ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ

ਪਿੰਡ ਆਲੋਵਾਲ ’ਚ ਖੇਡੇ ਗਏ ਨਾਟਕ ‘ਦਮ ਤੋੜਦੇ ਰਿਸ਼ਤੇ’ ਦਾ ਦ੍ਰਿਸ਼।

ਜਗਮੋਹਨ ਸਿੰਘ ਘਨੌਲੀ, 21 ਨਵੰਬਰ ਪਿੰਡ ਆਲੋਵਾਲ ਵਿਚ ਸ਼ਕਤੀ ਮਹਿਲਾ ਮੰਡਲ ਵੱਲੋਂ ਸੰਕਲਪ ਸੁਸਾਇਟੀ ਅਤੇ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਨਾਟਕ ਮੇਲਾ ਕਰਵਾਇਆ ਗਿਆ। ਮਹਿਲਾ ਮੰਡਲ ਦੀ ਪ੍ਰਧਾਨ ਰਜਨੀ ਦੇਵੀ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਕ੍ਰਾਂਤੀ ਕਲਾ ਮੰਚ ਰੂਪਨਗਰ ਦੀ ਟੀਮ ਨੇ ਲੇਖਕ ਤੇ ਨਿਰਦੇਸ਼ਕ ਅਰਵਿੰਦਰ ਰਾਜੂ ਦੀ ਨਿਰਦੇਸ਼ਨਾਂ ਅਧੀਨ ਨਾਟਕ ‘ਦਮ ਤੋੜਦੇ ਰਿਸ਼ਤੇ’ ਦਾ ਮੰਚਨ ਕੀਤਾ। ਇਸ ਨਾਟਕ ਰਾਹੀਂ ਦਰਸਾਇਆ ਗਿਆ ਕਿ ਕਿਵੇਂ ਇੱਕ ਪਿਓ ਵੱਲੋਂ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਆਪਣੇ ਪੁੱਤਰ ਰਾਹੀਂ ਮੰਗਵਾਇਆ ਗਿਆ ਨਸ਼ਾ ਪੂਰੇ ਘਰ ਦੀ ਬਰਬਾਦੀ ਦਾ ਕਾਰਨ ਬਣ ਜਾਂਦਾ ਹੈ। ਜਦੋਂ ਨਾਟਕ ਦੇ ਅੰਤਲੇ ਦ੍ਰਿਸ਼ਾਂ ਵਿੱਚ ਨਸ਼ੇੜੀ ਪੁੱਤਰ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਖੂਹ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ ਤਾਂ ਬੇਵੱਸ ਪਿਓ ਦੁਆਰਾ ਆਪਣੇ ਪੁੱਤਰ ਦੇ ਜਨਮ ਦਿਨ ’ਤੇ ਨਸ਼ਾ ਮੰਗਵਾਉਣ ਦੀ ਕੀਤੀ ਗਲਤੀ ਸਬੰਧੀ ਕੀਤੇ ਜਾ ਰਹੇ ਪਛਤਾਵੇ ਦੇ ਵੈਣਾਂ ਨੂੰ ਵੇਖ ਕੇ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਗ ਤੁਰੇ। ਇਸ ਮੌਕੇ ਚੌਕੀ ਇੰਚਾਰਜ ਭਰਤਗੜ੍ਹ ਸੋਹਣ ਸਿੰਘ ਨੇ ਮਹਿਲਾ ਮੰਡਲਾਂ ਤੇ ਸੰਕਲਪ ਸੁਸਾਇਟੀ ਨੂੰ ਅਪੀਲ ਕੀਤੀ ਕਿ ਇਹ ਨਾਟਕ ਹੋਰ ਪਿੰਡਾਂ ਵਿੱਚ ਵੀ ਵਿਖਾਉਣ ਦਾ ਉਪਰਾਲਾ ਕੀਤਾ ਜਾਵੇ। ਇਸ ਮੌਕੇ ਸੰਕਲਪ ਸੁਸਾਇਟੀ ਵੱਲੋਂ ਤੇਜਪਾਲ ਸਿੰਘ ਘੱਟੀਵਾਲ, ਫਾਦਰ ਥੋਮਸ, ਫਾਦਰ ਰੋਬਿਨ, ਰੂਬਲ ਕੁਲਵਿੰਦਰ ਸਿੰਘ, ਬਲਵੰਤ ਰਾਏ ਤੇ ਤਰਨਵੀਰ, ਸਰਪੰਚ ਸੁਰਜੀਤ ਕੌਰ, ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਰਾਮਪਾਲ, ਸੁੱਚਾ ਸਿੰਘ ਆਲੋਵਾਲ ਖਜ਼ਾਨਚੀ ਸਰਬ ਸਾਂਝਾ ਸੱਭਿਆਚਾਰਕ ਕਲੱਬ ਆਲੋਵਾਲ ਸਮੇਤ ਬੜਾ ਪਿੰਡ, ਖਰੋਟਾ, ਬੜਾ ਪਿੰਡ ਅੱਪਰ, ਆਸਪੁਰ, ਮਾਜਰੀ, ਅਵਾਨਕੋਟ ਆਦਿ ਪਿੰਡਾਂ ਦੇ ਮਹਿਲਾ ਮੰਡਲਾਂ ਨਾਲ ਸਬੰਧਤ ਔਰਤਾਂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

ਗਲਵਾਨ ਵਾਦੀ ’ਚੋਂ ਚੀਨੀ ਫ਼ੌਜ ਪਿੱਛੇ ਹਟੀ

* ਆਪਸੀ ਸਮਝ ਦੇ ਆਧਾਰ ’ਤੇ ਭਾਰਤ ਵੀ ਫੌਜੀ ਨਫ਼ਰੀ ਕਰੇਗਾ ਘੱਟ * ਚੀਨੀ...

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

ਮੁਅੱਤਲ ਡੀਐੱਸਪੀ ਤੇ ਪੰਜ ਹੋਰਨਾਂ ਖ਼ਿਲਾਫ਼ ਦੋਸ਼ਪੱਤਰ ਦਾਖ਼ਲ

* ਚਾਰਜਸ਼ੀਟ ਵਿਚ ਪਾਕਿਸਤਾਨ ਹਾਈ ਕਮਿਸ਼ਨ ਦਾ ਵੀ ਜ਼ਿਕਰ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

ਫ਼ੀਸ ਮਾਮਲਾ: ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਹਾਈ ਕੋਰਟ ਪੁੱਜੇ ਮਾਪੇ

* ਸਿੰਗਲ ਬੈਂਚ ਦੇ ਫ਼ੈਸਲੇ ਤੋਂ ਸਨ ਅਸੰਤੁਸ਼ਟ * ਅਦਾਲਤ ਨੇ ਸੁਣਵਾਈ 13 ...

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

ਪੰਜਾਬ ’ਚ ਅੱਜ ਤੋਂ ਈ-ਰਜਿਸਟ੍ਰੇਸ਼ਨ ਬਿਨਾਂ ‘ਨੋ ਐਂਟਰੀ’

* ਅੱਧੀ ਰਾਤ ਤੋਂ ਅਮਲ ਵਿੱਚ ਆਏ ਹੁਕਮ

ਸ਼ਹਿਰ

View All