ਲੌਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੁਸਤਕਾਂ ਪਹੁੰਚਾਈਆਂ

ਸਿੰਘਪੁਰਾ ਸਕੂਲ ਵਿੱਚ ਪੁਸਤਕਾਂ ਵੰਡਦੇ ਹੋਏ ਅਧਿਕਾਰੀ।

ਮਿਹਰ ਸਿੰਘ ਕੁਰਾਲੀ, 30 ਮਈ ਕਰੋਨਾ ਦੇ ਦੌਰ ਵਿੱਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਕੁਰਾਲੀ ਬਲਾਕ ਅਧੀਨ ਪੈਂਦੇ ਸਕੂਲਾਂ ਵਿੱਚ ਪੁਸਤਕਾਂ ਦੀ ਵੰਡ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਅਧਿਆਪਕਾਂ ਵੱਲੋਂ ਬਲਾਕ ਦਫ਼ਤਰ ਵਲੋਂ ਜਾਰੀ ਪੁਸਤਕਾਂ ਨਾਲ ਦੇ ਨਾਲ ਵਿਦਿਆਰਥੀਆਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵਿਦਿਆਰਥੀ ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਰੋਹਿਤ ਕੁਮਾਰ, ਮੁਨੀਸ਼ ਅਤੇ ਹੋਰਨਾਂ ਨੇ ਦੱਸਿਆ ਕਿ ਪੁਸਤਕਾਂ ਤੋਂ ਬਗੈਰ ਆਨਲਾਈਨ ਪੜ੍ਹਾਈ ਕਰਨ ਵਿੱਚ ਸਮੱਸਿਆ ਆ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਭਾਵੇਂ ਸੱਤਵੀਂ, ਅੱਠਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਕੁਝ ਕਿਤਾਬਾਂ ਦੀ ਹਾਲੇ ਸਪਲਾਈ ਨਹੀਂ ਆਈ ਪਰ ਛੇਵੀਂ, ਨੌਵੀਂ ਅਤੇ ਦਸਵੀਂ ਜਮਾਤਾਂ ਦੇ ਕੁਝ ਵਿਸ਼ਿਆਂ ਨੂੰ ਛੱਡ ਕੇ ਵਧੇਰੇ ਵਿਸ਼ਿਆਂ ਦੀਆਂ ਪੁਸਤਕਾਂ ਵਿਦਿਆਰਥੀਆਂ ਤੱਕ ਅੱਪੜ ਚੁੱਕੀਆਂ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਬਲਾਕ ਅਧੀਨ ਪੈਂਦੇ ਪ੍ਰਾਇਮਰੀ ਸਕੂਲਾਂ ਵਿੱਚ ਹੁਣ ਤੱਕ ਪ੍ਰਾਪਤ ਹੋਈਆ ਪੁਸਤਕਾਂ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਕੁਝ ਹੋਰ ਪੁਸਤਕਾਂ ਦੀ ਉਡੀਕ ਕੀਤੀ ਜਾ ਰਹੀ ਹੈ।

ਸੁਚਾਰੂ ਢੰਗ ਨਾਲ ਹੋ ਰਹੀ ਹੈ ਵੰਡ : ਬੰਦਨਾ ਪੁਰੀ ਨੋਡਲ ਅਫ਼ਸਰ ਬੰਦਨਾ ਪੁਰੀ ਨੇ ਦੱਸਿਆ ਕਿ ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੁਸਤਕਾਂ ਦੀ ਵੰਡ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਲਾਕ ਨੂੰ ਪ੍ਰਾਪਤ ਹੋਈਆਂ ਪੁਸਤਕਾਂ ਵਿਦਿਆਰਥੀਆਂ ਨੂੰ ਵੰਡ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਸਤਕਾਂ ਦੀ ਵੰਡ ਦੇ ਵੇਰਵੇ ਈ-ਪੰਜਾਬ ਸਾਈਟ ਉੱਤੇ ਅੱਪਡੇਟ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਸ ਕੰਮ ਵਿੱਚ ਢਿੱਲ ਨਾ ਰਹੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

ਕਾਰਪੋਰੇਟ ਘਰਾਣਿਆਂ ਨੂੰ ਬੈਂਕ ਸਥਾਪਤ ਕਰਨ ਦੀ ਆਗਿਆ ਦੇਣਾ ‘ਤਬਾਹਕੁਨ’: ਰਾਜਨ

* ਆਰਬੀਆਈ ਦੇ ਸਾਬਕਾ ਗਵਰਨਰ ਰਾਜਨ ਤੇ ਡਿਪਟੀ-ਗਵਰਨਰ ਅਚਾਰੀਆ ਨੇ ਤਜਵੀਜ਼...

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

ਭਾਰਤੀ ਤੇ ਪਤੀ ਹਰਸ਼ ਨੂੰ ਜ਼ਮਾਨਤ

* ਮੁਲਜ਼ਮਾਂ ਦੇ ਘਰੋਂ ਬਰਾਮਦ ਗਾਂਜਾ ਐੱਨਡੀਪੀਐੱਸ ਐਕਟ ਤਹਿਤ ‘ਘੱਟ ਮਾਤਰ...

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

‘ਦਿੱਲੀ ਕੂਚ’ ਲਈ ਲਾਮ ਲਸ਼ਕਰ ਨਾਲ ਤਿਆਰ ਨੇ ਖੇਤਾਂ ਦੇ ਰਾਜੇ

ਗੁਰੂ ਘਰਾਂ ਦੇ ਸਪੀਕਰਾਂ ’ਚੋਂ ਸਵੇਰੇ-ਸ਼ਾਮ ਹੋ ਰਹੀਆਂ ਨੇ ਅਨਾਊਂਸਮੈਂਟਾਂ

ਸ਼ਹਿਰ

View All