ਸਕੱਤਰ ਦੇ ਅਹੁਦੇ ’ਤੇ ਐਨਐੱਸਯੂਆਈ ਦੀ ਜਿੱਤ ਬਰਕਰਾਰ

ਜਿੱਤ ਉਪਰੰਤ ਖੁਸ਼ੀ ਮਨਾਉਂਦੇ ਹੋਏ ਐਨਐੱਸਯੂਆਈ ਦੇ ਸਮਰੱਥਕ। -ਫੋਟੋ: ਪ੍ਰਦੀਪ ਤਿਵਾੜੀ

ਕੁਲਦੀਪ ਸਿੰਘ ਚੰਡੀਗੜ੍ਹ, 10 ਸਤੰਬਰ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਸਕੱਤਰ ਦੇ ਅਹੁਦੇ ਦਾ ਰੇੜਕਾ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਅੱਜ ਚੌਥੀ ਵਾਰ ਹੋਈ ਗਿਣਤੀ ਵਿਚ ਵੀ ਐਨ.ਐੱਸ.ਯੂ.ਆਈ. ਦੀ ਜਿੱਤ ਬਰਕਰਾਰ ਰਹੀ ਅਤੇ ਤੇਗਬੀਰ ਸਿੰਘ ਹੀ ਸਕੱਤਰ ਦੇ ਅਹੁਦੇ ਲਈ ਚੁਣੇ ਗਏ। ਪੀਯੂ ਦੇ ਜਿਮਨੇਜ਼ੀਅਮ ਹਾਲ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੁਪਹਿਰ 2 ਵਜੇ ਵੋਟਾਂ ਦੀ ਮੁੜ ਗਿਣਤੀ ਸ਼ੁਰੂ ਹੋਈ ਜੋ ਕਿ ਦੇਰ ਰਾਤ 10 ਵਜੇ ਤੱਕ ਜਾਰੀ ਰਹੀ। ਇਸ ਗਿਣਤੀ ਦੌਰਾਨ ਐਨ.ਐਸ.ਯੂ.ਆਈ. ਅਤੇ ਇਨਸੋ ਦੇ ਇੱਕ-ਇੱਕ ਮੈਂਬਰ ਨੂੰ ਅੰਦਰ ਬੁਲਾਇਆ ਗਿਆ। ਇਸ ਚੋਣਾਂ ਵਿਚ ਦੂਸਰੀ ਜਥੇਬੰਦੀ ਇਨਸੋ ਦੇ ਉਮੀਦਵਾਰ ਗੌਰਵ ਦੂਹਾਂ ਨੂੰ ਆਪਣੀ ਜਿੱਤ ਦੀ ਪੂਰਨ ਆਸ ਸੀ ਪਰ ਦੁਬਾਰਾ ਗਿਣਤੀ ਵਿਚ ਵੀ ਉਸ ਦੀ ਆਸ ਪੂਰੀ ਨਹੀਂ ਹੋ ਸਕੀ। ਗਿਣਤੀ ਦੌਰਾਨ ਪਹਿਲਾਂ ਵਾਲੀ ਸਥਿਤੀ ਬਰਕਰਾਰ ਰਹੀ ਜਿਸ ਮੁਤਾਬਕ ਤੇਗਬੀਰ ਸਿੰਘ ਨੂੰ 3191 ਵੋਟਾਂ ਮਿਲੀਆਂ ਜਦਕਿ ਗੌਰਵ ਦੂਹਾਂ ਨੂੰ 3181 ਵੋਟਾਂ ਮਿਲੀਆਂ। ਇਸ ਪ੍ਰਕਾਰ ਤੇਗਬੀਰ ਸਿੰਘ ਦੀ ਜਿੱਤ ਬਰਕਰਾਰ ਰਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਕਰੋਨਾ ਤੋਂ ਉਭਰਨ ਵਾਲਿਆਂ ਦੀ ਗਿਣਤੀ 15 ਲੱਖ ਦੇ ਪਾਰ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਹੱਤਕ ਮਾਮਲੇ ’ਚ ਅੱਗੇ ਹੋਰ ਹੋਵੇਗੀ ਸੁਣਵਾਈ, ਕੇਸ ਦੀ ਅਗਲੀ ਸੁਣਵਾਈ 17 ...

ਸ਼ਹਿਰ

View All