ਪੰਜਾਬੀ ਗ਼ਜ਼ਲਗੋ ਜਸਵਿੰਦਰ ਸਰੋਤਿਆਂ ਦੇ ਰੂ-ਬ-ਰੂ

ਪੱਤਰ ਪ੍ਰੇਰਕ ਮੁਹਾਲੀ, 21 ਦਸੰਬਰ ਪੰਜਾਬੀ ਦੇ ਗ਼ਜ਼ਲਗੋ ਜਸਵਿੰਦਰ ਇੱਥੋਂ ਦੇ ਫੇਜ਼-11 ਸਥਿਤ ਸਾਰੰਗ ਲੋਕ ਵਿਖੇ ਸਾਹਿਤਕ ਸੱਥ ਦੇ ਰੂ-ਬ-ਰੂ ਹੋਏ। ਕਿੱਤੇ ਵਜੋਂ ਇੰਜੀਨੀਅਰ ਜਸਵਿੰਦਰ ਨੇ ਦੱਸਿਆ ਕਿ ਗ਼ਜ਼ਲ-ਰਚਨਾ ਉਨ੍ਹਾਂ ਲਈ ਸਿਰਫ਼ ਸ਼ੌਕ ਨਹੀਂ ਹੈ ਸਗੋਂ ਉਨ੍ਹਾਂ ਦੀ ਸਮਾਜਿਕ ਯਥਾਰਥਕ ਪ੍ਰਤੀਬੱਧਤਾ ਦਾ ਓਨਾ ਹੀ ਪੀਡਾ ਉਚਾਰ ਹੈ ਜਿੰਨਾ ਕਿ ਹੋਰ ਕਿਸੇ ਕਾਵਿ ਵਿਧਾ ਜਾਂ ਨਜ਼ਮ ਵਿੱਚ ਹੁੰਦਾ ਹੈ। ਉਨ੍ਹਾਂ ਨੇ ਆਪਣੀਆਂ ਤਿੰਨ ਕਿਤਾਬਾਂ ਕਾਲੇ ਹਰਫ਼ਾਂ ਦੀ ਲੋਅ (1996), ਕੱਕੀ ਰੇਤ ਦੇ ਵਰਕੇ (2002) ਅਤੇ ਅਗਰਬੱਤੀ (2011) ਵਿੱਚੋਂ ਚੋਣਵੀਆਂ ਗ਼ਜ਼ਲਾਂ ਪੜ੍ਹ ਕੇ ਸਰੋਤਿਆਂ ਤੋਂ ਵਾਹ-ਵਾਹੀ ਖੱਟੀ।  ਇਸ ਦੌਰਾਨ ਪ੍ਰੋ. ਮੋਨਿਕਾ ਨੇ ਖਾਸ ਤੌਰ 'ਤੇ ਜਸਵਿੰਦਰ ਦੀ ਗ਼ਜ਼ਲ ਵਿੱਚ ਉਮਰ ਦੇ ਵੱਖ ਵੱਖ ਪੜਾਵਾਂ ਦੇ ਸਰੋਕਾਰਾਂ ਨੂੰ ਦਿੱਤੇ ਬੋਲਾਂ ਵੱਲ ਧਿਆਨ ਦਿਵਾਇਆ। ਜਸਬੀਰ ਭੁੱਲਰ ਨੇ ਸਭਾ ਦਾ ਸੰਚਾਲਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

* ਸਰਕਾਰ ਖੇਤੀ ਕਾਨੂੰਨਾਂ ’ਚ ਕੁਝ ਤਬਦੀਲੀ ਕਰਨ ਲਈ ਰਾਜ਼ੀ; ਅਗਲੇ ਗੇੜ ਦੀ...

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਵੀ ਹਕੂਮਤ ਨੂੰ ਵੰਗਾਰਿਆ; ਮੋਦੀ ਹਕੂਮਤ ...

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਭਾਰਤ ਨੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਦਾਅਵਾ; ਦੋਵਾਂ...

ਸ਼ਹਿਰ

View All