ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ

ਨਵੀਂ ਦਿੱਲੀ, 19 ਮਾਰਚ ਦੇਸ਼ ਦੀ ਕੁੱਲ ਖ਼ਤਰਨਾਕ ਰਹਿੰਦ-ਖੂੰਹਦ (ਕੂੜਾ-ਕਰਕਟ) ਪੈਦਾ ਕਰਨ ਵਿਚ ਦੇਸ਼ ਦੇ ਅੱਠ ਰਾਜਾਂ ਦਾ ਯੋਗਦਾਨ 80 ਫੀਸਦੀ ਹੈ ਜਿਨ੍ਹਾਂ ਵਿਚੋਂ ਚੋਟੀ ਉੱਤੇ ਗੁਜਰਾਤ ਹੈ। ਇਸ ਫਹਿਰਿਸਤ ਵਿਚ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੂਜੀ ਤੇ ਤੀਜੀ ਥਾਂ ਉੱਤੇ ਹਨ। ਸਰਕਾਰੀ ਰਿਪੋਰਟ ਮੁਤਾਬਕ ਦੇਸ਼ ਵਿਚ ਕੁੱਲ 62 ਲੱਖ ਟਨ ਖ਼ਤਰਨਾਕ ਕੂੜੇ ਵਿਚੋਂ ਗੁਜਰਾਤ ਨੇ 29 ਫੀਸਦੀ ਅਜਿਹਾ ਕੂੜਾ ਪੈਦਾ ਕੀਤਾ ਜਦੋਂ ਕਿ ਮਹਾਰਾਸ਼ਟਰ ਨੇ 25 ਫੀਸਦੀ ਹਿੱਸਾ ਪਾਇਆ। ਭਾਰਤ ਦੇ ਇਸ ਖ਼ਤਰਨਾਕ ਰਹਿੰਦ-ਖੂੰਹਦ ਵਾਲੇ ਕੂੜਾਦਾਨ ਵਿਚ 9 ਫੀਸਦੀ ਹਿੱਸਾ ਆਂਧਰਾ ਪ੍ਰਦੇਸ਼ ਦਾ ਰਿਹਾ। ਇਸ ਤੋਂ ਇਲਾਵਾ ਛੱਤੀਸਗੜ੍ਹ ਦਾ ਪੰਜ ਫੀਸਦੀ ਅਤੇ ਰਾਜਸਥਾਨ, ਪੱਛਮੀ  ਬੰਗਾਲ ਤੇ ਤਾਮਿਲਨਾਡੂ ਦਾ ਯੋਗਦਾਨ 4-4 ਫੀਸਦੀ ਹੈ। ਗੈਰ-ਸਰਕਾਰੀ ਅਦਾਰਿਆਂ ਤੇ ਵਾਤਾਵਰਨ ਮੰਤਰਾਲੇ ਦੀ ਰਿਪੋਰਟ ਮੁਤਾਬਕ ਦੇਸ਼ ਭਰ ਦੀਆਂ 36000 ਸਨਅਤੀ ਇਕਾਈਆਂ 62 ਲੱਖ ਟਨ ਖ਼ਤਰਨਾਕ ਕੂੜਾ ਪੈਦਾ ਕਰਦੀਆਂ ਹਨ। ਦੇਸ਼ ਦੇ ਸਿਰਫ 12 ਰਾਜਾਂ ਵਿਚ ਹੀ ਇਸ ਕੂੜੇ ਦੇ ਨਿਬੇੜੇ ਲਈ ਕੇਂਦਰ ਬਣੇ ਹੋਏ ਹਨ।    - ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All