ਪੰਜਾਬੀਆਂ ਵੱਲੋਂ ਹੰਢਾਏ ਦਰਦ ਨੂੰ ਕਲਮਬੱਧ ਕਰਨ ਦੀ ਲੋੜ ’ਤੇ ਜ਼ੋਰ

ਪੰਜਾਬੀਆਂ ਵੱਲੋਂ ਹੰਢਾਏ ਦਰਦ ਨੂੰ ਕਲਮਬੱਧ ਕਰਨ ਦੀ ਲੋੜ ’ਤੇ ਜ਼ੋਰ

ਖੇਤਰੀ ਪ੍ਰਤੀਨਿਧ ਪਟਿਆਲਾ, 7 ਫਰਵਰੀ ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਦੱਖਣ-ਪੱਛਮੀ ਏਸ਼ੀਆਈ ਸਾਹਿਤ ਅਤੇ ਫਿਲਮਾਂ: ਆਧੁਨਿਕ ਪਹਿਲੂ’ ਵਿਸ਼ੇ ’ਤੇ ਕਰਵਾਏ ਜਾ ਰਹੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੌਰਾਨ ਉਘੇ ਨਾਵਲਕਾਰ ਅਮਨਦੀਪ ਸੰਧੂ ਨੇ ਭਾਸ਼ਣ ਦੌਰਾਨ ਲੇਖਕਾਂ ਨੂੰ ਪੰਜਾਬੀਆਂ ਵੱਲੋਂ ਹੰਢਾਏ ਦਰਦ ਅਤੇ ਦੁੱਖ ਨੂੰ ਕਲਮਬਧ ਕਰਨ ਦੀ ਲੋੜ ’ਤੇ  ਜ਼ੋਰ ਦਿੱਤਾ। ਸਾਕਾ ਨੀਲਾ ਤਾਰਾ ਓਪਰੇਸ਼ਨ, ਇੰਦਰਾ ਗਾਂਧੀ ਦੀ ਹੱੱਤਿਆ ਅਤੇ ਦਿੱਲੀ ਦੰਗੇ ਆਦਿ ਘਟਨਾਵਾਂ ’ਤੇ ਆਧਾਰਤ ‘ਰੋਲ ਆਫ ਆਨਰ’ ਨਾਵਲ ਲਿਖਣ ਵਾਲੇ ਅਮਨਦੀਪ ਸੰਧੂ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਵਿਚ ਅੱਸੀਵਿਆਂ ਦੇ ਦਹਾਕੇ ਵਿੱਚ ਵਾਪਰੀਆਂ ਮਨੁੱਖੀ ਘਾਣ, ਓਪਰੇਸ਼ਨ ਬਲਿਊ ਸਟਾਰ ਅਤੇ ਸਿੱਖ ਵਿਰੋਧੀ ਦੰਗਿਆਂ ’ਤੇ ਆਧਾਰਤ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਦੇ ਖੇਤਰ ਵਿਚ ਇਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ। ਪੰਜਾਬੀਆਂ ਵੱੱਲੋਂ ਹੰਢਾਏ ਇਸ ਦਰਦ ਨੂੰ ਵੀ ਵਿਸਥਾਰ ਵਿਚ ਸਾਹਮਣੇ ਲਿਆਉਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੇ ਮਾੜੇ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿਵੇਂ 1947 ਦੀਆਂ ਘਟਨਾਵਾਂ ਬਾਰੇ ਪੜ੍ਹ ਕੇ ਰੂਹ ਕੰਬ ਉਠਦੀ ਹੈ ਕਿ ਹਰੇਕ ਦੁੂਆ ਕਰਦਾ ਹੈ ਕਿ ਅਜਿਹੇ ਹਾਲਾਤ ਦਾ ਮੁੜ ਸਾਹਮਣਾ ਨਾ ਕਰਨਾ ਪਵੇ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਅਮਨਦੀਪ ਸੰਧੂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਵਿਚ ਸ਼ਾਮਲ ਕਰਨ ਦੀ ਗੱਲ ਕੀਤੀ। ਵਿਭਾਗ ਦੇ ਮੁਖੀ ਤੇ ਸੈਮੀਨਾਰ ਕੋਆਰਡੀਨੇਟਰ ਡਾ. ਰਾਜੇਸ਼ ਸ਼ਰਮਾ ਨੇ ਅੰਗਰੇਜ਼ੀ ਵਿਭਾਗ ਵੱਲੋਂ ਉਲੀਕੇ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਅਤੇ ਯੋਜਨਾਵਾਂ ਬਾਰੇ ਦੱਸਿਆ। ਪ੍ਰੋ. ਰਾਬਿੰਦਰ ਪੋਵਾਰ ਨੇ ਸੈਮੀਨਾਰ ਬਾਰੇ ਚਾਨਣਾ ਪਾਇਆ। ਡਾ. ਰੁਪਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All