ਮਹਾਮਾਰੀ ਵਿਸ਼ੇ ’ਤੇ ਫ਼ਿਲਮ ਬਣਾਉਣਗੇ ਆਨੰਦ ਗਾਂਧੀ

ਮੁੰਬਈ, 26 ਅਪਰੈਲ ‘ਸ਼ਿਪ ਆਫ਼ ਥੀਸੀਅਸ’ ਬਣਾਉਣ ਵਾਲੇ ਫ਼ਿਲਮਸਾਜ਼ ਆਨੰਦ ਗਾਂਧੀ ‘ਐਮਰਜੈਂਸ’ ਨਾਂ ਦੀ ਫ਼ਿਲਮ ਬਣਾਉਣਗੇ। ਇਹ ਫ਼ਿਲਮ ਮਹਾਮਾਰੀ ਉਤੇ ਅਧਾਰਿਤ ਹੋਵੇਗੀ। ਨਿਰਦੇਸ਼ਕ ਦਾ ਕਹਿਣਾ ਹੈ ਕਿ ਉਹ ਇਸ ਦੀ ਪਟਕਥਾ ਉਤੇ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੇ ਹਨ, ਪਰ ਹੁਣ ਕਰੋਨਾਵਾਇਰਸ ਦੀ ਇਸ ਘੜੀ ਵਿਚ ਇਹੀ ਫ਼ਿਲਮ ਉਨ੍ਹਾਂ ਦੀ ਪਹਿਲੀ ਤਰਜੀਹ ਬਣ ਗਈ ਹੈ। ਗਾਂਧੀ ਨੇ ਕਿਹਾ ਕਿ ਪਹਿਲਾਂ ਕਈ ਕਾਰਨਾਂ ਕਰ ਕੇ ਇਹ ਫ਼ਿਲਮ ਟਾਲੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਕਹਾਣੀ ’ਤੇ ਕਾਫ਼ੀ ਜ਼ੋਰ ਲਾਇਆ ਗਿਆ ਹੈ, ਇਸ ਲਈ ਐਨਾ ਸਮਾਂ ਲੱਗ ਗਿਆ। ਨਿਰਦੇਸ਼ਕ ਨੇ ਕਿਹਾ ਕਿ ਬਾਕੀ ਪ੍ਰਾਜੈਕਟਾਂ ’ਚੋਂ ਸਮਾਂ ਕੱਢ ਉਹ ਇਸ ਕਹਾਣੀ ’ਤੇ ਲਾਉਂਦੇ ਰਹੇ। ਆਨੰਦ ਗਾਂਧੀ (38) ਨੇ ਕਿਹਾ ਕਿ 2013 ਦੀ ਪਹਿਲੀ ਫ਼ਿਲਮ ‘ਸ਼ਿਪ ਆਫ਼ ਥੀਸੀਅਸ’ ਹੀ ਉਨ੍ਹਾਂ ਨੂੰ ਮਹਾਮਾਰੀ ਨਾਲ ਜੁੜੀ ਇਸ ਕਹਾਣੀ ਵੱਲ ਲੈ ਤੁਰੀ। ਪਹਿਲੀ ਫ਼ਿਲਮ ਦਾ ਕੁਝ ਹਿੱਸਾ ਦਿਖਾਉਂਦਾ ਹੈ ਕਿ ਮਨੁੱਖੀ ਸਰੀਰ ਯੂਕਰਓਟਿਕ ਸੈੱਲ ਤੇ ਬੈਕਟੀਰੀਆ ਨਾਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਸਾਡੇ ਹਰ ਤਜਰਬੇ, ਹਰ ਅਹਿਸਾਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਰੀਰ ਵਿਚ ਮੌਜੂਦ ਬੈਕਟੀਰੀਆ ਪ੍ਰਭਾਵਿਤ ਕਰਦਾ ਹੈ। ਇਹੀ ਮਹਾਮਾਰੀ ਨਾਲ ਜੁੜੀ ਫ਼ਿਲਮ ਦਾ ‘ਐਂਟਰੀ ਪੁਆਇੰਟ’ ਬਣ ਗਿਆ। ਆਨੰਦ ਨੇ ਕਿਹਾ ਕਿ ਉਸ ਵੇਲੇ ਉਨ੍ਹਾਂ ਸੋਚਿਆ ਕਿ ਕੀ ਹੋਵੇਗਾ ਜੇ ਕੋਈ ਨਵਾਂ ਵਾਇਰਸ, ਬੈਕਟੀਰੀਆ ਜਾਂ ਮਾਈਕਰੋਬ ਮਨੁੱਖ ਦੇ ਸਰੀਰਕ ਢਾਂਚੇ ਵਿਚ ਦਾਖ਼ਲ ਹੋ ਜਾਵੇ। ਫ਼ਿਲਮ ਲਈ ਉਹ ਕਈ ਉੱਘੇ ਮਹਾਮਾਰੀ ਮਾਹਿਰਾਂ ਦੀ ਮਦਦ ਵੀ ਲੈ ਰਹੇ ਹਨ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀ ਵਧਾਈ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀ ਵਧਾਈ

ਘੱਟ ਗਿਣਤੀ ਭਾਈਚਾਰਿਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਯਕੀਨ ਦਿਵਾ...

ਸ਼ਹਿਰ

View All