ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼

ਪੱਤਰ ਪ੍ਰੇਰਕ ਚੰਡੀਗੜ੍ਹ, 28 ਜਨਵਰੀ ਚੀਨ ’ਚ ਕਿਸੇ ਕੰਮ ਲਈ ਗਏ ਮੁਹਾਲੀ ਵਾਸੀ ਇੱਕ ਵਿਅਕਤੀ ’ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਹਨ ਜਿਸ ਨੂੰ ਕਿ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ, ਐਡੀਸ਼ਨਲ ਮੈਡੀਕਲ ਸੁਪਰਡੰਟ ਪ੍ਰੋ. ਅਸ਼ੋਕ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮੁਹਾਲੀ ਵਾਸੀ ਇਸ ਸ਼ੱਕੀ ਮਰੀਜ਼ ਦੀ ਉਮਰ 28 ਸਾਲ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ 16 ਜਨਵਰੀ ਨੂੰ ਚੀਨ ਗਿਆ ਸੀ ਜਿਥੇ ਉਹ 20 ਜਵਨਰੀ ਤੱਕ ਬੀਜਿੰਗ ਰਿਹਾ ਤੇ ਚੀਨ ਦੇ ਹੋਰ ਸ਼ਹਿਰਾਂ ’ਚ ਵੀ ਕੁਝ ਦਿਨ ਰਹਿਣ ਮਗਰੋਂ 22 ਜਨਵਰੀ ਨੂੰ ਭਾਰਤ ਪਰਤ ਆਇਆ ਸੀ। ਇਸੇ ਦੌਰਾਨ ਇਕ ਹੋਰ ਸ਼ੱਕੀ ਮਰੀਜ਼ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਹੋਣ ਬਾਰੇ ਪਤਾ ਲੱਗਾ ਹੈ। ਡੀਸੀ ਮੁਹਾਲੀ ਗਿਰੀਸ਼ ਦਿਆਲਨ ਨੇ ਕਿਹਾ ਕਿ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ’ਚ ਇਕ ਵੱਖਰਾ ਵਾਰਡ ਤਿਆਰ ਕੀਤਾ ਗਿਆ ਹੈ ਤੇ ਰੈਪਿਡ ਰਿਸਪਾਨਸ ਟੀਮ ਪਹਿਲਾਂ ਹੀ ਤਿਆਰ ਹੈ ਤੇ ਲੋਕਾਂ ਨੂੰ ਘਬਰਾੳਣ ਦੀ ਲੋੜ ਨਹੀਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All