ਔਰਤ ਨੂੰ ਬੰਦੀ ਬਣਾ ਕੇ ਕੀਮਤੀ ਸਾਮਾਨ ਲੁੱਟਿਆ

ਨਿੱਜੀ ਪੱਤਰ ਪ੍ਰੇਰਕ ਜ਼ੀਰਕਪੁਰ, 8 ਨਵੰਬਰ

ਘਟਨਾ ਦੀ ਫੁਟੇਜ ਦੇਖਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਰੂਬਲ

ਢਕੋਲੀ ਥਾਣੇ ਨੇੜੇ ਸਥਿਤ ਗੁਰੂ ਨਾਨਕ ਨਗਰ ਵਿਚ ਇਕ ਘਰ ’ਚ ਦਾਖਲ ਹੋ ਕੇ ਲੁਟੇਰਿਆਂ ਨੇ ਔਰਤ ਨੂੰ ਬੰਧਕ ਬਣਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਔਰਤ ਦੀ ਗੁਆਂਢਣ ਉਸ ਦੇ ਘਰ ਕਿਸੇ ਕੰਮ ਲਈ ਗਈ ਅਤੇ ਅੱਗੇ ਔਰਤ ਨੂੰ ਬੇਹੋਸ਼ੀ ਦੀ ਹਾਲਤ ’ਚ ਡਿੱਗਿਆ ਹੋਇਆ ਵੇਖਿਆ। ਔਰਤ ਨੂੰ ਨਿੱਜੀ ਗੱਡੀ ਰਾਹੀਂ ਢਕੋਲੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿਥੋਂ ਉਸ ਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪੀੜਤ ਔਰਤ ਦੇ ਪਤੀ ਸੁਨੀਲ ਸ਼ਰਮਾ ਨੇ ਦੱਸਿਆ ਕਿ ਉਹ ਕੰਮ ’ਤੇ ਗਿਆ ਹੋਇਆ ਸੀ ਅਤੇ ਉਨ੍ਹਾਂ ਦਾ ਪੁੱਤਰ ਸਕੂਲ ਗਿਆ ਹੋਇਆ ਸੀ। ਉਨ੍ਹਾਂ ਦੀ ਪਤਨੀ ਸ਼ਸ਼ੀ ਕਾਂਤਾ ਘਰ ਵਿਚ ਇਕੱਲੀ ਸੀ। ਸ਼ਸ਼ੀ ਕਾਂਤਾ ਮੁਤਾਬਕ ਲੁਟੇਰਿਆਂ ਨੇ ਉਸ ਦੀ ਅੱਖਾਂ ਵਿੱਚ ਸਪਰੇਅ ਕੀਤਾ ਤੇ ਉਸ ਨੂੰ ਦਿਖਣਾ ਬੰਦ ਹੋਣ ’ਤੇ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਘਰ ’ਚ ਪਈ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਫ਼ਰਾਰ ਹੋ ਗਏ।

ਪੁਲੀਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਢਕੋਲੀ ਥਾਣੇ ਦੀ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਥਾਣਾ ਮੁਖੀ ਸੁਮੀਤ ਨੇ ਦੱਸਿਆ ਕਿ ਜਲਦ ਹੀ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ। ਸੀਸੀਟੀਵੀ ਕੈਮਰਿਆਂ ਮੁਤਾਬਕ ਲੁਟੇਰੇ ਸਵੇਰੇ ਪੌਣੇ 12 ਵਜੇ ਘਰ ਵਿਚ ਦਾਖਲ ਹੋਏ ਅਤੇ 12.35 ’ਤੇ ਘਰ ਤੋਂ ਬਾਹਰ ਨਿਕਲੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All