ਕੁਰਾਲੀ-ਸੀਸਵਾਂ ਸੜਕ ਤਿੰਨ ਮਹੀਨਿਆਂ ’ਚ ਹੀ ਟੁੱਟਣੀ ਸ਼ੁਰੂ

ਪੱਤਰ ਪ੍ਰੇਰਕ ਕੁਰਾਲੀ, 11 ਮਈ

ਕੁਰਾਲੀ ਨੂੰ ਚੰਡੀਗੜ੍ਹ ਨਾਲ ਜੋੜਨ ਵਾਲੀ ਕੁਰਾਲੀ-ਸੀਸਵਾਂ ਟੌਲ ਸੜਕ ਬਣਨ ਤੋਂ ਕੁਝ ਸਮੇਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ| ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਇਸ ਸੜਕ ਦੀ ਥਾਂ ਥਾਂ ਤੋਂ ਮੁਰੰਮਤ ਕੀਤੀ ਜਾ ਰਹੀ ਹੈ| ਲੋਕਾਂ ਨੇ ਇਸ ਸੜਕ ਲਈ ਵਰਤੇ ਮਟੀਰੀਅਲ ਦੀ ਜਾਂਚ ਕਰਾੳੁਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਤੋਂ ਬੱਦੀ ਤੱਕ ਜਾਣ ਵਾਲੀ ਇਹ ਸੜਕ ਬੀ.ਓ.ਟੀ. ਅਧਾਰ ਉੱਤੇ ਇਕ ਪ੍ਰਾਈਵੇਟ ਕੰਪਨੀ ਰਾਹੀਂ ਬਣਵਾਈ ਗਈ ਹੈ। ਇਸ ਉੱਤੇ ਕਰੀਬ 75 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ| ਇਸ ਖ਼ਰਚ ਦੀ ਪ੍ਰਤੀਪੂਰਤੀ ਵਾਹਨ ਚਾਲਕਾਂ ਕੋਲੋਂ ਹੀ ਟੌਲ ਟੈਕਸ ਦੇ ਰੂਪ ਵਿੱਚ ਕੀਤੀ ਜਾਣੀ ਹੈ| 30 ਜਨਵਰੀ ਨੂੰ ਇਸ ਸੜਕ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਇਹ ਸੜਕ ਕੲੀ ਥਾਵਾਂ ਤੋਂ ਟੁੱਟ ਗਈ ਹੈ| ਸਡ਼ਕ ’ਤੇ ਕਈ ਥਾਵਾਂ ਤੋਂ ਪ੍ਰੀਮਿਕਸ ਇਕੱਠੀ ਹੋ ਗਈ ਹੈ ਜਦੋਂਕਿ ਕੲੀ ਥਾਵਾਂ ਤੋਂ ਸੜਕ ਦਾ ਕੁਝ ਹਿੱਸਾ ਦੱਬ ਵੀ ਗਿਆ ਹੈ| ਕੰਪਨੀ ਵੱਲੋਂ ਹੁਣ ਸੜਕ ਉੱਤੇ ਪਾਈ ਬਜਰੀ ਤੇ ਪ੍ਰੀਮਿਕਸ ਨੂੰ ਪੁੱਟ ਕੇ ਮੁਡ਼ ਪੈਚ ਲਗਾਏ ਜਾ ਰਹੇ ਹਨ| ਸੜਕ ਨੂੰ ਪੈਚ ਲਗਾਏ ਜਾਣ ਦੀ ਇਹ ਕਾਰਵਾਈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ| ਸੜਕ ਦੀ ਗੁਣਵੱਤਾ ਉੱਤੇ ਸਵਾਲ ਖਡ਼੍ਹੇ ਕਰਦਿਆਂ ਟੌਲ ਪਲਾਜ਼ਾ ਖ਼ਿਲਾਫ਼ ਬਣੀ ਇਲਾਕੇ ਦੇ ਲੋਕਾਂ ਦੀ ਸੰਘਰਸ਼ ਕਮੇਟੀ ਦੇ ਆਗੂਆਂ ਬਲਵੀਰ ਸਿੰਘ ਮੁਸਾਫਿਰ, ਹਰਮੇਸ਼ ਸਿੰਘ ਬੜੌਦੀ, ਰਵਿੰਦਰ ਬੈਂਸ ਤੇ ਹੋਰਨਾਂ ਨੇ ਕਿਹਾ ਕਿ ਸੜਕ ਦੀ ਕੁਝ ਮਹੀਨਿਆਂ ਵਿੱਚ ਹੀ ਹੋਈ ਮਾਡ਼ੀ ਹਾਲਤ ਤੋਂ ਸਾਬਿਤ ਹੁੰਦਾ ਹੈ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੜਕ ਦੇ ਨਿਰਮਾਣ ਸਮੇਂ ਚੱਲਦੇ ਕੰਮ ਦੀ ਦੇਖਰੇਖ ਨਹੀਂ ਕੀਤੀ। ਆਗੂਆਂ ਨੇ ਇਸ ਸਬੰਧੀ ਜਾਂਚ ਕਰਾੳੁਣ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All