ਕਰੋਨਾ ਸ਼ੱਕੀ ਵਿਅਕਤੀਆਂ ਦਾ ਹਿਮਾਚਲ ’ਚ ਦਾਖਲਾ ਬੰਦ

ਪੰਚਕੂਲਾ (ਪੀਪੀ ਵਰਮਾ): ਕਾਲਕਾ ਵਿੱਚ ਪਤਨੀ-ਪਤਨੀ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਤੇ ਸੂਬੇ ਵਿੱਚ ਹਿਮਾਚਲ ਦੀ ਸਰਹੱਦ ਤੋਂ ਦਾਖਲ ਹੋਣ ਵਾਲਿਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕਰੋਨਾ ਸ਼ੱਕੀ ਵਿਅਕਤੀਆਂ ਨੂੰ ਪਰਵਾਣੂ ਤੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ। ਕਾਲਕਾ-ਪਿੰਜੌਰ ਦੇ ਵੱਡੀ ਗਿਣਤੀ ਮੁਲਾਜ਼ਮ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਲਈ ਹਿਮਾਚਲ ਵਿੱਚ ਜਾਂਦੇ ਹਨ ਜਿਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਹਰਿਆਣਾ ਦੇ ਸਿਹਤ ਵਿਭਾਗ ਨੇ ਕਾਲਕਾ ਦੇ ਉਨ੍ਹਾਂ 40 ਲੋਕਾਂ ਦਾ ਕਰੋਨਾ ਟੈਸਟ ਲਿਆ ਹੈ ਜਿਹੜੇ ਕਰੋਨਾ ਪੀੜਤ ਪਤੀ-ਪਤਨੀ ਦੇ ਸੰਪਰਕ ਵਿੱਚ ਆਏ ਸਨ। ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਲਕਾ ਦੇ ਕੁਝ ਇਲਾਕਿਆਂ ਨੂੰ ਕੰਟੇਨਮੈਂਟ ਅਤੇ ਬਫਰ ਜ਼ੋਨ ਐਲਾਨ ਦਿੱਤਾ ਹੈ। ਕਾਲਕਾ ਦੇ ਬਾਜ਼ਾਰ ਨੂੰ ਵੀ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ ਅਤੇ ਦੁਕਾਨਦਾਰ ਵੀ ਕਰੋਨਾ ਤੋਂ ਡਰਦੇ ਹੋਏ ਸੋਚ ਰਹੇ ਹਨ ਕਿ ਉਹ ਦੁਕਾਨਾਂ ਖੋਲ੍ਹਣ ਜਾਂ ਨਾ ਖੋਲ੍ਹਣ। ਟਰੱਕ ਹੇਠ ਆਉਣ ਨਾਲ ਡਰਾਈਵਰ ਦੀ ਮੌਤ: ਬਰਵਾਲਾ-ਰਾਏਪੁਰਰਾਣੀ ਦੇ ਨਜ਼ਦੀਕ ਕਕਰਾਲੀ ਪਿੰਡ ਦੇ ਕੋਲ ਟਰੱਕ ਡਰਾਈਵਰ ਆਪਣੇ ਹੀ ਟਰੱਕ ਹੇਠ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਹੀਵਰ ਆਪਣੇ ਵਾਹਨ ਨੂੰ ਸਾਈਡ ’ਤੇ ਲਗਾ ਕੇ ਜ਼ਰੂਰੀ ਕੰਮ ਲਈ ਉਤਰਿਆ ਸੀ ਪਰ ਟਰੱਕ ਰਿੜਣਾ ਸ਼ੁਰੂ ਹੋ ਗਿਆ। ਉਸ ਨੇ ਟਰੱਕ ਨੂੰ ਕਾਬੂ ਕਰਨ ਲਈ ਦੁਬਾਰਾ ਟਰੱਕ ’ਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਪਰ ਪੈਰ ਤਿਲਕਣ ਕਾਰਨ ਇਹ ਮੂੱਧੇ ਮੂੰਹ ਹੇਠਾਂ ਡਿੱਗ ਪਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡਰਾਈਵਰ ਦਾ ਨਾਂ ਸਰਵੇਸ਼ ਦੱਸਿਆ ਗਿਆ ਹੈ ਜੋ ਯੂਪੀ ਦਾ ਨਿਵਾਸੀ ਸੀ। ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All