ਕੈਬ ਚਾਲਕਾਂ ਵੱਲੋਂ ਮੁਹਾਲੀ ’ਚ ਰੋਸ ਮੁਜ਼ਾਹਰਾ

ਕੈਬ ਚਾਲਕ ਐਂਟਰੀ ਟੈਕਸ ਵਸੂਲੀ ਖ਼ਿਲਾਫ਼ ਧਰਨਾ ਦਿੰਦੇ ਹੋਏ।

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 11 ਫਰਵਰੀ ਚੰਡੀਗੜ੍ਹ ਵਿੱਚ ਐਂਟਰੀ ਟੈਕਸ ਵਸੂਲੀ ਦੇ ਖ਼ਿਲਾਫ਼ ਅੱਜ ਇੱਥੋਂ ਦੇ ਫੇਜ਼-8 ਸਥਿਤ ਦਸਹਿਰਾ ਗਰਾਊਂਡ ਵਿੱਚ ਓਲਾ ਤੇ ਉਬਰ ਟੈਕਸੀ ਚਾਲਕਾਂ ਨੇ ਰੋਸ ਮੁਜ਼ਾਹਰਾ ਕੀਤਾ ਅਤੇ ਯੂਟੀ ਪ੍ਰਸ਼ਾਸਨ ਅਤੇ ਓਲਾ, ਉਬਰ ਕੰਪਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚਾਲਕਾਂ ਦਾ ਧਰਨਾ ਅੱਜ 13ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸੇ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਪਿੰਦਰ ਸਿੰਘ ਬਰਾੜ ਉਰਫ਼ ਸੰਨ੍ਹੀ ਬਰਾੜ ਅਤੇ ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਬੈਂਸ ਅਤੇ ਕਰਨਲ ਅਵਤਾਰ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਟੈਕਸੀ ਚਾਲਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਸ੍ਰੀ ਬਰਾੜ ਨੇ ਓਲਾ ਕੰਪਨੀ ਦੇ ਅਧਿਕਾਰੀ ਦਿਨੇਸ਼ ਪਾਂਡੇ ਨਾਲ ਮੁਲਾਕਾਤ ਕਰਕੇ ਚਾਲਕਾਂ ਦੀਆਂ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਆਰਟੀਏ ਦੇ ਸਕੱਤਰ ਸੁਖਵਿੰਦਰ ਕੁਮਾਰ ਨਾਲ ਮੀਟਿੰਗ ਕੀਤੀ ਜਾਵੇਗੀ।

ਸੀਐਨਜੀ ਥ੍ਰੀ-ਵ੍ਹੀਲਰ ਚਲਾਉਣ ਦੀ ਪ੍ਰਵਾਨਗੀ ਚੰਡੀਗੜ੍ਹ (ਆਤਿਸ਼ ਗੁਪਤਾ): ਅੱਜ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਟਰਾਂਸਪੋਰਟ ਸਕੱਤਰਾਂ ਨੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਦੇ ਨਾਲ ਮੀਟਿੰਗ ਕੀਤੀ। ਇਸ ਮੌਕੇ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ’ਚ ਇਕ ਹਜ਼ਾਰ ਸੀਐਨਜੀ ਥ੍ਰੀ-ਵ੍ਹੀਲਰਾਂ ਨੂੰ ਆਵਾਜਾਈ ਲਈ ਪ੍ਰਵਾਨਗੀ ਦਿੱਤੀ ਗਈ। ਇਸੇ ਦੌਰਾਨ ਸਲਾਹਕਾਰ ਨੇ ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ’ਚ ਸੀਐਨਜੀ ਪੰਪ ਖੋਲ੍ਹਣ ਦੀ ਅਪੀਲ ਕੀਤੀ। ਮੀਟਿੰਗ ’ਚ ਹਾਜ਼ਰ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਉਹ ਡਾਇਰੈਕਟਰ ਲੈਵਲ ’ਤੇ ਕਮੇਟੀ ਬਣਾਉਣਗੇ ਜੋ ਕਿ ਚੰਡੀਗੜ੍ਹ ’ਚ ਓਲਾ ਤੇ ਊਬਰ ਦੇ ਦਾਖਲੇ ’ਤੇ ਟੈਕਸ ਸਬੰਧੀ ਵਿਚਾਰ ਕੀਤਾ ਜਾ ਸਕੇ ਅਤੇ ਚੰਡੀਗੜ੍ਹ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਵੀ ਵਾਹਨਾਂ ਦੀ ਗਤੀ ਦੀ ਸੀਮਾ ਨਿਰਧਾਰਿਤ ਕੀਤੀ ਜਾ ਸਕੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All