ਸੈਮੂਅਲ ਜੌਹਨ ਵੱਲੋਂ ਕੈਲਗਰੀ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ

ਸੈਮੂਅਲ ਜੌਹਨ ਦਾ ਸਨਮਾਨ ਕੀਤੇ ਜਾਣ ਦਾ ਦਿ੍ਸ਼। ਸੈਮੂਅਲ ਜੌਹਨ ਦਾ ਸਨਮਾਨ ਕੀਤੇ ਜਾਣ ਦਾ ਦਿ੍ਸ਼।

ਟ੍ਰਿਬਿਊਨ ਨਿਊਜ਼ ਸਰਵਿਸ ਕੈਲਗਰੀ, 25 ਮਈ ‘ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’ ਅਤੇ ‘ਅਦਾਰਾ ਸਿੱਖ ਵਿਰਸਾ ਮੈਗਜ਼ੀਨ ਕੈਲਗਰੀ’ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਨਾਟਕ ਸਮਾਗਮ ਵਿੱਚ ਪੰਜਾਬ ਤੋਂ ਆਏ ਉੱਘੇ ਰੰਗਕਰਮੀ ਅਤੇ ਫਿਲਮ ਐਕਟਰ ਤੇ ਡਾਇਰੈਕਟਰ ਸੈਮੂਅਲ ਜੌਹਨ ਨੇ ਦੋ ਨਾਟਕਾਂ ‘ਦੋਲੱਤੀ’ ਤੇ ‘ਘਸਿਆ ਹੋਇਆ ਆਦਮੀ’ ਦਾ ਪ੍ਰਦਰਸ਼ਨ ਕੀਤਾ। ਦੋਵੇਂ ਨਾਟਕ ਗਰੀਬਾਂ, ਮਜ਼ਦੂਰਾਂ ਅਤੇ ਕਿਰਤੀਆਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਸਨ। ਇਨ੍ਹਾਂ ਨਾਟਕਾਂ ਦੀ ਖਾਸ ਗੱਲ ਇਹ ਸੀ ਕਿ ਸਮੱਸਿਆਵਾਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਮਨੁੱਖ ਨੂੰ ਆਪਣੇ ਨਾਲ ਹੋ ਰਹੇ ਧੱਕਿਆਂ ਅਤੇ ਵਿਤਕਰਿਆਂ ਪ੍ਰਤੀ ਜਾਗਰੂਕ ਹੋ ਕੇ ਸੰਘਰਸ਼ ਕਰਨ ਲਈ ਪ੍ਰੇਰਨਾ ਵੀ ਦਿੰਦੇ ਸਨ। ਕੈਲਗਰੀ ਦੀ ਸੈਂਟਰਲ ਪਬਲਿਕ ਲਾਇਬ੍ਰੇਰੀ ਡਾਊਨਟਾਊਨ ਦੇ ਜੌਹਨ ਡਟਿਨ ਥਿਏਟਰ ਵਿੱਚ ਹੋਏ ਇਨ੍ਹਾਂ ਨਾਟਕਾਂ ਨੂੰ ਦੇਖਣ ਲਈ ਉੱਘੀਆਂ ਸ਼ਖਸੀਅਤਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੰਚ ਸੰਚਾਲਨ ਮਾਸਟਰ ਭਜਨ ਸਿੰਘ ਵੱਲੋਂ ਕੀਤਾ ਗਿਆ। ਉਨ੍ਹਾਂ ਐਡਵੋਕੇਟ ਤਰਨਜੀਤ ਔਜਲਾ ਅਤੇ ਅਮਰਪ੍ਰੀਤ ਸਿੰਘ ਵੱਲੋਂ ਸਮਾਗਮ ਦੀ ਕਾਮਯਾਬੀ ਲਈ ਕੀਤੇ ਗਏ ਜਤਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਮੌਕੇ ਤਰਲੋਚਨ ਸੈਂਭੀ, ਹਰਨੇਕ ਬੱਧਨੀ, ਮਾਸਟਰ ਬਚਿੱਤਰ ਗਿੱਲ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ, ਰੇਡੀਉ ਰੈੱਡ ਐਫਐਮ ਤੋਂ ਰਿਸ਼ੀ ਨਾਗਰ, ਪ੍ਰਧਾਨ ਸੋਹਨ ਮਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਉਸਾਰੂ ਤੇ ਇਨਕਲਾਬੀ ਸਾਹਿਤ ਦਾ ਬੁੱਕ ਸਟਾਲ ਵੀ ਲਗਾਇਆ ਗਿਆ। ਮਾਸਟਰ ਭਜਨ ਸਿੰਘ ਨੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਮੀਡੀਏ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

* ਸਰਕਾਰ ਖੇਤੀ ਕਾਨੂੰਨਾਂ ’ਚ ਕੁਝ ਤਬਦੀਲੀ ਕਰਨ ਲਈ ਰਾਜ਼ੀ; ਅਗਲੇ ਗੇੜ ਦੀ...

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਵੀ ਹਕੂਮਤ ਨੂੰ ਵੰਗਾਰਿਆ; ਮੋਦੀ ਹਕੂਮਤ ...

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਭਾਰਤ ਨੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਦਾਅਵਾ; ਦੋਵਾਂ...

ਸ਼ਹਿਰ

View All