ਇਸ਼ਾਕ ਤੇ ਆਰਤੀ ਨੇ ਜਿੱਤੀ ‘ਦਿ ਟ੍ਰਿਬਿਊਨ ਟੈਨਿਸ ਚੈਂਪੀਅਨਸ਼ਿਪ’

ਜੇਤੂ ਖਿਡਾਰੀ ਪਤਵੰਤਿਆਂ ਨਾਲ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਮਨੋਜ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਅਕਤੂਬਰ ਚੰਡੀਗੜ੍ਹ ਲੌਅਨ ਟੈਨਿਸ ਐਸੋਸੀਏਸ਼ਨ ਵੱਲੋਂ ਕਰਵਾਈ ਗਈ ‘ਦਿ ਟ੍ਰਿਬਿਊਨ ਟੈਨਿਸ ਚੈਂਪੀਅਨਸ਼ਿਪ’ ਦੇ ਪੁਰਸ਼ ਵਰਗ ਵਿਚ ਇਸ਼ਾਕ ਇਕਬਾਲ ਅਤੇ ਮਹਿਲਾ ਵਰਗ ਵਿਚ ਅਰਤੀ ਮੁਨੀਅਨ ਨੇ ਟਰਾਫ਼ੀ ’ਤੇ ਕਬਜ਼ਾ ਕੀਤਾ। ਫਾਈਨਲ ਮੁਕਾਬਲਿਆਂ ਵਿਚ ਇਸ਼ਾਕ ਇਕਬਾਲ ਨੇ ਰਿਸ਼ੀ ਰੈੱਡੀ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ। ਇਸ਼ਾਕ ਇਕਬਾਲ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਾਰੇ ਮੈਚ ਦੌਰਾਨ ਲੀਡ ਬਣਾਈ ਰੱਖੀ। ਮਹਿਲਾਵਾਂ ਦੇ ਸਿੰਗਲ ਵਰਗ ਵਿਚ ਆਰਤੀ ਮੁਨੀਅਨ ਨੇ ਵੀ ਹਰਸ਼ਿਤਾ ਚੁੱਗ ਨੂੰ ਸਿੱਧੇ ਸੈੱਟਾਂ ਵਿਚ 6-4 ਅਤੇ 6-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਸੀ-7 ਚੈਂਪੀਅਨਸ਼ਿਪ ਦੇ ਅੰਡਰ-14 ਵਰਗ ਵਿਚ ਸੀਐੱਲਟੀਏ ਟਰੇਨੀ ਸ਼ਰੇਅ ਵੀਰ ਨੇ ਆਰੁਸ਼ ਸ਼ਰਮਾ ਨੂੰ ਹਰਾਇਆ। ਬੱਚਿਆਂ ਦੇ ਵਰਗ ਵਿਚ ਭੂਮਿਕਾ ਗੁਪਤਾ ਨੇ ਸਾਈ ਮਹਾਜਨ ਨੂੰ ਹਰਾਇਆ। ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜਸਵੰਤ ਸਿੰਘ, ਇਲਾਹਾਬਾਦ ਹਾਈਕੋਰਟ ਦੇ ਰਿਟਾਇਰਡ ਚੀਫ ਜਸਟਿਸ ਅਤੇ ਸੀਐੱਲਟੀਏ ਪੈਟਰਨ ਐੱਸ.ਐੱਸ ਸੋਢੀ, ਸੀਐੱਲਟੀਏ ਦੇ ਆਨਰੇਰੀ ਸਕੱਤਰ ਸੁਧੀਰ ਰਾਜਪਾਲ ਤੇ ਰਾਜਨ ਕਸ਼ਯਪ ਸੰਸਥਾਪਕ ਤੇ ਪੈਟਰਨ ਇਨ ਚੀਫ਼ ਨੇ ਇਨਾਮ ਵੰਡੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All