ਰਸ਼ਪ੍ਰੀਤ ਸਿੰਘ ਨੂੰ ਏਐੱਸਆਈ ਵਜੋਂ ਤਰੱਕੀ

ਰਸ਼ਪ੍ਰੀਤ ਸਿੰਘ ਦੇ ਮੋਢਿਆਂ ’ਤੇ ਸਟਾਰ ਲਗਾਉਂਦੇ ਹੋਏ ਅਧਿਕਾਰੀ। -ਫੋਟੋ: ਸੋਢੀ

ਐਸਏਐਸ ਨਗਰ (ਮੁਹਾਲੀ): ਗੁਆਂਢੀ ਸੂਬਾ ਹਰਿਆਣਾ ਵਿੱਚ ਬੀਤੀ 26 ਅਪਰੈਲ ਨੂੰ ਗੈਂਗਸਟਰਾਂ ਨਾਲ ਮੁਕਾਬਲਾ ਕਰਨ ਵਾਲੇ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਵਿੱਚ ਤਾਇਨਾਤ ਹੌਲਦਾਰ ਰਸ਼ਪ੍ਰੀਤ ਸਿੰਘ ਨੂੰ ਏਐੱਸਆਈ ਵਜੋਂ ਤਰੱਕੀ ਦਿੱਤੀ ਗਈ ਹੈ। ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਅੱਜ ਆਪਣੇ ਦਫ਼ਤਰ ਵਿੱਚ ਰਸ਼ਪ੍ਰੀਤ ਸਿੰਘ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਵਧਾਈ ਦਿੱਤੀ। ਕੁਝ ਦਿਨ ਪਹਿਲਾਂ ਐਸਐਸਪੀ ਚਾਹਲ ਨੇ ਖ਼ੁਦ ਡੀਜੀਪੀ ਨੂੰ ਇਕ ਪੱਤਰ ਲਿਖ ਕੇ ਹੌਲਦਾਰ ਰਸ਼ਪ੍ਰੀਤ ਸਿੰਘ ਨੂੰ ਲੋਕਲ ਰੈਂਕ ‘ਏਐਸਆਈ’ ਦੀ ਤਰੱਕੀ ਦੇਣ ਲਈ ਸਿਫ਼ਾਰਸ਼ ਕੀਤੀ ਸੀ। ਰਸ਼ਪ੍ਰੀਤ ਸਿੰਘ ਨੇ ਡੀਜੀਪੀ ਅਤੇ ਐੱਸਐੱਸਪੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਸੈਂਟਰਲ ਥਾਣਾ ਫੇਜ਼-8 ਵਿੱਚ ਸੋਮਵਾਰ ਨੂੰ ਡਿਊਟੀ ਜੁਆਇਨ ਕਰਨਗੇ। ਗੈਂਗਸਟਰਾਂ ਨਾਲ ਮੁਕਾਬਲੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਉਹ ਮੈਡੀਕਲ ਲੀਵ ’ਤੇ ਚਲ ਰਹੇ ਹਨ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All