੁਬਲੀ ਹਾਲ 'ਚ ਕਰਵਾਏ ਗਏ 22ਵੇਂ ਰਵੀ ਯਾਦਗਾਰੀ ਸਮਾਰੋਹ ਦੌਰਾਨ ਮਾਰਕਸਵਾਦੀ ਆਲੋਚਨਾ ਦੇ ਖੇਤਰ ਵਿਚ ਨਵੇਂ ਦਿਸਹੱਦੇ ਸਥਾਪਤ ਕਰਨ ਵਾਲੇ ਅਤੇ ਡਾ. ਰਵੀ ਦੀ ਸੋਚ ਨੂੰ ਅੱਗੇ ਤੋਰਨ ਵਾਲੇ ਵਿਦਵਾਨ ਡਾ. ਸਰਬਜੀਤ ਸਿੰਘ ਅਤੇ ਟੀਚਰ ਸਮਾਜਿਕ ਐਕਟੀਵਿਸਟ ਪ੍ਰੋ. ਮਹਿੰਦਰ ਸਿੰਘ ਸੱਲ ਨੂੰ 21-21 ਹਜ਼ਾਰ ਨਕਦ ਰਾਸ਼ੀ, ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਸ਼ੋਭਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਭੀਮਇੰਦਰ ਸਿੰਘ ਨੇ ਡਾ. ਸਰਬਜੀਤ ਦਾ ਸਾਹਿਤ ਚਿੰਤਨ ਵਿਸ਼ੇ 'ਤੇ ਪਰਚਾ ਪੇਸ਼ ਕੀਤਾ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਡਾ. ਸਰਬਜੀਤ ਸਮਾਜ, ਸਾਹਿਤ, ਸੰਸਕ੍ਰਿਤੀ, ਸੱਭਿਆਚਾਰਕ ਅਤੇ ਸਿਆਸਤੀ ਜੁਗਤਾਂ ਨੂੰ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਸਮਝਾਉਣ ਦਾ ਯਤਨ ਕਰਦੇ ਹੋਏ ਦਲਿਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਤਬਕੇ ਦੇ ਹੱਕ ਵਿਚ ਭੁਗਤਦੇ ਹਨ ਹੈ। ਡਾ. ਸਰਬਜੀਤ ਨੇ ਕਿਹਾ ਕਿ ਉਸ ਦਾ ਪਿਛੋਕੜ ਕਮਿਊਨਿਸਟ ਵਿਚਾਰਧਾਰਾ ਪਰਿਵਾਰ ਵਿਚ ਹੋਣ ਕਰਕੇ ਮਾਰਕਸਵਾਦੀ ਸਿਧਾਂਤ ਉਸ ਨੂੰ ਵਿਰਸੇ 'ਚ ਮਿਲੇ ਹਨ। ਉਨ੍ਹਾਂ ਦੀਆਂ 4 ਮੌਲਿਕ ਪੁਸਤਕਾਂ ਅਤੇ 10 ਤੋਂ ਵੱਧ ਸੰਪਾਦਤ ਪੁਸਤਕਾਂ ਤੋਂ ਇਲਾਵਾ 50 ਤੋਂ ਵੱਧ ਖੋਜ ਪੱਤਰ ਅਤੇ ਮੁੱਖ ਬੰਦ ਆਦਿ ਲਿਖੇ ਹਨ। ਇਸ ਮੌਕੇ ਪ੍ਰੋ. ਮਹਿੰਦਰ ਸਿੰਘ ਸੱਲ ਬਾਰੇ ਅਤੇ ਡਾ. ਰਵੀ ਬਾਰੇ ਡਾ. ਭਾਗ ਸਿੰਘ ਸੰਧੂ ਪ੍ਰਿੰਸੀਪਲ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਜੇ ਐਨ ਯੂ ਦਿੱਲੀ ਦੇ ਹਿੰਦੀ ਵਿਭਾਗ ਦੇ ਪ੍ਰੋ. ਵੀਰ ਪ੍ਰਤਾਪ ਤਲਵਾਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਲੋਕਤੰਤਰ ਅਤੇ ਭਾਸ਼ਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਵੱਧ ਤੋਂ ਵੱਧ ਅਨੁਵਾਦ ਅਤੇ ਵਰਤਮਾਨ ਲਿਟਰੇਰੀ ਸਟੱਡੀ ਦੇ ਤਰੀਕੇ ਨੂੰ ਬਦਲਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਦੌਰਾਨ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਧੰਨਵਾਦੀ ਸ਼ਬਦ ਕਹੇ। ਪ੍ਰੋ. ਸਤਪਾਲ ਸਹਿਗਲ ਨੇ ਡਾ. ਤਲਵਾਰ ਬਾਰੇ ਜਾਣਕਾਰੀ ਦਿੱਤੀ। ਮੰਚ ਸੰਚਾਲਨ ਡਾ. ਓ ਪੀ ਵਸ਼ਿਸ਼ਟ ਨੇ ਕੀਤਾ। ਇਸ ਮੌਕੇ ਡਾ. ਰਵਿੰਦਰ ਰਵੀ ਦੀ ਸੁਪਤਨੀ ਪੋ੍ਰ. ਮਹਿੰਦਰਜੀਤ ਰਵੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਸਮਾਰੋਹ ਵਿਚ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਵੱਡੀ ਗਿਣਤੀ ਵਿਚ ਲੇਖਕਾਂ, ਬੁੱਧੀਜੀਵੀਆਂ, ਅਲੋਚਕਾਂ, ਚਿੰਤਕਾਂ ਅਤੇ ਡਾ. ਰਵੀ ਦੇ ਪ੍ਰਸੰਸਕਾਂ ਨੇ ਹਿੱਸਾ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All