
ਪੱਤਰ ਪ੍ਰੇਰਕ ਖਰੜ, 4 ਦਸੰਬਰ ਮੌਜੂਦਾ ਸਮੇਂ ਦੌਰਾਨ ਟ੍ਰੈਫਿਕ ’ਚ ਹੋਏ ਬੇਤਹਾਸ਼ਾ ਵਾਧੇ ਕਾਰਨ ਗਲਤ ਕਾਰ ਪਾਰਕਿੰਗ ਦੀ ਸਮੱਸਿਆ ਸਾਡੇ ਮੁਲਕ ਲਈ ਗੰਭੀਰ ਮੁੱਦਾ ਬਣ ਚੁੱਕੀ ਹੈ, ਪਰ ਚੰਡੀਗੜ੍ਹ ਯੂਨੀਵਰਸਿਟੀ ਦੇ ਐਨੀਮੇਸ਼ਨ ਐਂਡ ਮਲਟੀਮੀਡੀਆ ਦੇ 21 ਸਾਲ ਦੇ ਉੱਦਮੀ ਵਿਦਿਆਰਥੀ ਨਿਖ਼ਿਲ ਸ਼ਰਮਾ ਨੇ ਦੇਸ਼ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਨਵੀਂ ਐਂਡਰੋਇਡ ਐਪ ‘ਡਬਲਯੂ ਕਾਰ ਪੀ ਐੱਸ’ ਤਿਆਰ ਕਰਕੇ ਗਲਤ ਕਾਰ ਪਾਰਕਿੰਗ ਦਾ ਨਵਾਂ ਹੱਲ ਖੋਜਿਆ ਹੈ। ਨਿਖ਼ਿਲ ਦੀ ਇਸ ਨਿਵੇਕਲੀ ਕਾਢ ਦੀ ਬਦੌਲਤ ਹੁਣ ਗਲਤ ਕਾਰ ਪਾਰਕਿੰਗ ਦੀ ਸਮੱਸਿਆ ਨਾਲ ਜੂਝ ਰਿਹਾ ਕੋਈ ਵੀ ਵਿਅਕਤੀ ‘ਡਬਲਯੂ ਕਾਰ ਪੀ ਐੱਸ’ ਐਂਡਰੌਇਡ ਐਪ ਦੀ ਮਦਦ ਨਾਲ ਗਲਤ ਥਾਂ ’ਤੇ ਖੜ੍ਹੇ ਕੀਤੇ ਵਹੀਕਲ ਦਾ ਰਜਿਸਟ੍ਰੇਸ਼ਨ ਨੰਬਰ ਇਸ ਐਪ ਉੱਤੇ ਦਰਜ ਕਰਕੇ ਸਬੰਧਤ ਵਹੀਕਲ ਦੇ ਮਾਲਕ ਨੂੰ ਐੱਸਐੱਮਐੱਸ, ਫੋਨ ਅਤੇ ਈ-ਮੇਲ ਰਾਹੀਂ ਆਪਣਾ ਵਹੀਕਲ ਗਲਤ ਥਾਂ ਤੋਂ ਹਟਾਉਣ ਦੀ ਸੂਚਨਾ ਭੇਜ ਸਕੇਗਾ। ਇਹ ਮੋਬਾਈਲ ਐਪ ਅੱਜ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜੂਦਗੀ ’ਚ ਲਾਂਚ ਕੀਤੀ। ਨਿਖ਼ਿਲ ਨੇ ਇਸ ਮੌਕੇ ਐਪ ਦੀਆਂ ਵਿਲੱਖਣ ਖ਼ੂਬੀਆਂ ਬਾਰੇ ਜਾਣਕਾਰੀ ਦਿੱਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ