ਹੈਰੀ ਪੌਟਰ ਕਿਤਾਬ ਉੱਤੇ ਪਾਬੰਦੀ

ਵਾਸ਼ਿੰਗਟਨ, 3 ਸਤੰਬਰ ਨੈਸ਼ਵਿਲੇ ਸਕੂਲ ਦੇ ਪਾਦਰੀ ਨੇ ਹੈਰੀ ਪੌਟਰ ਕਿਤਾਬ ’ਤੇ ਪਾਬੰਦੀ ਲਾ ਦਿੱਤੀ ਹੈ ਤਾਂ ਕਿ ਵਿਦਿਆਰਥੀ ਇਸ ਨਾਵਲ ਜ਼ਰੀਏ ਆਤਮਾਵਾਂ ਨੂੰ ਬੁਲਾਉਣ ਵਿਚ ਨਾ ਪੈ ਜਾਣ। ਰਿਵਰਨਡ ਡੈਨ ਰੀਹਿਲ ਨੇ ਰੋਮ ਤੇ ਯੂਐਸ ਦੇ ਜਾਦੂ ਮਾਹਿਰਾਂ ਨਾਲ ਵਿਚਾਰ ਤੋਂ ਬਾਅਦ ਟੈਨੇਸੀ ਸਥਿਤ ਸੇਂਟ ਐਡਵਰਡ ਕੈਥੋਲਿਕ ਸਕੂਲ ਦੀ ਲਾਇਬ੍ਰੇਰੀ ਵਿਚੋਂ ਹੈਰੀ ਪੌਟਰ ਕਿਤਾਬਾਂ ਹਟਾਉਣ ਦੇ ਆਦੇਸ਼ ਦਿੱਤੇ ਹਨ। ਸਥਾਨਕ ਮੀਡੀਆ ਨੂੰ ਭੇਜੀ ਈਮੇਲ ਵਿਚ ਸ੍ਰੀ ਰੀਹਿਲ ਨੇ ਕਿਹਾ ਕਿ ਹੈ ਇਨ੍ਹਾਂ ਕਿਤਾਬਾਂ ਵਿਚ ਅਜਿਹੇ ਮੰਤਰ ਹਨ ਜਿਨ੍ਹਾਂ ਨਾਲ ਡਰ ਹੈ ਕਿ ਵਿਦਿਆਰਥੀ ਬੁਰੀਆਂ ਆਤਮਾਵਾਂ ਬੁਲਾ ਸਕਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਕਿਤਾਬਾਂ ਨੂੰ ਸਕੂਲ ਲਾਇਬ੍ਰੇਰੀ ਵਿਚੋਂ ਹਟਾਇਆ ਨਹੀਂ ਜਾਵੇਗਾ ਪਰ ਇਹ ਹੁਣ ਛੋਟੇ ਬੱਚਿਆਂ ਨੂੰ ਪੜ੍ਹਨ ਲਈ ਨਹੀਂ ਦਿੱਤੀਆਂ ਜਾਣਗੀਆਂ। -ਏਐਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All