ਨਿਰਮਲ ਜੌੜਾ ਦੇ ਨਾਟਕ 'ਸੌਦਾਗਰ' ਦਾ ਮੰਚਨ

ਨਿੱਜੀ ਪੱਤਰ ਪ੍ਰ੍ਰੇਰਕ ਚੰਡੀਗੜ੍ਹ 6 ਅਗਸਤ ਸੁਰ ਸਾਂਝ ਕਲਚਰਲ ਸੋਸਾਇਟੀ, ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ  ਸੈਕਟਰ-16 ਦੇ ਰੰਧਾਵਾ ਆਡੀਟੋਰੀਅਮ ਵਿੱਚ ਲੇਖਕ ਨਿਰਮਲ ਜੌੜਾ ਦਾ ਲਿਖਿਆ ਨਾਟਕ 'ਸੌਦਾਗਰ' ਜਰਨੈਲ ਹੁਸ਼ਿਆਰਪੁਰੀ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਨਾਟਕ ਵਿੱਚ ਪੰਜਾਬ 'ਚ ਵਹਿ ਰਹੇ ਨਸ਼ਿਆਂ ਦੇ ਦਰਿਆ ਤੇ ਇਸ ਦੇ ਸੌਦਾਗਰਾਂ ਦੀ ਗੱਲ ਕੀਤੀ ਗਈ ਹੈ। ਇਹ ਸੌਦਾਗਰ ਆਪਣੇ ਅਸਲੀ ਭੇਖ ਵਿੱਚ ਨਸ਼ਿਆਂ ਦੇ ਵਪਾਰੀ ਹਨ ਜਦੋਂਕਿ ਉਪਰੋਂ ਦੇਸ਼ ਭਗਤ ਤੇ ਸਮਾਜਸੇਵੀ ਹੋਣ ਦਾ ਪਖੰਡ ਕਰਦੇ ਹਨ। ਇਸੇ ਦੀ ਆੜ ਵਿੱਚ ਆਪਣਾ ਧੰਦਾ ਚਮਕਾਉਂਦੇ ਹਨ ਤੇ ਲੋਕਾਂ ਨੂੰ ਨਸ਼ੇ ਦੇ ਦੈਂਤ ਦੇ ਮੂੰਹ ਵਿੱਚ ਝੋਕਦੇ ਹਨ। ਪਿੰਡ ਦਾ ਸੌਦਾਗਰ ਨਾਂ ਦਾ ਬੰਦਾ ਪਿੰਡ ਵਿੱਚ ਚੰਗਾ ਪ੍ਰਭਾਵ ਰੱਖਦਾ ਹੈ। ਹਰ ਸਮਾਜ ਸੇਵਾ ਦੇ ਕੰਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ। ਅਸਲ ਵਿੱਚ ਨੇਕ ਇਨਸਾਨ ਦੇ ਰੂਪ ਵਿੱਚ ਉਹ ਅੰਦਰੋਂ ਹਊਮੈ ਦਾ ਭਰਿਆ ਬੇਹਦ ਚਲਾਕ ਤੇ ਨਸ਼ਿਆਂ ਦਾ ਸੌਦਾਗਰ ਹੁੰਦਾ ਹੈ। ਉਸ ਦਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਡਰੱਗ ਮਾਫ਼ੀਆ ਚਲਦਾ ਹੈ। ਉਹ ਆਪ ਕਦੇ ਸਾਹਮਣੇ ਨਹੀਂ ਆਉਂਦਾ।  ਲੋਕਾਂ ਦੇ ਨੌਜਵਾਨਾਂ ਪੁੱਤਰਾਂ ਨੂੰ ਤਾਂ ਉਹ ਨਸ਼ੇ ਵਿੱਚ ਲਾਉਂਦਾ ਹੈ, ਪਰ ਆਪਣੇ ਇਕਲੌਤੇ ਪੁੱਤਰ ਨੂੰ ਨਸ਼ਿਆਂ ਤੋਂ ਬਚਣ ਲਈ ਚੰਡੀਗੜ੍ਹ ਪੜ੍ਹਨ ਲਈ ਭੇਜਦਾ ਹੈ। ਪਰ ਉਸਦਾ ਪੁੱਤਰ ਵੀ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਖਿਰ ਉਸਦੀ ਮੌਤ ਹੋ ਜਾਂਦੀ ਹੈ। ਆਖਿਰ ਉਸ ਨੂੰ ਆਪਣੇ ਇਸ ਕਾਰੋਬਾਰ 'ਤੇ ਪਛਤਾਵਾ ਹੁੰਦਾ ਹੈ। ਨਾਟਕ ਰਾਹੀਂ ਨਿੱਗਰ ਸੁਨੇਹਾ ਦਿੱਤਾ ਗਿਆ ਹੈ ਕਿ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕਰਨ ਵਾਲੇ ਦੇਸ਼ ਤੇ ਕੌਮ ਦੇ ਗੱਦਾਰ ਹਨ। ਇਸ ਵਿੱਚ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਰੁਪਿੰਦਰ ਪਾਲ ਰੂਪੀ, ਕਮਲ ਸ਼ਰਮਾ, ਕੁਲਦੀਪ ਭੱਟੀ, ਮਨਦੀਪ ਸਿੰਘ, ਹਰਭਜਨ ਸਿੰਘ, ਕੁਲਵਿੰਦਰ ਕੌਰ, ਜਗਜੀਤ ਸਿੰਘ, ਗੁਰਦੀਪ ਸਿੰਘ, ਸਤਿੰਦਰ ਸਿੰਘ, ਦੇਵਿੰਦਰ ਸਿੰਘ  ਜੁਗਨੀ, ਜਰਨੈਲ ਹੁਸ਼ਿਆਰਪੁਰੀ, ਹਰਦੀਪ ਸਿੰਘ, ਜਤਿੰਦਰ ਸੰਧੂ ਤੇ ਸ਼ਬਨਮ ਸ਼ਾਮਲ ਸਨ। ਮੇਕਅਪ ਜਸਬੀਰ ਜੱਸੀ ਦਾ ਸੰਗੀਤ, ਕੁਲਬੀਰ ਸਿੰਘ ਤੇ ਸੰਦੀਪ ਕੰਬੋਜ ਦਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All