ਡਾਂਸ ਮਾਸਟਰ ਹੀ ਨਿਕਲਿਆ ਚੋਰ

ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਡਾਂਸ ਮਾਸਟਰ ਅਸ਼ੀਸ਼ ਪੁਲੀਸ ਹਿਰਾਸਤ ਵਿੱਚ।

ਤਰਲੋਚਨ ਸਿੰਘ ਚੰਡੀਗੜ੍ਹ, 11 ਜੂਨ ਚੰਡੀਗੜ੍ਹ ਪੁਲੀਸ ਨੇ ਇਕ ਡਾਂਸ ਮਾਸਟਰ ਨੂੰ ਮਨੀਮਾਜਰਾ ਦੇ ਇਕ ਘਰ ਵਿੱਚੋਂ 5 ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨਿਊ ਇੰਦਰਾ ਕਲੋਨੀ ਮਨੀਮਾਜਰਾ ਦੇ ਡਾਂਸ ਮਾਸਟਰ ਅਕਾਸ਼ ਉਰਫ ਅਸ਼ੀਸ਼ ਵਜੋਂ ਹੋਈ ਹੈ ਤੇ ਉਸ ਕੋਲੋਂ ਕਾਫੀ ਸਾਮਾਨ ਬਰਾਮਦ ਹੋਇਆ ਹੈ। ਪੁਲੀਸ ਅਨੁਸਾਰ ਰਾਜੀਵ ਵਿਹਾਰ ਮਨੀਮਾਜਰਾ ਦੇ ਚੂੰਨੀ ਲਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਜੂਨ ਨੂੰ ਕਿਸੇ ਨੇ ਉਸ ਦੇ ਘਰ ਦਾ ਪੂਰਾ ਸਫਾਇਆ ਕਰ ਦਿੱਤਾ ਹੈ। ਚੂੰਨੀ ਲਾਲ ਅਨੁਸਾਰ ਕਿਸੇ ਨੇ ਉਸ ਦੇ ਘਰ ਦੀ ਅਲਮਾਰੀ ’ਚ ਪਏ 5 ਲੱਖ ਰੁਪਏ ਤੇ ਹੋਰ ਦਸਤਾਵੇਜ਼ ਚੋਰੀ ਕਰ ਲਏ ਹਨ। ਮਨੀਮਾਜਰਾ ਥਾਣੇ ਦੇ ਐਸਐਚਓ ਰਣਜੀਤ ਸਿੰਘ ਨੇ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ। ਇਸੇ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਤੇ 19 ਸਾਲਾ ਡਾਂਸ ਮਾਸਟਰ ਅਸ਼ੀਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਵੱਲੋਂ ਕੀਤੀ ਪੜਤਾਲ ਦੌਰਾਨ ਚੋਰੀ ਕੀਤੇ 5 ਲੱਖ ਰੁਪਏ ’ਚੋਂ 2.50 ਲੱਖ ਰੁਪਏ ਮੁਲਜ਼ਮ ਦੇ ਘਰੋਂ ਬਰਾਮਦ ਕਰ ਲਏ। ਪੁਲੀਸ ਨੂੰ ਉਸ ਦੇ ਘਰੋਂ ਵੰਨ-ਸੁਵੰਨੇ ਜੁੱਤਿਆਂ ਦੇ 13 ਜੋੜੇ ਬਰਾਮਦ ਹੋਏ ਹਨ। ਇਸ ਤੋਂ ਇਲਾਵਾ 4 ਘੜੀਆਂ, ਇਕ ਲੈਪਟਾਪ, ਇਕ ਮੋਬਾਈਲ ਫੋਨ ਤੇ ਇਕ ਪਰਸ ਵੀ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਅਸ਼ੀਸ਼ ਪੇਸ਼ੇ ਵਜੋਂ ਡਾਂਸ ਮਾਸਟਰ ਹੈ ਤੇ ਨੌਜਵਾਨਾਂ ਨੂੰ ਡਾਂਸ ਸਿਖਾਉਂਦਾ ਹੈ। ਇਸੇ ਤਰ੍ਹਾਂ ਨਵਾਂ ਗਾਓਂ ਦੇ ਵਸਨੀਕ ਸੰਦੀਪ ਸਿੰਘ ਨੇ ਦੱਸਿਆ ਕਿ ਕਿਸੇ ਨੇ ਮੱਛੀ ਮੰਡੀ ਸ਼ਾਸਤਰੀ ਨਗਰ ਮਨੀਮਾਜਰਾ ’ਚੋਂ ਉਸ ਦਾ ਐਕਟਿਵਾ ਸਕੂਟਰ ਚੋਰੀ ਕਰ ਲਿਆ ਹੈ। ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਕੋਲੋਂ ਸ਼ਰਾਬ ਦੀਆਂ 600 ਬੋਤਲਾਂ ਤੇ 144 ਪਊਏ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਪਿੰਡ ਸਿਧਵਾਂ ਕਲਾਂ (ਜਗਰਾਓਂ) ਦੇ ਹਰਿੰਦਰ ਸਿੰਘ ਨੂੰ ਇਨੋਵਾ ਕਾਰ ’ਤੇ ਇਥੋਂ ਸ਼ਰਾਬ ਦੀਆ 600 ਬੋਤਲਾਂ ਪੰਜਾਬ ’ਚ ਲਿਜਾਂਦਿਆਂ ਗ਼ਿਫਤਾਰ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All