ਤਿੰਨ ਪਿੰਡਾਂ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ

ਪਿੰਡ ਅਬਰਾਵਾਂ ਵਿੱਚ ਸੜਕ ਦੀ ਹਾਲਤ ਸੁਧਾਰਨ ਵਿੱਚ ਲੱਗੇ ਮਜ਼ਦੂਰ।

ਖ਼ਬਰ ਦਾ ਅਸਰ

ਕਰਮਜੀਤ ਸਿੰਘ ਚਿੱਲਾ ਬਨੂੜ, 31 ਮਈ ਇਸ ਖੇਤਰ ਦੀਆਂ ਤਿੰਨ ਪੇਂਡੂ ਸੜਕਾਂ ’ਤੇ ਹੁਣ ਜਲਦੀ ਹੀ ਪ੍ਰੀਮਿਕਸ ਪੈ ਜਾਵੇਗੀ। ਇਨ੍ਹਾਂ ਸੜਕਾਂ ਉੱਤੇ ਮੰਡੀਕਰਣ ਬੋਰਡ ਵੱਲੋਂ ਤਿੰਨ ਮਹੀਨੇ ਪਹਿਲਾਂ ਪੱਥਰ ਵਿਛਾਏ ਗਏ ਸਨ ਪਰ ਪ੍ਰੀਮਿਕਸ ਨਾ ਪੈਣ ਕਾਰਨ ਅਤੇ ਪੱਥਰ ਉੱਖੜਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬੀ ਟ੍ਰਿਬਿਊਨ ਵੱਲੋਂ ਕੁੱਝ ਦਿਨ ਪਹਿਲਾਂ ਪ੍ਰੀਮਿਕਸ ਦੀ ਉਡੀਕ ਕਰ ਰਹੀਆਂ ਇਨ੍ਹਾਂ ਸੜਕਾਂ ਸਬੰਧੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਖੇੜਾ ਗੱਜੂ ਤੋਂ ਪਿੰਡ ਦੇਵੀਨਗਰ (ਅਬਰਾਵਾਂ), ਕਸਬਾ ਮਾਣਕਪੁਰ ਤੋਂ ਪਿੰਡ ਤਸੌਲੀ ਅਤੇ ਪਿੰਡ ਦੇਵੀਨਗਰ (ਅਬਰਾਵਾਂ) ਨੂੰ ਜਾਂਦੀਆਂ ਸੰਪਰਕ ਸੜਕਾਂ ਉੱਤੇ ਪੱਥਰ ਵਿਛਾਏ ਗਏ ਸਨ। ਇਨ੍ਹਾਂ ਵਿੱਚੋਂ ਦੋ ਸੜਕਾਂ ਨੂੰ ਦੋ-ਦੋ ਫ਼ੁੱਟ ਚੌੜਾ ਵੀ ਕੀਤਾ ਗਿਆ ਸੀ। ਰਾਜਪੁਰਾ ਹਲਕੇ ਦੀ ਪਹਿਲਕਦਮੀ ਉੱਤੇ ਮੰਡੀਕਰਣ ਬੋਰਡ ਵੱਲੋਂ ਇਨ੍ਹਾਂ ਸੜਕਾਂ ਦਾ ਨਿਰਮਾਣ ਆਰੰਭਿਆ ਗਿਆ ਸੀ ਤੇ ਇੱਕ ਸੜਕ ਸਬੰਧੀ ਪੰਚਾਇਤ ਸਮਿਤੀ ਰਾਜਪੁਰਾ ਵੱਲੋਂ ਪੈਸੇ ਮੁਹੱਈਆ ਕਰਵਾਏ ਗਏ ਸਨ। ਖਬਰ ਪ੍ਰਕਾਸ਼ਿਤ ਹੋਣ ਮਗਰੋਂ ਮੰਡੀਕਰਣ ਬੋਰਡ ਵੱਲੋਂ ਪਿਛਲੇ ਦੋ ਦਿਨਾਂ ਤੋਂ ਤਿੰਨੋਂ ਸੜਕਾਂ ਉੱਤੇ ਰੋਡ ਰੋਲਰ ਘੁੰਮਾ ਕੇ ਉੱਖੜੇ ਹੋਏ ਪੱਥਰ ਠੀਕ ਕੀਤੇ ਗਏ ਹਨ ਤੇ ਲੁੱਕ ਅਤੇ ਬਾਰੀਕ ਬਜਰੀ ਵਿਛਾ ਕੇ ਇਨ੍ਹਾਂ ਨੂੰ ਪ੍ਰੀਮਿਕਸ ਪਾਉਣ ਲਈ ਤਿਆਰ ਕਰ ਦਿੱਤਾ ਗਿਆ ਹੈ। ਬਲਾਕ ਸਮਿਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਨੇ ਦੱਸਿਆ ਕਿ ਤਿੰਨੋਂ ਸੜਕਾਂ ਉੱਤੇ ਜਲਦੀ ਹੀ ਪ੍ਰੀਮਿਕਸ ਪਾ ਦਿੱਤਾ ਜਾਵੇਗਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All