ਪਟਿਆਲਾ ਦੀ ਰਾਉ ਨਦੀ ’ਤੇ ਪੁਲ ਦੀ ਉਸਾਰੀ ਸ਼ੁਰੂ

ਪੁਲ ਦਾ ਜਾਇਜ਼ਾ ਲੈਂਦੇ ਹੋਏ ਯਾਦਵਿੰਦਰ ਸਿੰਘ ਕੰਗ ਤੇ ਪਤਵੰਤੇ ਸੱਜਣ। -ਫੋਟੋ : ਚੰਨੀ

ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 24 ਮਈ ਪੰਜਾਬ ਸਰਕਾਰ ਵਲੋਂ ਪਿੰਡ ਨਾਡਾ ’ਚ ਮਾਤਾ ਸਿੰਘਾ ਦੇਵੀ ਮੰਦਿਰ ਕੋਲ ਪਟਿਆਲਾ ਦੀ ਰਾਓ ਨਦੀ ’ਤੇ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਸਪੁੱਤਰ ਜ਼ਿਲ੍ਹਾ ਪਰਿਸ਼ਦ ਮੈਂਬਰ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਪੁਲ ਨਿਰਮਾਣ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨਦੀ ’ਤੇ ਪੁਲ ਬਣਾਉਣ ਲਈ ਲਗਭਗ 4 ਕਰੋੜ ਦੀ ਲਾਗਤ ਆਵੇਗੀ। ਉਨਾਂ ਅੱਗੇ ਆਖਿਆ ਕਿ ਕਾਂਗਰਸ ਸਰਕਾਰ ਵਲੋਂ ਹਰ ਪੱਧਰ ’ਤੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਇਹ ਪੁਲ ਬਣਨ ਸਦਕਾ ਕਈ ਪਹਾੜੀ ਖੇਤਰ ਦੇ ਕਈ ਪਿੰਡਾਂ ਬੜੀ ਕਰੌਰ, ਟਾਂਡਾ-ਟਾਂਡੀ, ਕਾਨੇ ਦਾ ਵਾੜਾ ਅਤੇ ਮਸੋਲ ਦੇ ਲੋਕਾਂ ਨੂੰ ਪਿੰਡ ਨਾਡਾ ਨਵਾਂ ਗਾਉਂ ਆਉਣ ਜਾਣ ਲਈ ਆਵਾਜਾਈ ਪਖੋਂ ਵੱਡੀ ਰਾਹਤ ਮਿਲੇਗੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All